ਅਖੀਰ ਅਰਬਾਜ਼ ਨੇ ਤਲਾਕ ਨੂੰ ਲੈ ਕੇ ਚੁੱਪ ਤੋੜੀ, ਸ਼ੇਅਰ ਕੀਤੀ ਦਿਲਚਸਪ ਵੀਡੀਓ
Tuesday, Feb 02, 2016 - 05:54 PM (IST)
ਮੁੰਬਈ : ਤਲਾਕ ਦੀਆਂ ਅਫਵਾਹਾਂ ਵਿਚਾਲੇ ਅਰਬਾਜ਼ ਖਾਨ ਨੇ ਆਖਿਰ ਆਪਣੀ ਚੁੱਪ ਤੋੜ ਹੀ ਦਿੱਤੀ। ਉਨ੍ਹਾਂ ਨੇ ਇੰਸਟਾਗ੍ਰਾਮ ''ਤੇ ਇਕ ਡਬਸਮੈਸ਼ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ''ਚ ਅਰਬਾਜ਼ ''ਕੁਛ ਤੋ ਲੋਗ ਕਹੇਂਗੇ, ਲੋਗੋਂ ਕਾ ਕਾਮ ਹੈ ਕਹਿਨਾ'' ਗੀਤ ਦੀ ਲਾਈਨ ਗੁਣਗੁਣਾਉਂਦੇ ਨਜ਼ਰ ਆ ਰਹੇ ਹਨ।
ਅਰਬਾਜ਼ ਨੇ ਵੀਡੀਓ ''ਚ ਕੈਪਸ਼ਨ ਲਿਖੀ ਹੈ, ''''ਕੁਝ ਲੋਕਾਂ ਨੂੰ ਆਪਣੇ ਕੰਮ ਨਾਲ ਕੰਮ ਰੱਖਣਾ ਚਾਹੀਦੈ। ਬੇਕਾਰ ਦੀਆਂ ਗੱਲਾਂ ਕਰਨੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਬਕਵਾਸ ਨਾ ਲਿਖੋ ਅਤੇ ਆਪਣੀ ਦੁਖੀ ਜ਼ਿੰਦਗੀ ''ਤੇ ਕੇਂਦਰਿਤ ਰਹੋ।'''' ਜ਼ਿਕਰਯੋਗ ਹੈ ਕਿ ਮਲਾਇਕਾ ਅਤੇ ਅਰਬਾਜ਼ ਖਾਨ ਦੇ ਰਿਸ਼ਤੇ ''ਚ ਫਿੱਕ ਪੈਣ ਦੀਆਂ ਖ਼ਬਰਾਂ ਅੱਜਕਲ ਸੁਰਖੀਆਂ ''ਚ ਹਨ। ਹਾਲਾਂਕਿ ਮਲਾਇਕਾ ਦੇ ਮੈਨੇਜਰ ਨੇ ਇਨ੍ਹਾਂ ਖ਼ਬਰਾਂ ਨੂੰ ਕੋਰੀ ਅਫਵਾਹ ਦੱਸਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੀਡੀਆ ''ਚ ਜੋ ਰਿਪੋਰਟਾਂ ਸਾਹਮਣੇ ਆਈਆਂ ਸਨ, ਉਨ੍ਹਾਂ ''ਚ ਕਿਹਾ ਗਿਆ ਸੀ ਕਿ ਮਲਾਇਕਾ ਅਤੇ ਅਰਬਾਜ਼ ਦੋਵੇਂ ਟੀ.ਵੀ. ਸ਼ੋਅ ''ਪਾਵਰ ਕਪਲ'' ਨੂੰ ਇਕੱਠੇ ਹੋਸਟ ਕਰ ਰਹੇ ਸਨ ਪਰ ਮਲਾਇਕਾ ਅਚਾਨਕ ਹੀ ਸ਼ੋਅ ''ਚੋਂ ਗਾਇਬ ਹੋ ਗਈ। ਖ਼ਬਰਾਂ ਅਨੁਸਾਰ ਮਲਾਇਕਾ ਬਾਂਦ੍ਰਾ ਸਥਿਤ ਅਰਬਾਜ਼ ਦਾ ਘਰ ਛੱਡ ਕੇ ਆਪਣੇ ਬੇਟੇ ਅਰਹਾਨ ਨਾਲ ਸ਼ਿਫਟ ਹੋ ਗਈ ਹੈ।