ਅਰਜੁਨ ਕਪੂਰ ਨੇ ਕਰੋੜਾਂ ਦੀ ਕੀਮਤ ਵਾਲੀ ਖਰੀਦੀ ਇਕ ਹੋਰ ਕਾਰ, ਨੰਬਰ ਹੈ ਬੇਹੱਦ ਖ਼ਾਸ

Thursday, Sep 09, 2021 - 03:17 PM (IST)

ਅਰਜੁਨ ਕਪੂਰ ਨੇ ਕਰੋੜਾਂ ਦੀ ਕੀਮਤ ਵਾਲੀ ਖਰੀਦੀ ਇਕ ਹੋਰ ਕਾਰ, ਨੰਬਰ ਹੈ ਬੇਹੱਦ ਖ਼ਾਸ

ਮੁੰਬਈ (ਬਿਊਰੋ)– ਬਾਲੀਵੁੱਡ ਇੰਡਸਟਰੀ ’ਚ ਲਗਜ਼ਰੀ ਗੱਡੀਆਂ ਗਰੀਦਣ ਦਾ ਟਰੈਂਡ ਵਧਦਾ ਹੀ ਜਾ ਰਿਹਾ ਹੈ। ਲਗਜ਼ਰੀ ਗੱਡੀਆਂ ਲਈ ਸਿਤਾਰਿਆਂ ਦਾ ਪਿਆਰ ਅਕਸਰ ਦੇਖਿਆ ਜਾਂਦਾ ਰਿਹਾ ਹੈ। ਇਨ੍ਹਾਂ ’ਚੋਂ ਇਕ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਵੀ ਹਨ। ਅਰਜੁਨ ਕਪੂਰ ਨੇ ਹੁਣ ਆਪਣੇ ਲਈ ਇਕ ਹੋਰ ਲਗਜ਼ਰੀ ਕਾਰ ਖਰੀਦੀ ਹੈ। ਅਰਜੁਨ ਦੀ ਨਵੀਂ ਗੱਡੀ ਦੀ ਕੀਮਤ ਕਰੋੜਾਂ ’ਚ ਹੈ।

ਅਰਜੁਨ ਕਪੂਰ ਕੋਲ ਪਹਿਲਾਂ ਤੋਂ ਹੀ Maserati Levante, Audi Q5, Honda CR-V ਤੇ Land Rover ਸਨ। ਅਰਜੁਨ ਨੇ ਹੁਣ ਇਕ ਨਵੀਂ Maybach GLS600 SUV ਖਰੀਦੀ ਹੈ, ਜਿਸ ਦੀ ਕੀਮਤ 2.43 ਕਰੋੜ ਰੁਪਏ ਹੈ।

 
 
 
 
 
 
 
 
 
 
 
 
 
 
 
 

A post shared by Arjun Kapoor Somalia (@arjunkapoor_somalia)

ਅਰਜੁਨ ਦੀ ਨਵੀਂ ਗੱਡੀ ਦੀ ਸਭ ਤੋਂ ਖ਼ਾਸ ਗੱਲ ਉਸ ਦੀ ਗੱਡੀ ਦਾ ਨੰਬਰ 02911 ਹੈ। ਰਿਪੋਰਟ ਮੁਤਾਬਕ ਅਰਜੁਨ ਦੀ ਇਸ ਨਵੀਂ ਗੱਡੀ ਦਾ ਨੰਬਰ ਉਨ੍ਹਾਂ ਦੀ ਭੈਣ ਅੰਸ਼ੁਲਾ ਕਪੂਰ ਦੇ ਜਨਮਦਿਨ 29 ਦਸੰਬਰ ਤੇ ਉਸ ਦੇ ਪਿਤਾ ਬੋਨੀ ਕਪੂਰ ਦੇ ਜਨਮਦਿਨ 11 ਨਵੰਬਰ ਦਾ ਮੇਲ ਹੈ। ਦੱਸ ਦੇਈਏ ਕਿ ਅਰਜੁਨ ਕਪੂਰ ਆਪਣੀ ਭੈਣ ਅੰਸ਼ੁਲਾ ਦੇ ਬੇਹੱਦ ਕਰੀਬ ਹਨ।

ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਦੇ ਰਿਲੇਸ਼ਨਸ਼ਿਪ ਦੀ ਚਰਚਾ ਹਰ ਜਗ੍ਹਾ ਛਾਈ ਰਹਿੰਦੀ ਹੈ। ਅਰਜੁਨ ਕਪੂਰ ਅਕਸਰ ਹੀ ਮਲਾਇਕਾ ਨਾਲ ਸਮਾਂ ਬਤੀਤ ਕਰਦੇ ਦੇਖੇ ਜਾਂਦੇ ਹਨ। ਅਰਜੁਨ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਮਲਾਇਕਾ ਨਾਲ ਬਤੀਤ ਕੀਤੇ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਜ਼ੋਰਾਂ ’ਤੇ ਰਹਿੰਦੀਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News