ਅਰਸ਼ਦ ਵਾਰਸੀ ਨੇ ਬਣਾਈ ਗਜ਼ਬ ਦੀ ਬਾਡੀ, ਟਰਾਂਸਫਰਮੇਸ਼ਨ ਦੇਖ ਉੱਡੇ ਪ੍ਰਸ਼ੰਸਕਾਂ ਦੇ ਹੋਸ਼

09/18/2021 1:16:58 PM

ਮੁੰਬਈ- ਅਦਾਕਾਰ ਅਰਸ਼ਦ ਵਾਰਸੀ ਇਨੀਂ ਦਿਨੀਂ ਆਪਣੀ ਇਕ ਫਿਲਮ ਦੀਆਂ ਤਿਆਰੀਆਂ 'ਚ ਲੱਗੇ ਹੋਏ ਹਨ। ਇਸ ਲਈ ਅਦਾਕਾਰ ਨੇ ਗਜ਼ਬ ਦੀ ਬਾਡੀ ਬਣਾਈ ਹੈ। ਅਦਾਕਾਰ ਨੇ ਟਰਾਂਸਫਰਮੇਸ਼ਨ ਦੀਆਂ ਦੋ ਤਸਵੀਰਾਂ ਦਾ ਕਾਲੋਜ ਸ਼ੇਅਰ ਕੀਤਾ ਹੈ ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ। ਅਰਸ਼ਦ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ 'ਚ ਅਦਾਕਾਰ ਕਾਫੀ ਫਿੱਟ ਨਜ਼ਰ ਆ ਰਹੇ ਹਨ। ਉਧਰ ਦੂਜੀ ਤਸਵੀਰ 'ਚ ਅਦਾਕਾਰ ਕਾਫੀ ਮੋਟੇ ਲੱਗ ਰਹੇ ਹਨ। ਅਰਸ਼ਦ ਦੇ ਇਸ ਟਰਾਂਸਫਰਮੇਸ਼ਨ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ ਹਨ। ਤਸਵੀਰ ਸ਼ੇਅਰ ਕਰਦੇ ਹੋਏ ਅਰਸ਼ਦ ਨੇ ਲਿਖਿਆ 'ਅਜੇ ਲੰਬਾ ਜਾਣਾ ਹੈ। ਆਪਣੇ ਅਗਲੇ ਪ੍ਰਾਜੈਕਟ ਦੇ ਲਈ ਸ਼ੇਪ 'ਚ ਆ ਰਿਹਾ ਹਾਂ'। ਪ੍ਰਸ਼ੰਸਕਾਂ ਦੇ ਨਾਲ-ਨਾਲ ਸਿਤਾਰੇ ਵੀ ਅਰਸ਼ਦ ਦੇ ਇਸ ਲੁੱਕ ਦੀ ਤਾਰੀਫ ਕਰ ਰਹੇ ਹਨ। 

Bollywood Tadka
ਕੰਮ ਦੀ ਗੱਲ ਕਰੀਏ ਤਾਂ ਅਜੇ ਅਰਸ਼ਦ ਦੇ ਨਵੇਂ ਪ੍ਰਾਜੈਕਟ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ ਕੁਝ ਸਮਾਂ ਪਹਿਲਾਂ ਹੀ ਅਦਾਕਾਰ ਨੇ ਫਿਲਮ 'ਬੱਚਨ ਪਾਂਡੇ' ਦੀ ਸ਼ੂਟਿੰਗ ਪੂਰੀ ਕੀਤੀ ਸੀ। ਇਸ ਫਿਲਮ 'ਚ ਅਦਾਕਾਰ ਦੇ ਨਾਲ ਅਕਸ਼ੈ ਕੁਮਾਰ, ਕ੍ਰਿਤੀ ਸੈਨਨ, ਜੈਕਲੀਨ ਫਰਨਾਂਡੀਜ਼, ਬੌਬੀ ਦਿਓਲ, ਪ੍ਰਤੀਕ ਬੱਬਰ ਅਤੇ ਪੰਕਜ ਤ੍ਰਿਪਾਠੀ ਵੀ ਨਜ਼ਰ ਆਉਣਗੇ। ਇਹ ਫਿਲਮ 26 ਜਨਵਰੀ 2020 ਨੂੰ ਰਿਲੀਜ਼ ਹੋਵੇਗੀ।


Aarti dhillon

Content Editor

Related News