ਅੱਜ ਵੀ ਸ਼ਾਹਰੁਖ ਦਾ ਪੁੱਤਰ ਆਰੀਅਨ ਰਹੇਗਾ ਜੇਲ੍ਹ ''ਚ, ਜਾਣੋ ਕੀ ਬਣੀ ਵਜ੍ਹਾ

10/29/2021 6:11:05 PM

ਨਵੀਂ ਦਿੱਲੀ (ਬਿਊਰੋ) - ਇਸ ਵੇਲੇ ਦੀ ਵੱਡੀ ਖ਼ਬਰ ਆ ਰਹੀ ਹੈ ਕਿ ਅੱਜ ਵੀ ਆਰੀਅਨ ਖ਼ਾਨ ਜੇਲ੍ਹ 'ਚ ਹੀ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਆਰੀਅਨ ਦੇ ਰਿਲੀਜ਼ ਆਰਡਰ ਦੀ ਕਾਪੀ 5.30 ਵਜੇ ਤੱਕ ਜੇਲ੍ਹ 'ਚ ਪਹੁੰਚਾਉਣੀ ਜ਼ਰੂਰੀ ਸੀ ਪਰ ਅਜਿਹਾ ਨਾ ਹੋ ਸਕਿਆ। ਹਾਲਾਂਕਿ ਜੇਲ੍ਹ ਦੇ ਅਧਿਕਾਰੀਆਂ ਨੇ 10 ਤੋਂ 15 ਮਿੰਟ ਤੱਕ ਦਾ ਇੰਤਜ਼ਾਰ ਵੀ ਕੀਤਾ ਸੀ ਪਰ ਆਰੀਅਨ ਦੇ ਰਿਲੀਜ਼ ਆਰਡਰ ਦੀ ਕਾਪੀ ਲੈ ਕੇ ਮਾਨਸ਼ਿੰਦੇ ਨਹੀਂ ਪਹੁੰਚ ਸਕੇ।

ਇਹ ਖ਼ਬਰ ਵੀ ਪੜ੍ਹੋ - ਜਲਦ ਜੇਲ੍ਹ 'ਚੋਂ ਰਿਹਾਅ ਹੋਵੇਗਾ ਆਰੀਅਨ ਖ਼ਾਨ, ਇਹ ਮਸ਼ਹੂਰ ਅਦਾਕਾਰਾ ਬਣੀ ਜ਼ਮਾਨਤੀ

ਦੱਸ ਦਈਏ ਕਿ ਵੀਰਵਾਰ ਨੂੰ ਬੰਬੇ ਹਾਈ ਕੋਰਟ ਤੋਂ ਡਰੱਗਸ ਕੇਸ 'ਚ ਜ਼ਮਾਨਤ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਜੱਜ ਨਿਤਿਨ ਸਾਂਮਬੇ ਨੇ ਆਰੀਅਨ ਖ਼ਾਨ ਦਾ ਬੇਲ ਆਰਡਰ ਦੁਪਹਿਰ ਤੱਕ ਜਾਰੀ ਕਰ ਦਿੱਤਾ ਸੀ। ਜੇਲ੍ਹ ਤੋਂ ਰਿਹਾਈ ਦੀਆਂ ਸਾਰੀਆਂ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਆਰੀਅਨ ਖ਼ਾਨ ਮੁੰਬਈ ਦੀ ਆਰਥਰ ਰੋਡ ਜੇਲ੍ਹ ਤੋਂ ਬਾਹਰ ਆਉਣ ਵਾਲੇ ਸਨ ਪਰ ਕਿਸੇ ਕਾਰਨ ਉਹ ਸਮੇਂ 'ਤੇ ਨਹੀਂ ਪਹੁੰਚ ਸਕੇ।

ਇਹ ਖ਼ਬਰ ਵੀ ਪੜ੍ਹੋ - ਵੀਡੀਓ ਡਾਇਰੈਕਟਰਾਂ ਤੇ ਪ੍ਰੋਡਿਊਸਰਾਂ ’ਤੇ ਭੜਕਿਆ ਸਿੰਗਾ, ਕਿਹਾ- ‘ਕੁੜੀਆਂ ਨੂੰ ਉਦੋਂ ਕੰਮ ਦੇਣਗੇ, ਜਦੋਂ ਉਹ...’

 

ਜੂਹੀ ਚਾਵਲਾ ਬਣੀ ਜ਼ਮਾਨਤਦਾਰ
ਦੱਸ ਦਈਏ ਕਿ ਆਰੀਅਨ ਖ਼ਾਨ ਨੂੰ ਜ਼ਮਾਨਤ ਮਿਲ ਗਈ ਹੈ। ਆਰੀਅਨ ਨੂੰ ਇਕ ਲੱਖ ਰੁਪਏ ਦੇ ਮੁਚੱਲਕੇ 'ਤੇ ਸ਼ਰਤੀਆ ਜ਼ਮਾਨਤ ਦਿੱਤੀ ਗਈ ਹੈ। ਅਦਾਕਾਰਾ ਤੇ ਸ਼ਾਹਰੁਖ ਖ਼ਾਨ ਦੀ ਕਰੀਬੀ ਦੋਸਤ ਜੂਹੀ ਚਾਵਲਾ ਆਰੀਅਨ ਵਲੋਂ ਜ਼ਮਾਨਤਦਾਰ ਬਣੀ। ਕੋਰਟ ਦੀਆਂ ਸ਼ਰਤਾਂ ਮੁਤਾਬਕ ਆਰੀਅਨ ਨੂੰ ਹਰ ਸ਼ੁੱਕਰਵਾਰ ਨੂੰ ਐੱਨ. ਸੀ. ਬੀ. ਦਫ਼ਤਰ ਜਾਣਾ ਹੋਵੇਗਾ। ਇਹ ਕੋਰਟ ਦੀ ਕਾਰਵਾਈ ਨੂੰ ਲੈ ਕੇ ਕੋਈ ਬਿਆਨਬਾਜ਼ੀ ਵੀ ਨਹੀਂ ਕਰ ਸਕਣਗੇ। 

ਇਹ ਖ਼ਬਰ ਵੀ ਪੜ੍ਹੋ - ਹਿਮਾਂਸ਼ੀ ਖੁਰਾਣਾ ਨੇ ਵਿਆਹ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਇੰਡਸਟਰੀ 'ਚ ਛਿੜੀ ਚਰਚਾ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਕਰਕੇ ਜ਼ਰੂਰ ਦੱਸੋ।

 


sunita

Content Editor

Related News