ਮਲਾਇਕਾ ਅਰੋੜਾ ਦੀ ਇਸ ਆਦਤ ਦੇ ਮੁਰੀਦ ਹਨ ਅਰਜੁਨ ਕਪੂਰ

Tuesday, Apr 27, 2021 - 03:37 PM (IST)

ਮਲਾਇਕਾ ਅਰੋੜਾ ਦੀ ਇਸ ਆਦਤ ਦੇ ਮੁਰੀਦ ਹਨ ਅਰਜੁਨ ਕਪੂਰ

ਮੁੰਬਈ: ਬਾਲੀਵੁੱਡ ’ਚ ਕਈ ਅਜਿਹੇ ਜੋੜੇ ਹਨ ਜੋ ਆਪਣੀ ਲੁੱਕ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਰਹਿੰਦੇ ਹਨ। ਅਜਿਹੀ ਹੀ ਇਕ ਜੋੜੀ ਹੈ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੀ। ਦੋਵਾਂ ਨੂੰ ਇਕ-ਦੂਜੇ ਦੇ ਨਾਲ ਕਈ ਵਾਰ ਸਪਾਟ ਕੀਤਾ ਗਿਆ ਹੈ। ਇਥੇ ਤੱਕ ਕਿ ਮਲਾਇਕਾ ਅਤੇ ਅਰਜੁਨ ਇਕ-ਦੂਜੇ ਨਾਲ ਪਿਆਰ ਦਾ ਇਜ਼ਹਾਰ ਸੋਸ਼ਲ ਮੀਡੀਆ ’ਤੇ ਵੀ ਕਰ ਚੁੱਕੇ ਹਨ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦੀਆਂ ਹਨ। ਹੁਣ ਅਰਜੁਨ ਕਪੂਰ ਨੇ ਇੰਟਰਵਿਊ ’ਚ ਮਲਾਇਕਾ ਨੂੰ ਕਾਫ਼ੀ ਸਪੈਸ਼ਲ ਦੱਸਿਆ ਹੈ। 

PunjabKesari
ਗੱਲਬਾਤ ਦੌਰਾਨ ਅਰਜੁਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਪਸੰਦ ਹੈ ਕਿ ਮਲਾਇਕਾ ਕਿੰਨੀ ਵੱਖਰੀ ਹੈ। ਇਸ ਬਾਰੇ ’ਚ ਅੱਗੇ ਬੋਲਦੇ ਹੋਏ ਅਰਜੁਨ ਨੇ ਕਿਹਾ ਕਿ ਮੈਨੂੰ ਇਹ ਬਹੁਤ ਪਸੰਦ ਹੈ ਕਿ ਮਲਾਇਕਾ ਨੇ 20 ਸਾਲ ਦੀ ਉਮਰ ’ਚ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਉਨ੍ਹਾਂ ਨੇ ਆਪਣੀ ਗਾਰਿਮਾ ਨੂੰ ਬਣਾਏ ਰੱਖਿਆ। ਮੈਂ ਕਦੇ ਮਲਾਇਕਾ ਨੂੰ ਆਪਣੇ ਆਲੇ-ਦੁਆਲੇ ਦੇ ਹਾਲਾਤਾਂ ਅਤੇ ਚੀਜ਼ਾਂ ਨੂੰ ਲੈ ਕੇ ਸ਼ਿਕਾਇਤ ਕਰਦੇ ਹੋਏ ਨਹੀਂ ਦੇਖਿਆ। 

PunjabKesari
ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਦੋਵੇਂ ਕਈ ਮੌਕਿਆਂ ’ਤੇ ਇਕ-ਦੂਜੇ ਦੀ ਸ਼ਲਾਘਾ ਕਰਦੇ ਨਜ਼ਰ ਆਏ ਹਨ। ਦੋਵੇਂ ਛੁੱਟੀਆਂ ਤੋਂ ਲੈ ਕੇ ਕਈ ਤਿਉਹਾਰਾਂ ਨੂੰ ਵੀ ਇਕੱਠੇ ਮਨਾਉਂਦੇ ਹੋਏ ਨਜ਼ਰ ਆਏ ਹਨ। ਕੁਝ ਦਿਨ ਪਹਿਲਾਂ ਕਰਨ ਜੌਹਰ ਨੇ ਇਕ ਤਸਵੀਰ ਵੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ ਇਸ ’ਚ ਦੋਵਾਂ ਦੇ ਨਾਲ ਉਨ੍ਹਾਂ ਦੇ ਦੋਸਤ ਵੀ ਨਜ਼ਰ ਆ ਰਹੇ ਸਨ। ਇਸ ਸਾਲ ਈਸਟਰ ’ਤੇ ਵੀ, ਅਰਜੁਨ, ਮਲਾਇਕਾ ਦੀ ਮਾਂ ਦੇ ਘਰ ਲੰਚ ’ਤੇ ਗਈ ਸੀ। ਅਰਜੁਨ ਕਪੂਰ ਦੀ ਅਗਲੀ ਫ਼ਿਲਮ ‘ਸਰਦਾਰ ਦਾ ਗ੍ਰੈਂਡਸਨ’ ਦਾ ਟ੍ਰੇਲਰ ਵੀ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਸੀ। ਮਲਾਇਕਾ ਅਰੋੜਾ ਆਪਣੀ ਫਿਟਨੈੱਸ ’ਤੇ ਵੀ ਪੂਰਾ ਧਿਆਨ ਦਿੰਦੀ ਹੈ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਮਲਾਇਕਾ ਨੇ ਕੋਰੋਨਾ ਟੀਕਾ ਲਗਾਉਂਦੇ ਹੋਏ ਤਸਵੀਰ ਵੀ ਸਾਂਝੀ ਕੀਤੀ ਸੀ। 


author

Aarti dhillon

Content Editor

Related News