ਤਾਰਾ ਸੁਤਾਰੀਆ ਨਾਲ ਮੇਰੀ ਨੈਚੁਰਲ ਕੈਮਿਸਟਰੀ ਕਾਫੀ ਚੰਗੀ ਹੈ : ਅਰਜੁਨ ਕਪੂਰ

Monday, Jul 11, 2022 - 11:10 AM (IST)

ਤਾਰਾ ਸੁਤਾਰੀਆ ਨਾਲ ਮੇਰੀ ਨੈਚੁਰਲ ਕੈਮਿਸਟਰੀ ਕਾਫੀ ਚੰਗੀ ਹੈ : ਅਰਜੁਨ ਕਪੂਰ

ਮੁੰਬਈ (ਬਿਊਰੋ)– ਅਰਜੁਨ ਕਪੂਰ ਇਨ੍ਹੀਂ ਦਿਨੀਂ ਲਾਈਮਲਾਈਟ ’ਚ ਹਨ ਕਿਉਂਕਿ ਉਨ੍ਹਾਂ ਨੂੰ ਨਾ ਸਿਰਫ ‘ਏਕ ਵਿਲੇਨ ਰਿਟਰਨਜ਼’ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹੌਟ ਅਦਾਕਾਰਾ ਤਾਰਾ ਸੁਤਾਰੀਆ ਨਾਲ ਉਨ੍ਹਾਂ ਦੀ ਜੋੜੀ ਵੀ ਕਾਫੀ ਪਸੰਦ ਕੀਤੀ ਜਾ ਰਹੀ ਹੈ।

ਅਰਜੁਨ ਤੇ ਤਾਰਾ ਨੂੰ ਬਾਲੀਵੁੱਡ ਦੀ ਇਕ ਬਿਲਕੁਲ ਨਵੀਂ ਹੌਟ ਜੋੜੀ ਵਜੋਂ ਪੇਸ਼ ਕੀਤਾ ਗਿਆ ਹੈ। ਫ਼ਿਲਮ ਦੇ ਪੋਸਟਰ ਤੇ ਟਰੇਲਰ ਦੀਆਂ ਸ਼ਾਨਦਾਰ ਤਸਵੀਰਾਂ ਸਾਰਿਆਂ ਵਲੋਂ ਪਸੰਦ ਕੀਤੀਆਂ ਜਾ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਦੁਕਾਨਦਾਰ ਖ਼ਿਲਾਫ਼ ਝਗੜੇ ਦੀ ਵਾਇਰਲ ਵੀਡੀਓ 'ਤੇ ਯੁਵਰਾਜ ਹੰਸ ਦੀ ਪ੍ਰਤੀਕਿਰਿਆ ਆਈ ਸਾਹਮਣੇ

ਅਰਜੁਨ ਦਾ ਕਹਿਣਾ ਹੈ, ‘‘ਫ਼ਿਲਮ ‘ਏਕ ਵਿਲੇਨ ਰਿਟਰਨਜ਼’ ਦੇ ਟਰੇਲਰ ’ਚ ਤਾਰਾ ਤੇ ਉਸ ਦੀ ਜੋੜੀ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ, ਇਹ ਦੇਖਣਾ ਅਸਲ ’ਚ ਬਹੁਤ ਵਧੀਆ ਸੀ। ਮੈਨੂੰ ਖ਼ੁਸ਼ੀ ਹੈ ਕਿ ਲੋਕ ਸਾਡੀ ਕੈਮਿਸਟਰੀ ਨੂੰ ਪਸੰਦ ਕਰ ਰਹੇ ਹਨ। ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਇਕ ਨੈਚੁਰਲ ਕੈਮਿਸਟਰੀ ਹੈ ਤੇ ਜਦੋਂ ਅਸੀਂ ਇਕੱਠੇ ਹੁੰਦੇ ਹਾਂ, ਸਾਡੀ ਐਨਰਜੀ ਇਕ-ਦੂਜੇ ਦੀਆਂ ਪੂਰਕ ਬਣ ਜਾਂਦੀਆਂ ਹਨ।’’

ਦੱਸ ਦੇਈਏ ਕਿ ‘ਏਕ ਵਿਲੇਨ ਰਿਟਰਨਜ਼’ ’ਚ ਜੌਨ ਅਬ੍ਰਾਹਮ, ਅਰਜੁਨ ਕਪੂਰ, ਦਿਸ਼ਾ ਪਾਟਨੀ ਤੇ ਤਾਰਾ ਸੁਤਾਰੀਆ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਹ ਫ਼ਿਲਮ ਦੁਨੀਆ ਭਰ ’ਚ 29 ਜੁਲਾਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News