ਗਰਲਫਰੈਂਡ ਦਾ ਸ਼ੋਅ ''ਮੂਵਿੰਗ ਇਨ ਵਿਦ ਮਲਾਇਕਾ'' ਦੇਖਣ ਲਈ ਉਤਸ਼ਾਹਿਤ ਹਨ ਅਰਜੁਨ ਕਪੂਰ, ਸਾਂਝੀ ਕੀਤੀ ਖ਼ਾਸ ਪੋਸਟ

Saturday, Nov 12, 2022 - 12:34 PM (IST)

ਗਰਲਫਰੈਂਡ ਦਾ ਸ਼ੋਅ ''ਮੂਵਿੰਗ ਇਨ ਵਿਦ ਮਲਾਇਕਾ'' ਦੇਖਣ ਲਈ ਉਤਸ਼ਾਹਿਤ ਹਨ ਅਰਜੁਨ ਕਪੂਰ, ਸਾਂਝੀ ਕੀਤੀ ਖ਼ਾਸ ਪੋਸਟ

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ’ਤੇ ‘I SAID YES’ ਦਾ ਹਵਾਲਾ ਦਿੰਦੇ ਹੋਏ ਇਕ ਤਸਵੀਰ ਪੋਸਟ ਕੀਤੀ ਸੀ, ਜੋ ਇੰਟਰਨੈੱਟ ’ਤੇ ਇਸ ਸਮੇਂ ਚਰਚਾ ’ਚ ਹੈ।ਪ੍ਰਸ਼ੰਸਕ ਅਦਾਕਾਰਾ ਦੀ ਹਾਂ ਦਾ ਕਾਰਨ ਜਾਣਨ ਲਈ ਕਾਫ਼ੀ ਉਤਾਵਲੇ ਸਨ ਕਿ ਆਖਿਰ ਉਸ ਨੇ ਕਿਸ ਗੱਲ ਨੂੰ ਹਾਂ ਕਹੀ ਸੀ। 

ਇਹ ਵੀ ਪੜ੍ਹੋ- ਬਲੈਕ ਬਿਊਟੀ ਬਣ ਕੇ ਸ਼ਹਿਨਾਜ਼ ਗਿੱਲ ਨੇ ਦਿਖਾਏ ਜਲਵੇ, ਸਟਾਈਲਿਸ਼ ਅੰਦਾਜ਼ ’ਚ ਦਿੱਤੇ ਪੋਜ਼ (ਤਸਵੀਰਾਂ)

ਇਸ ਦੇ ਨਾਲ ਅਦਾਕਾਰਾ ਮਲਾਇਕਾ ਨੇ ਹੁਣ ਫ਼ਿਰ ਹੀ ’ਚ ਇਕ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਉਸਨੇ ਆਪਣੇ ਨਵੇਂ ਰਿਐਲਿਟੀ ਸ਼ੋਅ 'ਮੁਵਿੰਗ ਇਨ ਵਿਦ ਮਲਾਇਕਾ' ਨਾਲ ਆਪਣੇ OTT ਡੈਬਿਊ ਬਾਰੇ ਗੱਲ ਕੀਤੀ। ਅਜਿਹੇ ’ਚ ਦੁਨੀਆ ਭਰ ਦੇ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਦੇ ਉਤਸ਼ਾਹ ਦਾ ਪੱਧਰ ਕਾਫ਼ੀ ਵਧ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਇਸ ਨਵੇਂ ਸ਼ੋਅ ਰਾਹੀਂ ਖ਼ੂਬਸੂਰਤ ਮਲਾਇਕਾ ਅਰੋੜਾ ਦੀ ਜ਼ਿੰਦਗੀ ਨੂੰ ਹੋਰ ਨੇੜੇ ਤੋਂ ਜਾਣਨ ਦਾ ਮੌਕਾ ਮਿਲਣ ਵਾਲਾ ਹੈ।

PunjabKesari

ਇਸ ਤੋਂ ਬਾਅਦ ਪੂਰੀ ਇੰਡਸਟਰੀ ਨੇ ਉਸ ਨੂੰ ਉਸ ਦੇ ਸ਼ਾਨਦਾਰ ਕਰੀਅਰ ’ਚ ਨਵੇਂ ਕਦਮ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਹੁਣ ਉਸ ਦੀ ਜ਼ਿੰਦਗੀ ਦੇ ਸਭ ਤੋਂ ਖ਼ਾਸ ਵਿਅਕਤੀ ਯਾਨੀ ਅਰਜੁਨ ਕਪੂਰ ਨੇ ਵੀ ਉਸ ਲਈ ਇਕ ਸੰਦੇਸ਼ ਪੋਸਟ ਕੀਤਾ ਹੈ, ਇਹ ਸੰਦੇਸ਼ ਅਦਾਕਾਰ ਨੇ  ਆਪਣੇ ਇੰਸਟਾਗ੍ਰਾਮ ਸਟੋਰੀ ’ਤੇ ਸਾਂਝਾ ਕੀਤਾ ਹੈ। ਜਿਸ 'ਚ ਉਸ ਨੇ ਕਿਹਾ ਕਿ ‘ਇਸ ਨਵੇਂ ਪੜਾਅ ਲਈ ਉਤਸ਼ਾਹਿਤ ਹਾਂ। ਇਸ ਨੂੰ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦਾ।’

PunjabKesari

ਇਹ ਵੀ ਪੜ੍ਹੋ- ਸ਼ਾਹਰੁਖ ਖ਼ਾਨ ਨੂੰ ਮਿਲਿਆ ਸਿਨੇਮਾ ਦਾ ਗਲੋਬਲ ਆਈਕਨ ਐਵਾਰਡ, UAE ਨੇ ਕੀਤਾ ਸਨਮਾਨਿਤ

ਜਾਣਕਾਰੀ ਲਈ ਦੱਸ ਦੇਈਏ ਮਲਾਇਕਾ ਦਾ ਇਹ ਸ਼ੋਅ ‘ਮੁਵਿੰਗ ਇਨ ਵਿਦ ਮਲਾਇਕਾ’ ਡਿਜ਼ਨੀ+ਹੌਟਸਟਾਰ 'ਤੇ ਆਵੇਗਾ। ਇਸ ਦੇ ਨਾਲ 5 ਦਸੰਬਰ ਤੋਂ ਰਿਲੀਜ਼ ਹੋਣ ਜਾ ਰਹੀ ਇਹ ਥ੍ਰਿਲਰ ਸੀਰੀਜ਼ ਬਾਨੀ ਜੇ ਏਸ਼ੀਆ ਵੱਲੋਂ ਬਣਾਈ ਗਈ ਹੈ। ਸ਼ੋਅ ’ਚ ਮਲਾਇਕਾ ਅਰੋੜਾ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਮਹਿਮਾਨ ਵਜੋਂ ਦੇਖਿਆ ਜਾਵੇਗਾ ਅਤੇ ਉਨ੍ਹਾਂ ਦੇ ਰਾਜ਼ ਦਾ ਖ਼ੁਲਾਸਾ ਹੋਵੇਗਾ।ਇਸ ਸ਼ੋਅ ਨੂੰ ਦੇਖਣ ਲਈ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹਨ। 


 


author

Shivani Bassan

Content Editor

Related News