''ਦਿ ਲੇਡੀ ਕਿੱਲਰ'' ''ਚ ਨਜ਼ਰ ਆਉਣਗੇ ਅਰਜੁਨ ਅਤੇ ਭੂਮੀ, ਮਨਾਲੀ ’ਚ ਸ਼ੁਰੂ ਕੀਤੀ ਸ਼ੂਟਿੰਗ

Tuesday, Apr 19, 2022 - 03:13 PM (IST)

''ਦਿ ਲੇਡੀ ਕਿੱਲਰ'' ''ਚ ਨਜ਼ਰ ਆਉਣਗੇ ਅਰਜੁਨ ਅਤੇ ਭੂਮੀ, ਮਨਾਲੀ ’ਚ ਸ਼ੁਰੂ ਕੀਤੀ ਸ਼ੂਟਿੰਗ

ਮੁੰਬਈ– ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਰਜੁਨ ਕਪੂਰ ਅਤੇ ਭੂਮੀ ਪੇਡਨੇਕਰ ਆਪਣੀ ਆਉਣ ਵਾਲੀ ਫ਼ਿਲਮ ‘ਦਿ ਲੇਡੀ ਕਿੱਲਰ’ਨੂੰ ਲੈ ਕੇ ਚਰਚਾ ’ਚ ਰਹੇ ਹਨ। ਦੋਵਾਂ ਨੇ ਮਨਾਲੀ ’ਚ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

PunjabKesari
ਅਰਜੁਨ ਅਤੇ ਭੂਮੀ ਨੇ ਤਸਵੀਰਾਂ ਸਾਂਝੀਆਂ ਕਰਕੇ ਸ਼ੂਟਿੰਗ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਹੈ। ਭੂਮੀ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ’ਚ ਇਕ ਤਸਵੀਰ ’ਚ ਅਦਾਕਾਰ ਅਰਜੁਨ ਦੇ ਨਾਲ ਪੋਜ਼ ਦੇ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਭੂਮੀ ਬਲੈਕ ਅਤੇ ਵ੍ਹਾਈਟ ਆਉਟਫਿੱਟ ’ਚ ਨਜ਼ਰ ਆ ਰਹੀ ਹੈ।

PunjabKesari

ਲਾਈਟ ਮੇਕਅੱਪ ਅਤੇ ਖੁਲ੍ਹੇ ਵਾਲਾਂ ’ਚ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਇਸ ਦੇ ਨਾਲ ਹੀ ਅਰਜੁਨ ਬਲੈਕ ਟੀ-ਸ਼ਰਟ ’ਚ ਹੈਂਡਸਮ ਲੱਗ ਰਹੇ ਹਨ। ਦੂਸਰੀ ਤਸਵੀਰ ’ਚ ਸੋਲਾਂਗ ਵੈਲੀ ਅਤੇ ਪਲੈਨ ਦਿਖਾਈ ਦੇ ਰਹੇ ਹਨ।

PunjabKesari
ਇਸ ਦੇ ਇਲਾਵਾ ਅਰਜੁਨ ਨੇ ਤਸਵੀਰ ਵੀ ਸਾਂਝੀ ਕੀਤੀ ਹੈ। ਜਿਸ’ਚ ਕਈ ਪਰਬੱਤ ਨਜ਼ਰ ਆ ਰਹੇ ਹਨ। ਇਸ ਦੇ ਨਾਲ ਅਦਾਕਾਰ ਨੇ ਲਿਖਿਆ -ਨਵੀਂ ਸ਼ੁਰੂਆਤ ਫ਼ਿਲਮ ਨੰਬਰ 18 ਇੱਥੋਂ ਸ਼ੁਰੂ ਹੋਈ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।

PunjabKesari
ਜ਼ਿਕਰਯੋਗ ਹੈ ਕਿ ‘ਦਿ ਲੇਡੀ ਕਿੱਲਰ’ ਛੋਟੇ ਸ਼ਹਿਰ ਦੇ ਪਲੇਬੁਆਏ ਦੀ ਕਹਾਣੀ ਨਾਲ ਰੂ-ਬ-ਰੂ ਕਰਵਾਏਗੀ। ਇਸ ਫ਼ਿਲਮ ਦਾ ਨਿਰਮਾਣ ਕਰਮਾ ਮੀਡੀਆ ਐਂਡ ਇੰਟਰਟੇਨਮੈਂਟ ਦੇ ਨਾਲ ਮਿਲ ਕੇ ਗੁਲਸ਼ਨ ਕੁਮਾਰ ਅਤੇ ਟੀ-ਸੀਰੀਜ਼ ਦੇ ਬੈਨਰ ਤੋਂ ਕੀਤਾ ਜਾ ਰਿਹਾ ਹੈ। ਅਜੈ ਬਹਿਲ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ।


author

Aarti dhillon

Content Editor

Related News