ਮਸ਼ਹੂਰ ਗਾਇਕ ਜੁਬਿਨ ਨੌਟਿਆਲ ਨੂੰ ਗ੍ਰਿਫ਼ਤਾਰ ਕਰਨ ਦੀ ਉਠੀ ਮੰਗ, ਇਸ ਗੱਲੋਂ ਹੋ ਰਿਹੈ ਹੰਗਾਮਾ

Saturday, Sep 10, 2022 - 02:05 PM (IST)

ਮਸ਼ਹੂਰ ਗਾਇਕ ਜੁਬਿਨ ਨੌਟਿਆਲ ਨੂੰ ਗ੍ਰਿਫ਼ਤਾਰ ਕਰਨ ਦੀ ਉਠੀ ਮੰਗ, ਇਸ ਗੱਲੋਂ ਹੋ ਰਿਹੈ ਹੰਗਾਮਾ

ਮੁੰਬਈ (ਬਿਊਰੋ)– ਸਿੰਗਰ ਜੁਬਿਨ ਨੌਟਿਆਲ ਟਵਿਟਰ ’ਤੇ ਟਰੈਂਡ ਹੋ ਰਹੇ ਹਨ ਤੇ ਇਸ ਦਾ ਕਾਰਨ ਚੰਗਾ ਨਹੀਂ ਹੈ। ਟਵਿਟਰ ’ਤੇ #ArrestJubinNautiyal ਟਰੈਂਡ ਕਰ ਰਿਹਾ ਹੈ। ਇਸ ਹੈਸ਼ਟੈਗ ’ਤੇ ਹਜ਼ਾਰਾਂ ਟਵੀਟਸ ਕੀਤੇ ਗਏ ਹਨ। ਇਸ ਰਾਹੀਂ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਗਾਇਕ ਜੁਬਿਨ ਨੌਟਿਆਲ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਨੇ ਸਲਮਾਨ ਨੂੰ ਲੈ ਕੇ ਆਖੀ ਵੱਡੀ ਗੱਲ, ਕਿਹਾ- ਸੰਘਰਸ਼ ਦੇ ਦਿਨਾਂ 'ਚ ਮਿਲਿਆ ਸੀ ਸਬਕ

‘ਰਾਤਾਂ ਲੰਬੀਆਂ’, ‘ਦਿਲ ਗਲਤੀ ਕਰ ਬੈਠਾ ਹੈ’ ਵਰਗੇ ਸੁਪਰਹਿੱਟ ਗੀਤ ਦੇ ਚੁੱਕੇ ਜੁਬਿਨ ਨੌਟਿਆਲ ਟਵਿਟਰ ’ਤੇ ਆਪਣੇ ਅਗਲੇ ਕੰਸਰਟ ਕਾਰਨ ਲੋਕਾਂ ਦੇ ਨਿਸ਼ਾਨੇ ’ਤੇ ਆ ਗਏ ਹਨ। ਯੂਜ਼ਰਸ ਉਨ੍ਹਾਂ ਨੂੰ ਰੱਜ ਕੇ ਟਰੋਲ ਕਰ ਰਹੇ ਹਨ ਤੇ ਪੁਲਸ ਨੂੰ ਗਾਇਕ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕਰ ਰਹੇ ਹਨ ਪਰ ਅਜਿਹਾ ਵੀ ਕੀ ਹੋ ਗਿਆ, ਜੋ ਜੁਬਿਨ ਕੋਲੋਂ ਲੋਕ ਇੰਨੇ ਨਾਰਾਜ਼ ਹੋ ਗਏ?

ਟਵਿਟਰ ’ਤੇ ਜੁਬਿਨ ਨੌਟਿਆਲ ਦੇ ਅਗਲੇ ਕੰਸਰਟ ਦਾ ਪੋਸਟਰ ਵਾਇਰਲ ਹੋ ਰਿਹਾ ਹੈ। ਇਸ ਪੋਸਟਰ ’ਚ ਆਰਗੇਨਾਈਜ਼ਰ ਦੇ ਨਾਂ ਨੂੰ ਲੈ ਕੇ ਹੰਗਾਮਾ ਸ਼ੁਰੂ ਹੋ ਗਿਆ ਹੈ। ਕਈ ਯੂਜ਼ਰਸ ਨੇ ਇਸ ਪੋਸਟਰ ਨੂੰ ਸਾਂਝਾ ਕਰਕੇ ਦਾਅਵਾ ਕੀਤਾ ਹੈ ਕਿ ਜੈ ਸਿੰਘ ਨਾਂ ਦਾ ਇਹ ਸ਼ਖ਼ਸ ਅਸਲ ’ਚ ਭਾਰਤ ਦਾ ਵਾਂਟਿਡ ਕ੍ਰਿਮੀਨਲ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਸ਼ਖ਼ਸ ਦਾ ਨਾਂ ਜੈਅ ਸਿੰਘ ਨਹੀਂ, ਸਗੋਂ ਰੇਹਾਨ ਸਿੱਦੀਕੀ ਹੈ।

ਜੈਅ ਸਿੰਘ ਦੇ ਨਾਂ ’ਤੇ ਹੀ ਇਹ ਸਾਰਾ ਹੰਗਾਮਾ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਜੈ ਸਿੰਘ ਇਕ ਵਾਂਟਿਡ ਕ੍ਰਿਮੀਨਲ ਹੈ, ਜਿਸ ਨੂੰ 30 ਸਾਲ ਤੋਂ ਪੁਲਸ ਲੱਭ ਰਹੀ ਹੈ। ਉਸ ’ਤੇ ਡਰੱਗ ਤਸਕਰੀ ਨਾਲ ਖ਼ਾਲਿਸਤਾਨ ਨੂੰ ਸੁਪੋਰਟ ਕਰਨ ਸਮੇਤ ਕਈ ਗੰਭੀਰ ਦੋਸ਼ ਹਨ। ਉਥੇ ਸੋਸ਼ਲ ਮੀਡੀਆ ਯੂਜ਼ਰਸ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਜੈ ਸਿੰਘ ਅੱਤਵਾਦੀ ਸਮੂਹ ਆਈ. ਐੱਸ. ਆਈ. ਨਾਲ ਜੁੜਿਆ ਹੈ।

ਯੂਜ਼ਰਸ ਨੇ ਦੋਸ਼ ਲਗਾਇਆ ਕਿ ਜੁਬਿਨ ਨੌਟਿਆਲ ਦੇਸ਼ਧ੍ਰੋਹੀਆਂ ਦੇ ਕੰਸਰਟ ਨੂੰ ਕਰਦੇ ਹਨ। ਇਹ ਦੇਸ਼ ਦੇ ਖ਼ਿਲਾਫ਼ ਹੈ ਤੇ ਅਜਿਹੇ ’ਚ ਜੁਬਿਨ ਨੌਟਿਆਲ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News