ਕਿਸੇ ਮਹਿਲ ਤੋਂ ਘੱਟ ਨਹੀਂ ਹੈ ਅਰਚਨਾ ਪੂਰਨ ਸਿੰਘ ਦਾ ਬੰਗਲਾ, ਅੰਦਰੋਂ ਦਿਖਦਾ ਹੈ ਅਜਿਹਾ

Friday, Jul 09, 2021 - 02:19 PM (IST)

ਕਿਸੇ ਮਹਿਲ ਤੋਂ ਘੱਟ ਨਹੀਂ ਹੈ ਅਰਚਨਾ ਪੂਰਨ ਸਿੰਘ ਦਾ ਬੰਗਲਾ, ਅੰਦਰੋਂ ਦਿਖਦਾ ਹੈ ਅਜਿਹਾ

ਮੁੰਬਈ (ਬਿਊਰੋ)– ‘ਦਿ ਕਪਿਲ ਸ਼ਰਮਾ ਸ਼ੋਅ’ ਫੇਮ ਅਰਚਨਾ ਪੂਰਨ ਸਿੰਘ ਤੇ ਉਸ ਦੇ ਪਤੀ ਅਦਾਕਾਰ ਪਰਮੀਤ ਸੇਠੀ ਨੇ ਤਾਲਾਬੰਦੀ ਦਾ ਪੂਰਾ ਸਮਾਂ ਆਪਣੇ ਮਡ ਵਾਲੇ ਬੰਗਲੇ ’ਚ ਬਤੀਤ ਕੀਤਾ ਹੈ। ਅਰਚਨਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ ਤੇ ਅਕਸਰ ਪ੍ਰਸ਼ੰਸਕਾਂ ਨਾਲ ਆਪਣੇ ਖ਼ੂਬਸੂਰਤ ਬੰਗਲੇ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਹੈ। ਅੱਜ ਅਸੀਂ ਤੁਹਾਨੂੰ ਅਰਚਨਾ ਦੇ ਇਸ ਆਲੀਸ਼ਾਨ ਘਰ ਦੀਆਂ ਕੁਝ ਖ਼ਾਸ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਇਸ ਬੰਗਲੇ ਦੀ ਤਾਰੀਫ਼ ਕੀਤੇ ਬਿਨਾਂ ਨਹੀਂ ਰਹਿ ਪਾਓਗੇ–

PunjabKesari

ਅਰਚਨਾ ਤੇ ਪਰਮੀਤ ਦਾ ਇਹ ਬੰਗਲਾ ਬਹੁਤ ਵੱਡੇ ਏਰੀਆ ’ਚ ਬਣਿਆ ਹੈ। ਇਸ ਬੰਗਲੇ ’ਚ ਇਕ ਬਹੁਤ ਵੱਡਾ ਐਂਟਰੀ ਗੇਟ ਹੈ, ਜੋ ਇਸ ਨੂੰ ਇਕ ਸ਼ਾਹੀ ਲੁੱਕ ਦਿੰਦਾ ਹੈ।

PunjabKesari

ਅਰਚਨਾ ਪੂਰਨ ਸਿੰਘ ਤੇ ਪਰਮੀਤ ਸੇਠੀ ਦੇ ਮਾਸਟਰ ਬੈੱਡਰੂਮ ’ਚ ਆਰਾਮ ਲਈ ਇਕ ਲਾਊਂਜ ਸੋਫਾ ਸੈੱਟ ਤੇ ਸ਼ੀਸ਼ੇ ਦੀ ਅਲਮਾਰੀ ਲੱਗੀ ਹੋਈ ਹੈ, ਜੋ ਇਸ ਨੂੰ ਬਹੁਤ ਵੱਖਰੀ ਲੁੱਕ ਦਿੰਦੀ ਹੈ।

PunjabKesari

ਅਰਚਨਾ ਦੇ ਬੰਗਲੇ ’ਚ ਇਕ ਬਹੁਤ ਵੱਡਾ ਗਾਰਡਨ ਬਣਿਆ ਹੋਇਆ ਹੈ, ਜਿਥੇ ਸਫੈਦ ਰੰਗ ਦੀਆਂ ਕੁਰਸੀਆਂ ਲੱਗੀਆਂਹਨ। ਅਰਚਨਾ ਅਕਸਰ ਉਥੇ ਵੀਡੀਓ ਸ਼ੂਟ ਕਰਦੀ ਨਜ਼ਰ ਆਉਂਦੀ ਹੈ।

PunjabKesari

ਅਰਚਨਾ ਦੀ ਰਸੋਈ ’ਚ ਵੀ ਪੂਰੇ ਸਫੈਦ ਫਰਨੀਚਰ ਦੀ ਵਰਤੋ ਕੀਤੀ ਗਈ ਹੈ, ਜੋ ਦੇਖਣ ’ਚ ਬੇਹੱਦ ਖ਼ੂਬਸੂਰਤ ਲੱਗ ਰਿਹਾ ਹੈ।

PunjabKesari

ਅਰਚਨਾ ਨੇ ਸੋਸ਼ਲ ਮੀਡੀਆ ’ਤੇ ਆਪਣੇ ਕੁੱਤਿਆਂ ਨਾਲ ਤਸਵੀਰ ਸਾਂਝੀ ਕੀਤੀ ਸੀ, ਜਿਸ ’ਚ ਉਹ ਇਕ ਕਮਰੇ ’ਚ ਲੇਟੇ ਦਿਖਾਈ ਦੇ ਰਹੇ ਸਨ। ਇਸ ਕਮਰੇ ਨੂੰ ਸਫੈਦ ਕਾਲੀਨਾਂ ਤੇ ਮਾਡਰਨ ਫਰਨੀਚਰ ਨਾਲ ਕਲਾਸਿਕ ਲੁੱਕ ਦਿੱਤੀ ਹੋਈ ਹੈ।

PunjabKesari

ਅਰਚਨਾ ਦੇ ਘਰ ’ਚ ਬਹੁਤ ਹੀ ਖ਼ੂਬਸੂਰਤ ਝੂੰਮਰ ਵੀ ਲੱਗੇ ਹੋਏਹਨ।

PunjabKesari

ਇਹ ਉਹ ਏਰੀਆ ਹੈ, ਜਿਥੇ ਸ਼ਾਮ ਸਮੇਂ ਅਰਚਨਾ ਤੇ ਪਰਮੀਤ ਸੈਰ ਕਰਦੇ ਨਜ਼ਰ ਆਉਂਦੇ ਹਨ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇੇ ਸਾਂਝੀ ਕਰੋ।


author

Rahul Singh

Content Editor

Related News