ਸ਼ਾਹਰੁਖ ਦੇ ਬੰਗਲੇ 'ਮੰਨਤ' ਨੂੰ ਲੈ ਕੇ ਆਇਆ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਵਿਰੋਧੀਆਂ ਨੂੰ ਲੱਗਿਆ ਝਟਕਾ
Wednesday, Jul 15, 2026 - 12:14 PM (IST)
ਨਵੀਂ ਦਿੱਲੀ (ਏਜੰਸੀ)- ਅਦਾਕਾਰ ਸ਼ਾਹਰੁਖ ਖਾਨ ਤੇ ਉਨ੍ਹਾਂ ਦੀ ਪਤਨੀ ਗੌਰੀ ਖਾਨ ਦੇ ਮੁੰਬਈ ਸਥਿਤ ਬੰਗਲੇ ‘ਮੰਨਤ’ ਦੇ ਨਵੀਨੀਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਸੁਪਰੀਮ ਕੋਰਟ ਨੇ ਮੰਨਤ ਵਿਖੇ 2 ਨਵੀਆਂ ਮੰਜ਼ਿਲਾਂ ਦੀ ਉਸਾਰੀ ’ਤੇ ਰੋਕ ਲਾਉਣ ਦੀ ਮੰਗ ਵਾਲੀ ਪਟੀਸ਼ਨ ਨੂੰ ਮੰਗਲਵਾਰ ਰੱਦ ਕਰ ਦਿੱਤਾ।
ਇਹ ਵੀ ਪੜ੍ਹੋ: ਇਕ ਹੋਰ ਮਸ਼ਹੂਰ ਅਦਾਕਾਰਾ ਨੇ ਚੁੱਪ-ਚਪੀਤੇ ਕਰਵਾ ਲਿਆ ਵਿਆਹ ! ਤਸਵੀਰਾਂ ਵੇਖ ਹੱਕੇ-ਬੱਕੇ ਰਹਿ ਗਏ ਫੈਨਜ਼
ਚੀਫ਼ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਪਟੀਸ਼ਨਕਰਤਾ ਸੰਤੋਸ਼ ਦੌਂਡਕਰ ਦੇ ਇਰਾਦਿਆਂ ’ਤੇ ਵੀ ਸਵਾਲ ਉਠਾਏ। ਅਦਾਲਤ ਨੇ ਕਿਹਾ ਕਿ ਜੇ ਕੋਈ ਆਪਣੇ ਨਿੱਜੀ ਘਰ ਦਾ ਨਵੀਨੀਕਰਨ ਕਰਨਾ ਚਾਹੁੰਦਾ ਹੈ ਜਾਂ ਉਸਾਰਨਾ ਚਾਹੁੰਦਾ ਹੈ ਤਾਂ ਇਹ ਉਸ ਦੀ ਮਰਜ਼ੀ ਹੈ। ਮੌਜੂਦਾ ਮਾਮਲੇ ’ਚ ਕਾਨੂੰਨ ਦੀ ਮੋਟੇ ਤੌਰ ’ਤੇ ਪਾਲਣਾ ਕੀਤੀ ਗਈ ਹੈ।
ਇਹ ਵੀ ਪੜ੍ਹੋ: ਕਰਨ ਔਜਲਾ ਦੇ ਮੈਨੇਜਰ ਸਣੇ 4 ਗ੍ਰਿਫ਼ਤਾਰ ! ਜਾਣੋ ਕਿਉਂ ਹੋਈ ਕਾਰਵਾਈ
ਸ਼ਾਹਰੁਖ ਖਾਨ ਤੇ ਗੌਰੀ ਖਾਨ ਆਪਣੇ 6 ਮੰਜ਼ਿਲਾ ਬੰਗਲੇ ਉੱਪਰ 2 ਹੋਰ ਰਿਹਾਇਸ਼ੀ ਮੰਜ਼ਿਲਾਂ ਬਣਾਉਣਾ ਚਾਹੁੰਦੇ ਹਨ। ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜੋਇਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਦੇ 16 ਸਤੰਬਰ, 2025 ਦੇ ਉਸ ਫੈਸਲੇ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ ਉਸਾਰੀ ਨੂੰ ਸਹੀ ਠਹਿਰਾਇਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
