ਆਰੀਅਨ ਖਾਨ ਨੂੰ ਅੱਜ ਵੀ ਨਹੀਂ ਮਿਲੀ ਜ਼ਮਾਨਤ, ਕੱਲ ਮੁੜ ਹੋਵੇਗੀ ਸੁਣਵਾਈ

Tuesday, Oct 26, 2021 - 06:32 PM (IST)

ਆਰੀਅਨ ਖਾਨ ਨੂੰ ਅੱਜ ਵੀ ਨਹੀਂ ਮਿਲੀ ਜ਼ਮਾਨਤ, ਕੱਲ ਮੁੜ ਹੋਵੇਗੀ ਸੁਣਵਾਈ

ਮੁੰਬਈ : ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ 18 ਦਿਨਾਂ ਤੋਂ ਮੁੰਬਈ ਦੀ ਆਰਥਰ ਜੇਲ੍ਹ ’ਚ ਬੰਦ ਹਨ । ਉਨ੍ਹਾਂ ਉੱਤੇ ਐੱਨ. ਡੀ. ਪੀ. ਐੱਸ. ਕਾਨੂੰਨ ਦੇ ਤਹਿਤ ਡਰੱਗਜ਼ ਰੱਖਣ ਤੇ ਵਰਤਣ ਦਾ ਦੋਸ਼ ਹੈ। ਆਰੀਅਨ ਦੀ ਜ਼ਮਾਨਤ ਅਰਜ਼ੀ ’ਤੇ ਅੱਜ ਸੁਣਵਾਈ ਹੋਈ। ਇਸ ਕੇਸ ਦੀ ਸੁਣਵਾਈ ਬੁੱਧਵਾਰ ਨੂੰ ਵੀ ਜਾਰੀ ਰਹੇਗੀ। ਸਾਬਕਾ ਅਟਾਰਨੀ ਜਨਰਲ ਆਫ ਇੰਡੀਆ ਮੁਕੁਲ ਰੋਹਤਗੀ ਆਰੀਅਨ ਖਾਨ ਦਾ ਕੇਸ ਲੜ ਰਹੇ ਹਨ। ਕੋਰਟ ’ਚ ਐੱਨ. ਸੀ. ਬੀ. ਤੇ ਆਰੀਅਨ ਖਾਨ ਦੇ ਵਕੀਲਾਂ ਨੇ ਜ਼ੋਰਦਾਰ ਦਲੀਲਾਂ ਦਿੱਤੀਆਂ।

ਇਹ ਵੀ ਪੜ੍ਹੋ : ਆਰੀਅਨ ਡਰੱਗ ਕੇਸ ਕਰਕੇ ਸ਼ਾਹਰੁਖ ਨੂੰ ਮਿਲੀ ਪਾਕਿਸਤਾਨ 'ਚ ਰਹਿਣ ਦੀ ਸਲਾਹ

ਐੱਨ. ਸੀ. ਬੀ. ਨੇ ਜਿਥੇ ਜ਼ਮਾਨਤ ਮਿਲਣ ਦਾ ਜ਼ੋਰਦਾਰ ਵਿਰੋਧ ਕੀਤਾ, ਉਥੇ ਹੀ ਮੁਕੁਲ ਰੋਹਤਗੀ ਨੇ ਆਰੀਅਨ ਦੀ ਗ੍ਰਿਫ਼ਤਾਰੀ ’ਤੇ ਸਵਾਲ ਉਠਾਏ। ਕਰੂਜ਼ ਡਰੱਗਜ਼ ਮਾਮਲੇ ’ਚ 11 ਨੰਬਰ ਦੇ ਦੋਸ਼ੀ ਮਨੀਸ਼ ਰਾਜਗਰੀਆ ਨੂੰ 2.4 ਗ੍ਰਾਮ ਗਾਂਜੇ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ ਪਰ ਉਸ ਦੇ ਵਕੀਲ ਅਜੇ ਦੁਬੇ ਨੇ ਕਿਹਾ ਕਿ ਮਨੀਸ਼ ਨੂੰ 50 ਹਜ਼ਾਰ ਦੇ ਬਾਂਡ ’ਤੇ ਜ਼ਮਾਨਤ ਮਿਲ ਗਈ ਹੈ।


author

Manoj

Content Editor

Related News