ਬਿਲਬੋਰਡ ਕੈਨੇਡੀਅਨ ਐਲਬਮਜ਼ ਚਾਰਟ ’ਚ ਅਰਜਨ ਢਿੱਲੋਂ ਦੀ ਐਲਬਮ ‘ਸਰੂਰ’ 7ਵੇਂ ਸਥਾਨ ’ਤੇ
Wednesday, Jul 19, 2023 - 12:35 PM (IST)
![ਬਿਲਬੋਰਡ ਕੈਨੇਡੀਅਨ ਐਲਬਮਜ਼ ਚਾਰਟ ’ਚ ਅਰਜਨ ਢਿੱਲੋਂ ਦੀ ਐਲਬਮ ‘ਸਰੂਰ’ 7ਵੇਂ ਸਥਾਨ ’ਤੇ](https://static.jagbani.com/multimedia/12_34_266836763arjan dhillon.jpg)
ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਅਰਜਨ ਢਿੱਲੋਂ ਦੀ ਐਲਬਮ ‘ਸਰੂਰ’ 29 ਜੂਨ ਨੂੰ ਰਿਲੀਜ਼ ਹੋਈ ਸੀ। ਇਸ ਐਲਬਮ ’ਚ 15 ਗੀਤ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਦੀ ਅਪੀਲ, ਨਵੇਂ ਕਲਾਕਾਰਾਂ ਨੂੰ ਫ਼ਿਲਮ ’ਚ ਕੰਮ ਦਿਵਾਉਣ ਵਾਲੇ ਫਰਜ਼ੀ ਕਾਲ ਤੋਂ ਚੌਕਸ ਰਹਿਣ ਨੌਜਵਾਨ
ਅਰਜਨ ਢਿੱਲੋਂ ਦੀ ‘ਸਰੂਰ’ ਐਲਬਮ ਨੇ ਬਿਲਬੋਰਡ ਕੈਨੇਡੀਅਨ ਐਲਬਮਜ਼ ਚਾਰਟ ’ਚ 7ਵਾਂ ਸਥਾਨ ਹਾਸਲ ਕੀਤਾ ਹੈ। ਇਹ ਮੁਕਾਮ ਅਰਜਨ ਢਿੱਲੋਂ ਨੇ ਐਲਬਮ ਰਿਲੀਜ਼ ਹੋਣ ਦੇ ਇਕ ਮਹੀਨੇ ਅੰਦਰ ਹਾਸਲ ਕੀਤਾ ਹੈ।
ਐਲਬਮ ਤੋਂ ਹੁਣ ਤਕ ਦੋ ਗੀਤਾਂ ਦੀਆਂ ਵੀਡੀਓਜ਼ ਰਿਲੀਜ਼ ਕੀਤੀਆਂ ਗਈਆਂ ਹਨ। ਇਨ੍ਹਾਂ ’ਚੋਂ ਪਹਿਲਾ ਹੈ ‘ਇਲਜ਼ਾਮ’ ਤੇ ਦੂਜਾ ਹੈ ‘ਲੌਂਗ ਬੈਕ’।
‘ਇਲਜ਼ਾਮ’ ਨੂੰ 12 ਮਿਲੀਅਨ ਤੇ ‘ਲੌਂਗ ਬੈਕ’ ਨੂੰ 9.4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਡਾ ‘ਸਰੂਰ’ ਐਲਬਮ ਤੋਂ ਫੇਵਰੇਟ ਗੀਤ ਕਿਹੜਾ ਹੈ? ਕੁਮੈਂਟ ਕਰਕੇ ਦੱਸੋ।