ਮਾਂ ਨੂੰ ਯਾਦ ਕਰਕੇ ਭਾਵੁਕ ਹੋਏ ਅਰਜੁਨ ਕਪੂਰ, ਕਿਹਾ-ਵਾਪਸ ਆ ਜਾਓ

Friday, Mar 26, 2021 - 04:08 PM (IST)

ਮਾਂ ਨੂੰ ਯਾਦ ਕਰਕੇ ਭਾਵੁਕ ਹੋਏ ਅਰਜੁਨ ਕਪੂਰ, ਕਿਹਾ-ਵਾਪਸ ਆ ਜਾਓ

ਮੁੰਬਈ: ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਅਤੇ ਉਨ੍ਹਾਂ ਦੀ ਭੈਣ ਅੰਸ਼ੁਲਾ ਕਪੂਰ ਨੇ ਆਪਣੀ ਮਾਂ ਨੂੰ ਬੇਹੱਦ ਯਾਦ ਕੀਤਾ ਹੈ। ਅਰਜੁਨ ਕਪੂਰ ਨੇ ਆਪਣੀ ਮਾਂ ਦੀ ਇਕ ਤਸਵੀਰ ਸਾਂਝੀ ਕੀਤੀ ਹੈ ਅਤੇ ਇਕ ਬਹੁਤ ਹੀ ਭਾਵੁਕ ਅਤੇ ਦਿਲ ਛੂਹ ਲੈਣ ਵਾਲਾ ਲੰਬਾ ਨੋਟ ਲਿਖਿਆ ਅਤੇ ਦੱਸਿਆ ਕਿ ਉਹ ਆਪਣੀ ਸਵ. ਮਾਂ ਨੂੰ ਕਿੰਨਾ ਯਾਦ ਕਰਦੇ ਹਨ। ਉਹ ਪ੍ਰਮਾਤਮਾ ਨੂੰ ਆਪਣੀ ਮਾਂ ਵਾਪਸ ਕਰਨ ਲਈ ਕਹਿੰਦੇ ਹਨ। 

PunjabKesari
ਅਰਜੁਨ ਨੇ ਆਪਣੇ ਨੋਟ ’ਚ ਲਿਖਿਆ ਕਿ 9 ਸਾਲ ਹੋ ਗਏ ਹਨ, ਇਹ ਸਹੀ ਨਹੀਂ ਹੈ। ਮੈਨੂੰ ਯਾਦ ਆਉਂਦੀ ਹੈ ਤੁਹਾਡੀ, ਮਾਂ ਵਾਪਸ ਆ ਜਾਓ ਨਾ ਪਲੀਜ਼... ਮੈਨੂੰ ਯਾਦ ਹੈ ਕਿ ਤੁਸੀਂ ਮੇਰੇ ਬਾਰੇ ’ਚ ਚਿੰਤਾ ਕਰ ਰਹੀ ਹੋ, ਮੇਰੇ ਨਾਲ ਜੁੜ ਜਾਓ, ਮੈਂ ਆਪਣੇ ਫੋਨ ’ਤੇ ਤੁਹਾਡੇ ਨਾਂ ਨੂੰ ਦੇਖਣ ਨੂੰ ਮਿਸ ਕਰ ਰਿਹਾ ਹੈ। ਮੈਨੂੰ ਘਰ ਆ ਕੇ ਤੁਹਾਨੂੰ ਉਸ ਤਰ੍ਹਾਂ ਦੇਖਣ ਦੀ ਯਾਦ ਆ ਰਹੀ ਹੈ। 


 

 
 
 
 
 
 
 
 
 
 
 
 
 
 
 

A post shared by Arjun Kapoor (@arjunkapoor)


ਮਾਂ ਵਾਪਸ ਆ ਜਾਓ
ਅਰਜੁਨ ਨੇ ਅੱਗੇ ਲਿਖਿਆ ਕਿ ਮੈਂ ਤੁਹਾਡੇ ਹਾਸੇ ਨੂੰ ਯਾਦ ਕਰਦਾ ਹਾਂ, ਮੈਨੂੰ ਤੁਹਾਡੀ ਖੁਸ਼ਬੂ ਦੀ ਯਾਦ ਆਉਂਦੀ ਹੈ, ਮੈਨੂੰ ਆਪਣੇ ਕੰਨਾਂ ’ਚ ਗੂੰਜਦੀ ਹੋਈ ਤੁਹਾਡੀ ਆਵਾਜ਼ ’ਚ ਅਰਜੁਨ ਕਹਿੰਦੇ ਹੋਏ ਯਾਦ ਆਉਂਦੀ ਹੈ। ਮੈਨੂੰ ਸੱਚ ’ਚ ਤੁਹਾਡੀ ਯਾਦ ਆਉਂਦੀ ਹੈ ਮਾਮ। ਮੈਨੂੰ ਉਮੀਦ ਹੈ ਕਿ ਤੁਸੀਂ ਜਿਥੇ ਵੀ ਹੋ, ਤੁਸੀਂ ਠੀਕ ਹੋ, ਮੈਂ ਵੀ ਠੀਕ ਹੋਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਜ਼ਿਆਦਾਤਰ ਦਿਨਾਂ ’ਚ ਮੈਂ ਮੈਸੇਜ ਕਰਦਾ ਹਾਂ ਪਰ ਮੈਨੂੰ ਯਾਦ ਆਉਂਦੀ ਹੈ...ਵਾਪਸ ਆ ਜਾਓ ਨਾ...। 

PunjabKesari
9 ਸਾਲ ਪਹਿਲੇ ਆਖ਼ਿਰੀ ਵਾਰ ਫੜਿਆ ਹੱਥ
ਉੱਧਰ ਅਰਜੁਨ ਦੀ ਭੈਣ ਅੰਸ਼ੁਲਾ ਕਪੂਰ ਨੇ ਵੀ ਮਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੇ ਬੇਹੱਦ ਭਾਵੁਕ ਅਤੇ ਦਿਲ ਛੂਹ ਲੈਣ ਵਾਲਾ ਨੋਟ ਲਿਖਿਆ ਹੈ। ਉਨ੍ਹਾਂ ਲਿਖਿਆ ਕਿ ਅੱਜ 9 ਸਾਲ ਪਹਿਲੇ ਮੈਂ ਆਖ਼ਿਰੀ ਵਾਰ ਤੁਹਾਡਾ ਹੱਥ ਫੜਿਆ ਸੀ। ਮੇਰੇ ਦਿਲ ’ਚ ਤੁਹਾਡੇ ਨਾਲ ਲਗਭਗ ਹਰ ਦਿਨ ਗੱਲ ਹੁੰਦੀ ਹੈ ਪਰ ਮੈਂ ਵਿਅਕਤੀਗਤ ਰੂਪ ਨਾਲ ਤੁਹਾਡੇ ਨਾਲ ਸਿਰਫ਼ ਇਕ ਹੋਰ ਗੱਲ ਕਰਨ ਲਈ ਕੁਝ ਵੀ ਛੱਡ ਦਾਵਾਂਗੀ, ਜਿਥੇ ਮੈਂ ਸੱਚ ’ਚ ਤੁਹਾਡੀ ਆਵਾਜ਼ ਸੁਣ ਸਕਦੀ ਹਾਂ।


ਤੁਹਾਡੇ ਹਾਸੇ ਨੂੰ ਯਾਦ ਕਰਦੀ ਹਾਂ
ਅੰਸ਼ੁਲਾ ਨੇ ਅੱਗੇ ਲਿਖਿਆ ਕਿ ਤੁਹਾਡੇ ਬਿਨਾਂ 9 ਸਾਲ ਪਹਿਲੇ ਹੀ ਇਕ ਜੀਵਨ ਭਰ ਹੈ। ਮੈਂ ਤੁਹਾਡੀ ਆਵਾਜ਼, ਤੁਹਾਡੀ ਜੱਫੀ, ਤੁਹਾਡਾ ਹਾਸਾ, ਤੁਹਾਡੀ ਸਲਾਹ, ਤੁਹਾਡੀ ਮੇਰੇ ਦੁੱਖਾਂ ਨੂੰ ਦੂਰ ਕਰਨ ਦੀ ਸਮਰੱਥਾ, ਤੁਹਾਡੀ ਖੁਸ਼ਬੂ, ਤੁਹਾਡੇ ਪਿਆਰ ਦੀ ਯਾਦ ਆਉਂਦੀ ਹੈ...ਮੈਨੂੰ ਯਾਦ ਹੈ ਕਿ ਤੁਸੀਂ ਮੈਨੂੰ ਕਿੰਨਾ ਸੁਰੱਖਿਅਤ ਮਹਿਸੂਸ ਕਰਵਾਇਆ, ਤੁਸੀਂ ਮੈਨੂੰ ਕਿੰਨਾ ਬਹਾਦੁਰ ਬਣਾਇਆ, ਕਿੰਝ ਪਿਆਰ ਕਰਨਾ ਤੁਸੀਂ ਮੈਨੂੰ ਮਹਿਸੂਸ ਕਰਵਾਇਆ, ਆਈ ਮਿਸ ਯੂ’। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  


author

Aarti dhillon

Content Editor

Related News