ਅਰਜੁਨ ਕਪੂਰ ਅਤੇ ਭੂਮੀ ਨਵੀਂ ਫ਼ਿਲਮ ਦੀ ਸ਼ੂਟਿੰਗ ਲਈ ਲੰਡਨ ਹੋਏ ਰਵਾਨਾ, ਇਸ ਰੋਮਾਂਟਿਕ ਫ਼ਿਲਮ ’ਚ ਆਉਣਗੇ ਨਜ਼ਰ

Monday, Sep 12, 2022 - 05:16 PM (IST)

ਅਰਜੁਨ ਕਪੂਰ ਅਤੇ ਭੂਮੀ ਨਵੀਂ ਫ਼ਿਲਮ ਦੀ ਸ਼ੂਟਿੰਗ ਲਈ ਲੰਡਨ ਹੋਏ ਰਵਾਨਾ, ਇਸ ਰੋਮਾਂਟਿਕ ਫ਼ਿਲਮ ’ਚ ਆਉਣਗੇ ਨਜ਼ਰ

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਅਤੇ ਭੂਮੀ ਪੇਡਨੇਕਰ ਨੇ ਹਾਲ ਹੀ ’ਚ ਥ੍ਰਿਲਰ ਫ਼ਿਲਮ ‘ਦਿ ਲੇਡੀਕਿਲਰ’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਹਾਲਾਂਕਿ ਖ਼ਬਰ ਇਹ ਹੈ ਕਿ ਇਹ ਫਿਲਮ ਅਜੇ ਰਿਲੀਜ਼ ਵੀ ਨਹੀਂ ਹੋਈ ਹੈ। ਪਰ ਦੋਵੇਂ ਸਿਤਾਰਿਆਂ ਨੇ ਇਕ-ਦੂਜੇ ਨਾਲ ਇਕ ਹੋਰ ਫ਼ਿਲਮ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਜੋੜੀ ਨੇ ਇਕ ਹੋਰ ਅਨਟਾਈਟਲ ਫ਼ਿਲਮ ਸਾਈਨ ਕੀਤੀ ਹੈ।

ਇਹ ਵੀ ਪੜ੍ਹੋ : ਰਣਬੀਰ ਕਪੂਰ ਨੇ ਸਿਨੇਮਾਘਰ ’ਚ ਕੀਤਾ ਸਰਪ੍ਰਾਈਜ਼ ਵਿਜ਼ਿਟ, ਆਲੀਆ ਨੇ ਸਟੋਰੀ ਸਾਂਝੀ ਕਰਕੇ ਦਿੱਤੀ ਪ੍ਰਤੀਕਿਰਿਆ

ਅਰਜੁਨ ਅਤੇ ਭੂਮੀ ਵੀ ਇਸ ਨਵੀਂ ਫ਼ਿਲਮ ਦੀ ਸ਼ੂਟਿੰਗ ਲਈ ਲੰਡਨ ਰਵਾਨਾ ਹੋ ਗਏ ਹਨ। ਫ਼ਿਲਮ ਦਾ ਨਾਂ ਅਜੇ ਫ਼ਾਈਨਲ ਨਹੀਂ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਰੋਮਾਂਟਿਕ ਕਾਮੇਡੀ ਅਤੇ ਮਨੋਰੰਜਨ ਨਾਲ ਭਰਪੂਰ ਫ਼ਿਲਮ ਹੋਣ ਜਾ ਰਹੀ ਹੈ। 

PunjabKesari

ਖ਼ਬਰਾਂ ਮੁਤਾਬਕ ਅਰਜੁਨ ਅਤੇ ਭੂਮੀ ਇਸ ਪ੍ਰੋਜੈਕਟ ਦੀ ਸ਼ੂਟਿੰਗ 12 ਸਤੰਬਰ ਯਾਨੀ ਅੱਜ ਤੋਂ ਸ਼ੁਰੂ ਕਰਨਗੇ। ਫ਼ਿਲਮ ਦੀ ਸ਼ੂਟਿੰਗ ਮੁੰਬਈ ਦੇ ਨਾਲ-ਨਾਲ ਭਾਰਤ ਦੇ ਕੁਝ ਹੋਰ ਸ਼ਹਿਰਾਂ ’ਚ ਵੀ ਹੋਵੇਗੀ। ਇਹ ਸ਼ੂਟਿੰਗ ਲੰਡਨ ’ਚ ਲਗਭਗ 30 ਦਿਨ ਤੱਕ ਹੋਵੇਗੀ।

ਇਹ ਵੀ ਪੜ੍ਹੋ : ਅਕਸ਼ੈ ਕੁਮਾਰ ਦੇ ਹੇਅਰ ਸਟਾਈਲਿਸਟ ‘ਮਿਲਨ ਜਾਧਵ’ ਦਾ ਹੋਇਆ ਦਿਹਾਂਤ, ਦੁਖੀ ਮਨ ਨਾਲ ਭਾਵੁਕ ਪੋਸਟ ਕੀਤੀ ਸਾਂਝੀ

ਦੱਸ ਦੇਈਏ ਕਿ ਪੂਜਾ ਐਂਟਰਟੇਨਮੈਂਟ ਦੇ ਬੈਨਰ ਹੇਠ ਵਾਸ਼ੂ ਭਗਨਾਨੀ ਵੱਲੋਂ ਨਿਰਮਿਤ ਫ਼ਿਲਮ ‘ਪਤੀ ਪਤਨੀ ਔਰ ਵੋ’ (2019) ਤੋਂ ਬਾਅਦ ਭੂਮੀ ਪੇਡਨੇਕਰ ਦੀ ਮੁਦੱਸਰ ਅਜ਼ੀਜ਼ ਨਾਲ ਇਹ ਦੂਜੀ ਫ਼ਿਲਮ ਹੋਵੇਗੀ।


author

Shivani Bassan

Content Editor

Related News