ਸਲਮਾਨ ਤੋਂ ਗਾਇਕ ਅਰੀਜੀਤ ਸਿੰਘ ਨੇ ਮੰਗੀ ਮੁਆਫੀ

Thursday, May 26, 2016 - 07:40 AM (IST)

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਗਾਇਕ ਅਰੀਜੀਤ ਸਿੰਘ ਨੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਬਦਸਲੂਕੀ ਕਰਨ ਦੇ ਮਾਮਲੇ ਵਿਚ ਉਨ੍ਹਾਂ ਤੋਂ ਜਨਤਕ ਰੂਪ ਨਾਲ ਮੁਆਫੀ ਮੰਗੀ ਹੈ ਅਤੇ ਉਨ੍ਹਾਂ ਨੂੰ ਆਉਣ ਵਾਲੀ ਫਿਲਮ ''ਸੁਲਤਾਨ'' ''ਚੋਂ ਆਪਣਾ ਗੀਤ ਨਾ ਹਟਾਉਣ ਦੀ ਵੀ ਗੁਜ਼ਾਰਿਸ਼ ਕੀਤੀ ਹੈ। ਅਰੀਜੀਤ ਨੇ ਇਹ ਚਿੱਠੀ ਆਪਣੇ ਅਧਿਕਾਰਿਕ ਫੇਸਬੁੱਕ ਪੇਜ ''ਤੇ ਲਗਾਈ ਹੈ। ''ਤੁਮ ਹੀ ਹੋ'' ਦੇ ਗਾਇਕ ਨੇ ਕਿਹਾ ਕਿ ਉਹ ਜਨਤਕ ਮੰਚ ਦਾ ਸਹਾਰਾ ਲੈ ਰਹੇ ਹਨ ਕਿਉਂਕਿ ਜਨਤਕ ਰੂਪ ਨਾਲ ਮੁਆਫੀ ਮੰਗਣ ''ਤੇ ਅਦਾਕਾਰ ਟਸ ਤੋਂ ਮਸ ਨਹੀਂ ਹੋਏ। ਸਲਮਾਨ ਖਾਨ ਦੀ ਨਾਰਾਜ਼ਗੀ ਦਾ ਕਾਰਨ ਪਤਾ ਨਹੀਂ ਹੈ। ਖੁਦ ਨੂੰ ਸਲਮਾਨ ਦਾ ਪ੍ਰਸ਼ੰਸਕ ਦੱਸਦੇ ਹੋਏ ਅਰੀਜੀਤ ਨੇ ਲਿਖਿਆ, ''''ਪ੍ਰਿਯ ਮਿਸਟਰ ਸਲਮਾਨ ਖਾਨ ਮੈਨੂੰ ਲਗਦਾ ਹੈ ਕਿ ਇਹ ਆਖਰੀ ਰਸਤਾ ਹੈ, ਜਿਸ ਦੇ ਰਾਹੀਂ ਮੈਂ ਤੁਹਾਨੂੰ ਕੁਝ ਕਹਿ ਸਕਦਾ ਹਾਂ।''''


Related News