ਹੋਸਟ ਬਣੇ ਅਰਜੁਨ ਬਿਜਲਾਨੀ ਤੇ ਅਮਾਲ ਮਲਿਕ, ਇਸ ਸ਼ੋਅ ਦੀ ਕਰਨਗੇ ਮੇਜ਼ਬਾਨੀ

Saturday, Jun 11, 2022 - 11:48 AM (IST)

ਹੋਸਟ ਬਣੇ ਅਰਜੁਨ ਬਿਜਲਾਨੀ ਤੇ ਅਮਾਲ ਮਲਿਕ, ਇਸ ਸ਼ੋਅ ਦੀ ਕਰਨਗੇ ਮੇਜ਼ਬਾਨੀ

ਮੁੰਬਈ (ਬਿਊਰੋ)– ਸਟਾਰ ਪਲੱਸ ਹਮੇਸ਼ਾ ਤੋਂ ਆਪਣੇ ਬਿਲਕੁੱਲ ਅਲੱਗ ਤੇ ਦਰਸ਼ਕਾਂ ਦੇ ਪਸੰਦੀਦਾ ਕੰਟੈਂਟ ਕਾਰਨ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰਦਾ ਆ ਰਿਹਾ ਹੈ। ਹੁਣ ਆਪਣੇ ਦਰਸ਼ਕਾਂ ਲਈ ਇਕ ਹੋਰ ਨਵਾਂ ਸ਼ੋਅ ਜਲਦ ਲੈ ਕੇ ਆ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਨੂੰ ਜਨਮਦਿਨ ’ਤੇ ਯਾਦ ਕਰ ਭਾਵੁਕ ਹੋਏ ਇਹ ਸਿਤਾਰੇ, ਇੰਝ ਬਿਆਨ ਕੀਤੇ ਦਿਲ ਦੇ ਜਜ਼ਬਾਤ

ਇਸ ਸ਼ੋਅ ਦਾ ਨਾਂ ਹੈ ‘ਰਵਿਵਾਰ ਵਿਦ ਸਟਾਰ ਪਰਿਵਾਰ’। ਇਹ ਸ਼ੋਅ ਹਰ ਐਤਵਾਰ ਨੂੰ ਪ੍ਰਸਾਰਿਤ ਹੋਵੇਗਾ। ਇਸ ਸ਼ੋਅ ’ਚ ਮਨੋਰੰਜਕ ਗੇਮ ਹੋਣਗੇ, ਜੋ ਇਕ-ਦੂਜੇ ਖ਼ਿਲਾਫ਼ ਮੁਕਾਬਲਾ ਕਰਨ ਵਾਲੇ ਵੱਖ-ਵੱਖ ਸਟਾਰ ਪਲੱਸ ਫਿਕਸ਼ਨ ਸ਼ੋਅਜ਼ ਦੇ ਆਨਸਕ੍ਰੀਨ ਪਰਿਵਾਰ ਦੇ ਮੈਂਬਰ ਇਕ-ਦੂਜੇ ਨਾਲ ਖੇਡਣਗੇ।

ਇਹ ਸ਼ੋਅ ਬੇਹੱਦ ਮਜ਼ੇਦਾਰ ਹੋਣ ਵਾਲਾ ਹੈ। ਅਦਾਕਾਰ ਅਰਜੁਨ ਬਿਜਲਾਨੀ ਤੇ ਗਾਇਕ ਤੇ ਸੰਗੀਤਕਾਰ ਅਮਾਲ ਮਲਿਕ ਰਿਐਲਿਟੀ ਸ਼ੋਅ ਨੂੰ ਹੋਸਟ ਕਰਨ ਵਾਲੇ ਹਨ।

 
 
 
 
 
 
 
 
 
 
 
 
 
 
 

A post shared by StarPlus (@starplus)

ਅਦਾਕਾਰ ਅਰਜੁਨ ਬਿਜਲਾਨੀ ਕਹਿੰਦੇ ਹਨ, ‘‘ਮੈਂ ਸਟਾਰ ਪਰਿਵਾਰ ਨਾਲ ਆਪਣੇ ਸਫਰ ਨੂੰ ਸ਼ੁਰੂ ਕਰਨ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਾਂ।’’ ਇਹ ਸ਼ੋਅ 12 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News