‘ਬ੍ਰਹਮਾਸਤਰ 2’ ਨਾਲ ਬਾਲੀਵੁੱਡ ਡੈਬਿਊ ਕਰਨਗੇ ਆਰੀਅਨ ਖ਼ਾਨ! ਨਿਭਾਉਣਗੇ ‘ਵਾਨਰ ਅਸਤਰ’ ਦੀ ਭੂਮਿਕਾ

Sunday, Oct 02, 2022 - 11:44 AM (IST)

‘ਬ੍ਰਹਮਾਸਤਰ 2’ ਨਾਲ ਬਾਲੀਵੁੱਡ ਡੈਬਿਊ ਕਰਨਗੇ ਆਰੀਅਨ ਖ਼ਾਨ! ਨਿਭਾਉਣਗੇ ‘ਵਾਨਰ ਅਸਤਰ’ ਦੀ ਭੂਮਿਕਾ

ਮੁੰਬਈ (ਬਿਊਰੋ)– ਸੁਪਰਸਟਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਕਦੋਂ ਆਪਣਾ ਬਾਲੀਵੁੱਡ ਡੈਬਿਊ ਕਰਨਗੇ? ਇਹ ਸਵਾਲ ਹਰ ਕਿਸੇ ਦੇ ਮਨ ’ਚ ਹੈ। ਆਰੀਅਨ ਦੇ ਪ੍ਰਸ਼ੰਸਕ ਉਸ ਨੂੰ ਸਿਲਵਰ ਸਕ੍ਰੀਨ ’ਤੇ ਦੇਖਣ ਲਈ ਬੇਕਰਾਰ ਹਨ। ਆਰੀਅਨ ਕਦੋਂ ਫ਼ਿਲਮਾਂ ’ਚ ਕੰਮ ਕਰਨਗੇ, ਇਹ ਤਾਂ ਨਹੀਂ ਪਤਾ ਪਰ ਉਸ ਦੇ ਫੈਜ ਪੇਜ ਨੇ ਸਿਨੇਮਾ ਲਵਰਜ਼ ਨੂੰ ਖ਼ਾਸ ਟ੍ਰੀਟ ਦਿੱਤੀ ਹੈ।

ਆਰੀਅਨ ਖ਼ਾਨ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਸ਼ਾਹਰੁਖ ਖ਼ਾਨ ਦੇ ਲਾਡਲੇ ਪੁੱਤਰ ‘ਬ੍ਰਹਮਾਸਤਰ 2’ ਦੇ ਪੋਸਟਰ ’ਤੇ ‘ਵਾਨਰ ਅਸਤਰ’ ਦੇ ਰੂਪ ’ਚ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਬੰਬੀਹਾ ਗਰੁੱਪ ਦੀ ਧਮਕੀ ਤੋਂ ਬਾਅਦ ਭਾਰਤ ਪਰਤੇ ਮਨਕੀਰਤ ਔਲਖ, ਦਿੱਲੀ ’ਚ ਅੱਜ ਲਾਉਣਗੇ ਸ਼ੋਅ

‘ਬ੍ਰਹਮਾਸਤਰ 2’ ਦੇ ਪੋਸਟਰ ’ਚ ਆਰੀਅਨ ਖ਼ਾਨ ਨੂੰ ‘ਵਾਨਰ ਅਸਤਰ’ ਦੇ ਅੰਦਾਜ਼ ’ਚ ਦੇਖ ਕੇ ਪ੍ਰਸ਼ੰਸਕ ਤਾਂ ਖ਼ੁਸ਼ੀ ਨਾਲ ਝੂਮ ਰਹੇ ਹਨ ਪਰ ਇਹ ‘ਬ੍ਰਹਮਾਸਤਰ 2’ ਦਾ ਅਸਲੀ ਪੋਸਟਰ ਨਹੀਂ ਹੈ, ਸਗੋਂ ਇਸ ਨੂੰ ਆਰੀਅਨ ਖ਼ਾਨ ਦੇ ਪ੍ਰਸ਼ੰਸਕਾਂ ਨੇ ਬਣਾਇਆ ਹੈ।

‘ਬ੍ਰਹਮਾਸਤਰ 2’ ਦੇ ਪੋਸਟਰ ’ਤੇ ਆਰੀਅਨ ਖ਼ਾਨ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਹਰ ਜਗ੍ਹਾ ਛਾਈ ਹੋਈ ਹੈ। ਆਰੀਅਨ ਖ਼ਾਨ ਦਾ ਇਹ ਪੋਸਟਰ ਭਾਵੇਂ ਹੀ ਉਸ ਦੇ ਪ੍ਰਸ਼ੰਸਕ ਨੇ ਬਣਾਇਆ ਹੈ ਪਰ ਲੋਕ ਇਸ ਨੂੰ ਦੇਖ ਕੇ ਬੇਹੱਦ ਉਤਸ਼ਾਹਿਤ ਹੋ ਗਏ ਹਨ। ਸ਼ਾਹਰੁਖ ਖ਼ਾਨ ਤੋਂ ਬਾਅਦ ‘ਵਾਨਰ ਅਸਤਰ’ ਦੇ ਅੰਦਾਜ਼ ’ਚ ਉਨ੍ਹਾਂ ਦੇ ਲਾਡਲੇ ਆਰੀਅਨ ਨੂੰ ਦੇਖਣ ਦੀ ਪ੍ਰਸ਼ੰਸਕ ਮੰਗ ਕਰ ਰਹੇ ਹਨ।

ਵਾਇਰਲ ਤਸਵੀਰ ’ਤੇ ਇਕ ਫੈਨ ਨੇ ਕੁਮੈਂਟ ਕੀਤਾ, ‘‘ਯੰਗ ‘ਵਾਨਰ ਅਸਤਰ’ ਦੇ ਰੂਪ ’ਚ ਆਰੀਅਨ ਖ਼ਾਨ ਨੂੰ ਦੇਖਣ ਦਾ ਇੰਤਜ਼ਾਰ ਨਹੀਂ ਕਰ ਸਕਦੀ ਹਾਂ।’’ ਇਕ ਦੂਜੇ ਯੂਜ਼ਰ ਨੇ ਲਿਖਿਆ, ‘‘ਵਾਓ, ‘ਬ੍ਰਹਮਾਸਤਰ 2’।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News