9 ਸਾਲ ਵੱਡੀ ਮਲਾਇਕਾ ਨਾਲ ਵਿਆਹ ਦੇ ਸਵਾਲ ’ਤੇ ਅਰਜੁਨ ਕਪੂਰ ਨੇ ਤੋੜੀ ਚੁੱਪੀ, ਟ੍ਰੋਲਸ ਨੂੰ ਦਿੱਤਾ ਜਵਾਬ
Thursday, Dec 14, 2023 - 11:26 AM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਲਈ ਜ਼ਿਆਦਾ ਸੁਰਖ਼ੀਆਂ ’ਚ ਹਨ। ਅਰਜੁਨ ਕਪੂਰ ਪਿਛਲੇ ਕੁਝ ਸਮੇਂ ਤੋਂ ਮਲਾਇਕਾ ਅਰੋੜਾ ਨਾਲ ਰਿਲੇਸ਼ਨਸ਼ਿਪ ’ਚ ਹਨ। ਜਿਥੇ ਪਹਿਲਾਂ ਇਹ ਜੋੜਾ ਇਸ ਬਾਰੇ ਗੱਲ ਕਰਨ ਤੋਂ ਬਚਦਾ ਸੀ ਤੇ ਇਕ-ਦੂਜੇ ਨੂੰ ਸਿਰਫ਼ ਦੋਸਤ ਹੀ ਕਹਿੰਦਾ ਸੀ, ਹੁਣ ਦੋਵੇਂ ਇਸ ਬਾਰੇ ਗੱਲ ਕਰਨ ਤੋਂ ਨਹੀਂ ਝਿਜਕਦੇ ਤੇ ਇਕ-ਦੂਜੇ ’ਤੇ ਖੁੱਲ੍ਹ ਕੇ ਆਪਣੇ ਪਿਆਰ ਦੀ ਵਰਖਾ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਉਨ੍ਹਾਂ ਨੂੰ ਅਕਸਰ ਸੋਸ਼ਲ ਮੀਡੀਆ ’ਤੇ ਨਕਾਰਾਤਮਕਤਾ ਤੇ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅਜਿਹੇ ’ਚ ਹੁਣ ਅਰਜੁਨ ਕਪੂਰ ਨੇ ‘ਕੌਫੀ ਵਿਦ ਕਰਨ 8’ ’ਚ ਰਿਲੇਸ਼ਨਸ਼ਿਪ ਬਾਰੇ ਗੱਲ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ‘ਫਾਈਟਰ’ ’ਚ ਦੀਪਿਕਾ ਦੇ ਕਿਸਿੰਗ ਤੇ ਬਿਕਨੀ ਸੀਨ ਨੂੰ ਦੇਖ ਭੜਕੇ ਲੋਕ, ਕਿਹਾ– ‘ਮਹਿਲਾ ਲੜਾਕਿਆਂ ਨੂੰ ਬਦਨਾਮ ਨਾ ਕਰੋ’
ਟ੍ਰੋਲਿੰਗ ’ਤੇ ਬੋਲੇ ਅਰਜੁਨ ਕਪੂਰ
‘ਕੌਫੀ ਵਿਦ ਕਰਨ 8’ ਦੇ 8ਵੇਂ ਐਪੀਸੋਡ ’ਚ ਕਰਨ ਜੌਹਰ ਨੇ ਆਨਲਾਈਨ ਸ਼ੇਮਿੰਗ ਤੇ ਟ੍ਰੋਲਸ ਦੇ ਮੁੱਦੇ ’ਤੇ ਗੱਲ ਕੀਤੀ। ਇਸ ਦੌਰਾਨ ਕਰਨ ਨੇ ਅਰਜੁਨ ਨੂੰ ਪੁੱਛਿਆ ਕਿ ਉਹ ਉਸ ਤੋਂ 9 ਸਾਲ ਵੱਡੀ ਮਲਾਇਕਾ ਨਾਲ ਰਿਲੇਸ਼ਨਸ਼ਿਪ ’ਚ ਹਨ ਤੇ ਅਜਿਹੀ ਸਥਿਤੀ ’ਚ ਕੀ ਆਨਲਾਈਨ ਨਕਾਰਾਤਮਕਤਾ ਤੇ ਟ੍ਰੋਲ ਉਨ੍ਹਾਂ ਦੇ ਰਿਸ਼ਤੇ ਨੂੰ ਪ੍ਰਭਾਵਿਤ ਕਰਦੇ ਹਨ। ਇਸ ’ਤੇ ਅਰਜੁਨ ਨੇ ਕਿਹਾ, ‘‘ਕੋਈ ਵੀ ਅਜਿਹਾ ਵਿਅਕਤੀ ਨਹੀਂ ਹੈ, ਜੋ ਪ੍ਰਭਾਵਿਤ ਨਾ ਹੋਵੇ। ਤੁਹਾਨੂੰ ਸਿਰਫ਼ ਇਸ ਨਾਲ ਨਜਿੱਠਣਾ ਪਵੇਗਾ। ਤੁਸੀਂ ਜਾਣਦੇ ਹੋ ਕਿ ਇਹ ਸਾਰੇ ਲੋਕ ਸਿਰਫ਼ ਤੁਹਾਡਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ। ਜੋ ਸਿਰਫ਼ ਰੈਂਡਮ ਕੁਮੈਂਟਸ ਹਨ।’’
ਰਿਲੇਸ਼ਨਸ਼ਿਪ ’ਤੇ ਪੈਂਦਾ ਹੈ ਟ੍ਰੋਲਿੰਗ ਦਾ ਅਸਰ?
ਅਰਜੁਨ ਕਪੂਰ ਨੇ ਕਿਹਾ ਕਿ ਉਹ ਪਹਿਲਾਂ ਇਨ੍ਹਾਂ ਸਾਰਿਆਂ ਦਾ ਜਵਾਬ ਦੇਣਾ ਚਾਹੁੰਦੇ ਸਨ। ਅਰਜੁਨ ਨੇ ਅੱਗੇ ਕਿਹਾ, ‘‘ਫਿਰ ਮੈਨੂੰ ਅਹਿਸਾਸ ਹੋਇਆ ਕਿ ਇਹ ਲੋਕ ਸਿਰਫ਼ ਮੇਰਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ। ਕੀ ਇਹ ਮੇਰੇ ਲਈ ਮਾਇਨੇ ਰੱਖਦਾ ਹੈ? ਤੁਸੀਂ ਦੇਖੋਗੇ ਕਿ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ। ਇਹ ਕੋਈ ਮੀਮ ਹੋ ਸਕਦਾ ਹੈ ਜਾਂ ਇਕ ਮੀਮ ਪੇਜ। ਉਹ ਅਜਿਹਾ ਇਸ ਲਈ ਕਰ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਲਾਈਕਸ ਮਿਲ ਸਕਣ।’’ ਗੱਲਬਾਤ ਦੌਰਾਨ ਅਰਜੁਨ ਨੇ ਮਲਾਇਕਾ ਨਾਲ ਆਪਣੇ ਰਿਸ਼ਤੇ ਨੂੰ ਅੱਗੇ ਲਿਜਾਣ ਦੇ ਸਵਾਲ ’ਤੇ ਵੀ ਪ੍ਰਤੀਕਿਰਿਆ ਦਿੱਤੀ। ਅਰਜੁਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਖ਼ੁਦ ਮਲਾਇਕਾ ਨਾਲ ਵਿਆਹ ਬਾਰੇ ਸਹੀ ਸਮੇਂ ’ਤੇ ਗੱਲ ਕਰਨਗੇ।
ਇਕੱਠੇ ਗੱਲ ਕਰਨਗੇ
ਕਰਨ ਦੇ ਸਵਾਲ ’ਤੇ ਅਰਜੁਨ ਕਪੂਰ ਨੇ ਕਿਹਾ ਕਿ ਉਹ ਇਸ ਸ਼ੋਅ ’ਤੇ ਸੱਚ ਦੱਸਣਾ ਚਾਹੁੰਦੇ ਹਨ ਤੇ ਆਪਣੇ ਸਾਥੀ ਤੋਂ ਬਿਨਾਂ ਭਵਿੱਖ ਬਾਰੇ ਗੱਲ ਕਰਨਾ ਸਹੀ ਨਹੀਂ ਹੋਵੇਗਾ। ਅਰਜੁਨ ਕਪੂਰ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਸਭ ਤੋਂ ਮਾਣ ਵਾਲੀ ਗੱਲ ਉਦੋਂ ਹੋਵੇਗੀ, ਜਦੋਂ ਅਸੀਂ ਉਸ ਥਾਂ ’ਤੇ ਪਹੁੰਚ ਕੇ ਇਸ ਬਾਰੇ ਇਕੱਠੇ ਗੱਲ ਕਰਾਂਗੇ। ਮੈਂ ਬਹੁਤ ਖ਼ੁਸ਼ ਹਾਂ, ਜਿਥੇ ਮੈਂ ਆਪਣੇ ਰਿਸ਼ਤੇ ’ਚ ਹਾਂ। ਅਸੀਂ ਇਸ ਆਰਾਮਦਾਇਕ ਸਥਾਨ ’ਤੇ ਪਹੁੰਚਣ ਲਈ ਬਹੁਤ ਸੰਘਰਸ਼ ਕੀਤਾ ਹੈ। ਫਿਲਹਾਲ ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹਾਂਗਾ ਕਿਉਂਕਿ ਇਕੱਲਿਆਂ ਗੱਲ ਕਰਨਾ ਠੀਕ ਨਹੀਂ ਹੋਵੇਗਾ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਸੀਂ ਅਰਜੁਨ ਕਪੂਰ ਦੇ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।