ਅਰਜੁਨ-ਮਲਾਇਕਾ ਦੀ ਕੈਮਿਸਟਰੀ ਨੇ ਜਿੱਤਿਆ ਸਾਰਿਆਂ ਦਾ ਦਿਲ, ਪਾਰਟੀ ’ਚ ਡਾਂਸ ਕਰਦੇ ਆਏ ਨਜ਼ਰ

08/27/2022 4:18:41 PM

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਕੁਨਾਲ ਰਾਵਲ ਅਤੇ ਅਰਪਿਤਾ ਮਹਿਤਾ 28 ਅਗਸਤ 2022 ਨੂੰ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਵਿਆਹ ਤੋਂ ਪਹਿਲਾਂ ਜੋੜੇ ਨੇ 26 ਅਗਸਤ ਦੀ ਰਾਤ ਨੂੰ ਇਕ ਪ੍ਰੀ-ਵੈਡਿੰਗ ਪਾਰਟੀ ਦੀ ਮੇਜ਼ਬਾਨੀ ਕੀਤੀ ਅਤੇ ਬੀ-ਟਾਊਨ ਦੀਆਂ ਮਸ਼ਹੂਰ ਹਸਤੀਆਂ ਨੂੰ ਸੱਦਾ ਦਿੱਤਾ। ਕੁਨਾਲ ਦੀ ਪ੍ਰੀ-ਵੈਡਿੰਗ ਪਾਰਟੀ ’ਚ ਬਾਲੀਵੁੱਡ ਸਿਤਾਰਿਆਂ ਨੇ ਵੀ ਖ਼ੂਬ ਮਸਤੀ ਕੀਤੀ। 

PunjabKesari

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਗੀਤ ‘ਜਾਂਦੀ ਵਾਰ’ ਨੂੰ ਲੈ ਕੇ ਲਾਈਵ ਹੋਏ ਸਚਿਨ ਆਹੂਜਾ, ਕਿਹਾ-ਮੈਨੂੰ ਮੰਦਾ ਨਾ ਬੋਲੋ

ਇਸ ਦੌਰਾਨ ਅਦਾਕਾਰਾ ਮਲਾਇਕਾ ਅਰੋੜਾ ਵੀ ਆਪਣੇ ਬੁਆਏਫ੍ਰੈਂਡ ਅਰਜੁਨ ਕਪੂਰ ਨਾਲ ਪਾਰਟੀ ’ਚ ਪਹੁੰਚੀ ਅਤੇ ਦੋਵੇਂ ਇਕੱਠੇ ਜ਼ਬਰਦਸਤ ਡਾਂਸ ਕਰਦੇ ਨਜ਼ਰ ਆਏ। ਹੁਣ ਪਾਰਟੀ ਤੋਂ ਮਲਾਇਕਾ-ਅਰਜੁਨ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

 

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ‘ਛਈਆ ਛਈਆ’ ਗੀਤ ’ਤੇ ਜ਼ਬਰਦਸਤ ਸਟੈਪ ਮਿਕਸ ਕਰ ਰਹੇ ਹਨ। ਪ੍ਰਸ਼ੰਸਕ ਅਰਜੁਨ-ਮਲਾਇਕਾ ਦੀ ਕੈਮਿਸਟਰੀ ’ਤੇ ਖੂਬ ਪਿਆਰ ਦੇ ਰਹੇ ਹਨ। ਇਸ ਦੌਰਾਨ ਮਲਾਇਕਾ ਸਫ਼ੈਦ ਲਹਿੰਗੇ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹੀ ਅਰਜੁਨ ਵੀ ਆਲ ਬਲੈਕ ਲੁੱਕ ’ਚ ਕਾਫ਼ੀ ਸ਼ਾਨਦਾਰ ਲੱਗ ਰਹੇ ਹਨ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਗੀਤ ਨੂੰ ਰਿਲੀਜ਼ ਕਰਨ ’ਤੇ ਵਿਵਾਦ, ਬੰਟੀ ਬੈਂਸ ਨੇ ਪੋਸਟ ਰਾਹੀ ਸਲੀਮ ਮਰਚੈਂਟ ’ਤੇ ਚੁੱਕੇ ਸਵਾਲ

ਤੁਹਾਨੂੰ ਦੱਸ ਦੇਈਏ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਬੀ-ਟਾਊਨ ’ਚ ਸਭ ਤੋਂ ਚਰਚਿਤ ਕਪਲਸ ’ਚੋਂ ਇਕ ਹਨ। ਦੋਵੇਂ ਅਕਸਰ ਸਮਾਂ ਬਿਤਾਉਂਦੇ ਹੋਏ ਇਕੱਠੇ ਘੁੰਮਦੇ ਰਹਿੰਦੇ ਹਨ, ਜਿਸ ਦੀਆਂ ਤਸਵੀਰਾਂ ਜਲਦੀ ਹੀ ਖ਼ਬਰਾਂ ’ਚ ਚਰਚਾ ’ਚ ਆ ਜਾਂਦੀਆਂ  ਹਨ।


Anuradha

Content Editor

Related News