ਆਰੀਅਨ ਖਾਨ ਦੀ ਲੰਬੇ ਸਮੇਂ ਬਾਅਦ ਸੋਸ਼ਲ ਮੀਡੀਆ ''ਤੇ ਵਾਪਸੀ, ਭੈਣ ਸੁਹਾਨਾ ਲਈ ਲਿਖੀ ਖ਼ਾਸ ਪੋਸਟ

05/15/2022 5:53:14 PM

ਮੁੰਬਈ- ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਅਕਤੂਬਰ 2021 'ਚ ਡਰੱਗ ਕੇਸ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੌਰਾਨ ਆਰੀਅਨ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ। ਹੁਣ ਆਰੀਅਨ ਨੇ ਡਰੱਗ ਕੇਸ ਦੇ 6 ਮਹੀਨੇ ਬਾਅਦ ਭੈਣ ਸੁਹਾਨਾ ਖਾਨ ਲਈ ਸੋਸ਼ਲ ਮੀਡੀਆ 'ਤੇ ਵਾਪਸੀ ਕੀਤੀ ਹੈ, ਦਰਅਸਲ ਸੁਹਾਨਾ ਜੋਯਾ ਅਖ਼ਤਰ ਦੀ ਫਿਲਮ 'ਦਿ ਆਰਚੀਜ' ਨਾਲ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਫਿਲਮ ਦਾ ਟੀਜ਼ਰ ਅਤੇ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਆਰੀਅਨ ਨੇ ਭੈਣ ਸੁਹਾਨਾ ਨੂੰ ਪੋਸਟ ਸਾਂਝੀ ਕਰ ਫਿਲਮ ਲਈ ਵਧਾਈ ਦਿੱਤੀ ਹੈ।

PunjabKesari
ਆਰੀਅਨ ਨੇ ਇੰਸਟਾ ਸਟੋਰੀ 'ਚ 'ਦਿ ਆਰਚੀਜ' ਦਾ ਪੋਸਟਰ ਸਾਂਝਾ ਕਰ ਲਿਖਿਆ-'ਬੈਸਟ ਆਫ ਲਕ ਬੇਬੀ ਸਿਸਟਰ, ਗੋ ਕਿੱਕ ਸਮ ਏਸ, ਫਿਲਮ ਦਾ ਟੀਜ਼ਰ ਸ਼ਾਨਦਾਰ ਨਜ਼ਰ ਆ ਰਿਹਾ ਹੈ। ਹਰ ਕੋਈ ਇਸ 'ਚ ਸ਼ਾਨਦਾਰ ਦਿਖ ਰਿਹਾ ਹੈ। ਤੁਸੀਂ ਸਭ ਇਸ ਫਿਲਮ 'ਚ ਧਮਾਕਾ ਕਰਨ ਵਾਲੇ ਹੋ'। ਆਰੀਅਨ ਦਾ ਇਹ ਪੋਸਟ ਖੂਬ ਵਾਇਰਲ ਹੋ ਰਿਹਾ ਹੈ।

PunjabKesari
ਦੱਸ ਦੇਈਏ ਕਿ ਇਸ ਤੋਂ ਪਹਿਲੇ ਸ਼ਾਹਰੁਖ ਖਾਨ ਨੇ ਵੀ ਪੋਸਟ ਲਿਖੀ ਸੀ, ਜਿਸ 'ਚ ਅਦਾਕਾਰ ਨੇ ਧੀ ਨੂੰ ਵਧਾਈ ਦਿੰਦੇ ਹੋਏ ਸਲਾਹ ਵੀ ਦਿੱਤੀ। ਸ਼ਾਹਰੁਖ ਨੇ ਲਿਖਿਆ-'ਯਾਦ ਰੱਖਣਾ ਸੁਹਾਨਾ ਖਾਨ, ਤੁਸੀਂ ਹਮੇਸ਼ਾ ਪਰਫੈਕਟ ਨਹੀਂ ਹੋ ਸਕਦੀ। ਤੁਸੀਂ ਹਮੇਸ਼ਾ ਉਹ ਕਰਨਾ ਜੋ ਤੁਸੀਂ ਅਸਲੀਅਤ 'ਚ ਹੋ। ਇਕ ਅਦਾਕਾਰ ਦੇ ਰੂਪ 'ਚ ਤੁਸੀਂ ਸਰਲ ਰਹਿਣਾ। ਆਲੋਚਨਾ ਅਤੇ ਵਾਹਾਵਾਹੀ, ਤੁਸੀਂ ਆਪਣੇ ਨਾਲ ਨਾ ਰੱਖਣਾ। ਪਰਦੇ 'ਤੇ ਤੁਹਾਡਾ ਇਕ ਹਿੱਸਾ ਪਿੱਛੇ ਹੀ ਛੁੱਟ ਜਾਂਦਾ ਹੈ, ਉਹ ਹਮੇਸ਼ਾ ਤੁਹਾਡਾ ਹੀ ਰਹਿੰਦਾ ਹੈ। ਤੁਸੀਂ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ ਬੇਬੀ, ਪਰ ਇਹ ਜਾਣਨਾ ਕਿ ਲੋਕਾਂ ਦੇ ਦਿਲ ਦਾ ਰਸਤਾ ਕਦੇ ਖਤਮ ਨਹੀਂ ਹੁੰਦਾ। ਅੱਗੇ ਵਧਦੀ ਰਹਿਣਾ ਅਤੇ ਲੋਕਾਂ ਨੂੰ ਹਸਾਉਂਦੀ ਰਹਿਣਾ। ਹੁਣ ਸਿਰਫ ਤੁਹਾਡੇ ਜੀਵਨ 'ਚ ਲਾਈਟ, ਕੈਮਰਾ ਅਤੇ ਐਕਸ਼ਨ ਹੋਵੇਗਾ। ਇਕ ਦੂਜੇ ਅਦਾਕਾਰ ਨੂੰ ਸਾਈਨ ਕੀਤਾ ਜਾ ਚੁੱਕਾ ਹੈ। 

PunjabKesari


Aarti dhillon

Content Editor

Related News