ਅਰਜੁਨ ਕਪੂਰ ਨੇ ਪ੍ਰੇਮਿਕਾ ਮਲਾਇਕਾ ਦੇ ਘਰ ਕੋਲ ਖ਼ਰੀਦਿਆ ਸੀ 20 ਕਰੋੜ ਫ਼ਲੈਟ, 16 ਕਰੋੜ ਦਾ ਵੇਚਿਆ

07/21/2022 4:39:22 PM

ਮੁੰਬਈ: ਅਦਾਕਾਰ ਅਰਜੁਨ ਕਪੂਰ ਨੇ ਪਿਛਲੇ ਦਿਨੀਂ ਆਪਣੀ ਪ੍ਰੇਮਿਕਾ ਮਲਾਇਕਾ ਅਰੋੜਾ ਦੇ ਘਰ ਕੋਲ 4BHK ਫ਼ਲੈਟ ਖ਼ਰੀਦਿਆ ਸੀ। ਰਿਪੋਰਟ ਦੇ ਮੁਤਾਬਕ ਅਰਜੁਨ ਕਪੂਰ ਨੇ ਇਹ ਫ਼ਲੈਟ ਵੇਚ ਦਿੱਤਾ ਹੈ। ਅਰਜੁਨ ਨੇ ਇਹ ਜਾਇਦਾਦ ਪਿਛਲੇ ਸਾਲ ਖ਼ਰੀਦੀ ਸੀ।

ਇਹ ਵੀ ਪੜ੍ਹੋ : ਪਤੀ ਅਤੇ ਦੋਸਤਾਂ ਨਾਲ ਬੀਚ ’ਤੇ ਪ੍ਰਿਅੰਕਾ ਚੋਪੜਾ ਦੀ ਮਸਤੀ, ਯੈਲੋ ਨੈੱਟ ਡਰੈੱਸ ’ਚ ਅਦਾਕਾਰਾ ਆਈ ਨਜ਼ਰ

ਰਿਪੋਰਟ ਮੁਤਾਬਕ ਅਦਾਕਾਰ ਨੇ ਇਹ ਜਾਇਦਾਦ ਬਾਂਦਰਾ ਵੈਸਟ ਦੀ 81 Aureate ਬਿਲਡਿੰਗ ’ਚ 20 ਕਰੋੜ ਰੁਪਏ ’ਚ ਖ਼ਰੀਦੀ ਸੀ। ਅਰਜੁਨ ਕਪੂਰ ਨੇ ਹੁਣ ਇਸ ਫ਼ਲੈਟ ਨੂੰ 16 ਕਰੋੜ ’ਚ ਵੇਚ ਦਿੱਤਾ ਹੈ। 19 ਮਈ ਨੂੰ ਸੇਲ ਦੇ ਦਸਤਾਵੇਜ਼ ਰਜੀਸਟਕ ਕੀਤੇ ਗਏ ਸਨ। ਅਰਜੁਨ ਕਪੂਰ ਦੀ ਭੈਣ ਅੰਸ਼ੁਲਾ ਕਪੂਰ ਨੇ ਇਨ੍ਹਾਂ ਦਸਤਾਵੇਜ਼ਾਂ ਨੂੰ ਸਾਈਨ ਕੀਤਾ ਸੀ। ਅਰਜੁਨ ਕਪੂਰ ਇਸ ਸਮੇਂ ਜੁਹੂ ਦੇ ਰਹੇਜਾ ਆਰਕਿਡ ’ਚ ਹਨ।

ਇਹ ਵੀ ਪੜ੍ਹੋ : ਸਵੀਮਿੰਗ ਪਹਿਰਾਵੇ ’ਚ ਨਜ਼ਰ ਆਏ ਜੇਹ, ਮਾਂ ਕਰੀਨਾ ਨੇ ਕਲਿੱਕ ਕੀਤੀ ਪੁੱਤਰ ਦੀ ਖ਼ੂਬਸੂਰਤ ਤਸਵੀਰ

ਦੱਸ ਦੇਈਏ ਕਿ ਮਲਾਇਕਾ ਦਾ 81 Aureate ਬਿਲਡਿੰਗ ’ਚ ਇਕ ਫ਼ਲੈਟ ਹੈ। ਮਲਾਇਕਾ ਤੋਂ ਇਲਾਵਾ ਕਰਨ ਕੁੰਦਰਾ ਅਤੇ ਸੋਨਾਕਸ਼ੀ ਸਿਨਹਾ ਦਾ ਵੀ Aureate ਬਿਲਡਿੰਗ ’ਚ ਫ਼ਲੈਟ ਹੈ।

ਅਰਜੁਨ ਦੇ ਫ਼ਿਲਮੀ ਕਰੀਅਰ ’ਚ ਕੰਮ ਦੀ ਗੱਸਲ ਕਰੀਏ ਤਾਂ ‘ਏਕ ਵੀਲੇਨ ਰਿਟਰਨਸ’ ’ਚ ਨਜ਼ਰ ਆਉਣ ਵਾਲੇ ਹਨ। ਇਸ ’ਚ ਉਨ੍ਹਾਂ ਦੇ ਨਾਲ ਜੌਨ ਅਬ੍ਰਾਹਮ, ਦਿਸ਼ਾ ਪਟਾਨੀ, ਤਾਰਾ ਸੁਤਾਰੀਆ ਹੈ। ਇਹ ਫ਼ਿਲਮ 29 ਜੁਲਾਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦਾ ਟ੍ਰੇਲਰ ਕਾਫ਼ੀ ਪਸੰਦ ਕੀਤਾ ਗਿਆ ਹੈ। ਪ੍ਰਸ਼ੰਸਕਾਂ ਨੂੰ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
 


Shivani Bassan

Content Editor

Related News