57 ਦੀ ਉਮਰ 'ਚ ਦੂਜੀ ਵਾਰ ਪਿਤਾ ਬਣਨ ਜਾ ਰਹੇ ਅਰਬਾਜ਼ ਖਾਨ, ਪ੍ਰੈਗਨੈਂਟ ਹੈ ਪਤਨੀ ਸ਼ੂਰਾ

Wednesday, Jun 11, 2025 - 01:40 PM (IST)

57 ਦੀ ਉਮਰ 'ਚ ਦੂਜੀ ਵਾਰ ਪਿਤਾ ਬਣਨ ਜਾ ਰਹੇ ਅਰਬਾਜ਼ ਖਾਨ, ਪ੍ਰੈਗਨੈਂਟ ਹੈ ਪਤਨੀ ਸ਼ੂਰਾ

ਮੁੰਬਈ – ਬੀ-ਟਾਊਨ ਵਿੱਚ ਚਿਰ ਤੋਂ ਚੱਲ ਰਹੀਆਂ ਚਰਚਾਵਾਂ 'ਤੇ ਆਖਰਕਾਰ ਮੋਹਰ ਲੱਗ ਗਈ ਹੈ। ਅਭਿਨੇਤਾ ਅਤੇ ਨਿਰਦੇਸ਼ਕ ਅਰਬਾਜ਼ ਖਾਨ ਨੇ ਖੁਦ ਦੱਸਿਆ ਹੈ ਕਿ ਉਨ੍ਹਾਂ ਦੀ ਪਤਨੀ ਸ਼ੂਰਾ ਖਾਨ ਗਰਭਵਤੀ ਹੈ। ਕਾਫੀ ਸਮੇਂ ਤੋਂ ਜਦੋਂ ਵੀ ਸ਼ੂਰਾ ਪਬਲਿਕ ਈਵੈਂਟਸ ਜਾਂ ਆਉਟਿੰਗ 'ਚ ਨਜ਼ਰ ਆਉਂਦੀ ਸੀ, ਤਾਂ ਉਨ੍ਹਾਂ ਦੇ ਬੇਬੀ ਬੰਪ ਕਾਰਨ ਲੋਕਾਂ ਦੇ ਮਨ 'ਚ ਇਹ ਗੱਲ ਉਭਰ ਰਹੀ ਸੀ ਕਿ ਉਹ ਮਾਂ ਬਣਨ ਵਾਲੀ ਹਨ। ਪਰ ਅੱਜ ਤੱਕ ਪਰਿਵਾਰ ਦੇ ਕਿਸੇ ਮੈਂਬਰ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਸੀ। ਹੁਣ ਅਰਬਾਜ਼ ਨੇ ਇੱਕ ਵੈੱਬ ਪੋਰਟਲ ਨਾਲ ਗੱਲਬਾਤ ਦੌਰਾਨ ਇਹ ਖੁਦ ਕਨਫ਼ਰਮ ਕਰ ਦਿੱਤਾ ਹੈ। ਉਨ੍ਹਾਂ ਕਿਹਾ: "ਹਾਂ, ਇਹ ਸੱਚ ਹੈ। ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਰਿਹਾ। ਹੁਣ ਤਾਂ ਹਰ ਕੋਈ ਜਾਣਦਾ ਹੈ, ਮੇਰਾ ਪਰਿਵਾਰ ਵੀ ਜਾਣਦਾ ਹੈ, ਲੋਕਾਂ ਨੂੰ ਵੀ ਪਤਾ ਲੱਗ ਗਿਆ ਹੈ ਅਤੇ ਇਹ ਕਾਫੀ ਕਲੀਅਰ ਵੀ ਦਿਸਣ ਲੱਗਾ ਹੈ।"

ਇਹ ਵੀ ਪੜ੍ਹੋ: ਹਿਨਾ ਖਾਨ ਤੋਂ ਬਾਅਦ ਇਸ ਮਸ਼ਹੂਰ ਅਦਾਕਾਰਾ ਨੂੰ ਹੋਇਆ ਸਟੇਜ 4 ਬ੍ਰੈਸਟ ਕੈਂਸਰ, ਧੀ ਨੂੰ ਕੀਤਾ ਖੁਦ ਤੋਂ ਦੂਰ

PunjabKesari

ਨਵੀਂ ਜ਼ਿੰਦਗੀ ਦੇ ਸਵਾਗਤ ਲਈ ਉਤਸ਼ਾਹਤ

ਅਰਬਾਜ਼ ਖਾਨ ਨੇ ਕਿਹਾ ਕਿ ਇਹ ਸਮਾਂ ਉਨ੍ਹਾਂ ਅਤੇ ਸ਼ੂਰਾ ਦੋਵਾਂ ਲਈ ਬਹੁਤ ਹੀ ਰੋਮਾਂਚਕ ਅਤੇ ਖੁਸ਼ੀ ਭਰਿਆ ਹੈ। ਅਸੀਂ ਦੋਵੇਂ ਇਸ ਨਵੇਂ ਜੀਵਨ ਦੇ ਸਵਾਗਤ ਲਈ ਤਿਆਰ ਹਾਂ। ਅਸੀਂ ਬਹੁਤ ਖੁਸ਼ ਹਾਂ, ਬਹੁਤ ਉਤਸ਼ਾਹਤ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਕਿ: "'ਹਰ ਕੋਈ ਨਰਵਸ ਹੁੰਦਾ ਹੈ। ਕੋਈ ਵੀ ਵਿਅਕਤੀ ਨਰਵਸ ਮਹਿਸੂਸ ਕਰ ਸਕਦਾ ਹੈ। ਲੰਬੇ ਸਮੇਂ ਬਾਅਦ ਦੂਜੀ ਵਾਰ ਪਿਤਾ ਬਣਨਾ ਇਕ ਨਵਾਂ ਅਤੇ ਤਾਜ਼ਾ ਅਹਿਸਾਸ ਹੈ। ਮੈਂ ਉਤਸ਼ਾਹਿਤ ਹਾਂ। ਮੈਂ ਖੁਸ਼ ਹਾਂ ਅਤੇ ਮੈਂ ਇੱਕ ਨਵੀਂ ਜ਼ਿੰਮੇਵਾਰੀ ਮਹਿਸੂਸ ਕਰ ਰਿਹਾ ਹਾਂ।"

ਇਹ ਵੀ ਪੜ੍ਹੋ: ਜਨਮਦਿਨ ਮੌਕੇ ਸਿੱਧੂ ਮੂਸੇਵਾਲਾ ਦੇ 3 ਨਵੇਂ ਗਾਣੇ ਰਿਲੀਜ਼, ਕੁੱਝ ਹੀ ਮਿੰਟਾਂ 'ਚ ਹੋਏ ਲੱਖਾਂ ਵਿਊਜ਼

PunjabKesari

ਪਰਿਵਾਰਕ ਜੀਵਨ

ਦੱਸ ਦੇਈਏ ਕਿ ਅਰਬਾਜ਼ ਖਾਨ ਨੇ 2023 ਵਿੱਚ ਸ਼ੂਰਾ ਖਾਨ ਨਾਲ ਵਿਆਹ ਕੀਤਾ ਸੀ। ਸ਼ੂਰਾ ਉਨ੍ਹਾਂ ਨਾਲੋਂ 22 ਸਾਲ ਛੋਟੀ ਹੈ ਅਤੇ ਪਹਿਲੇ ਵਿਆਹ ਤੋਂ ਇੱਕ ਧੀ ਦੀ ਮਾਂ ਵੀ ਹੈ। ਅਰਬਾਜ਼ ਦਾ ਪਹਿਲੀ ਪਤਨੀ ਮਲਾਇਕਾ ਅਰੋੜਾ ਤੋਂ ਇੱਕ ਪੁੱਤਰ ਅਰਹਾਨ ਵੀ ਹੈ, ਜੋ ਕਿ ਹੁਣ ਵਿਦੇਸ਼ ਵਿੱਚ ਪੜ੍ਹਾਈ ਕਰ ਰਿਹਾ ਹੈ।

ਇਹ ਵੀ ਪੜ੍ਹੋ: ਮਸ਼ਹੂਰ ਯੂ-ਟਿਊਬਰ ਨੇ ਸੜਕ 'ਤੇ ਖੁੱਲ੍ਹੇਆਮ ਛਬੀਲ ਵਾਂਗ ਵੰਡੀ ਸ਼ਰਾਬ, ਪੁਲਸ ਨੇ ਕੀਤਾ ਗ੍ਰਿਫਤਾਰ

ਅਰਬਾਜ਼ ਦਾ ਫਿਲਮੀ ਕਰੀਅਰ

ਕੰਮ ਦੀ ਗੱਲ ਕਰੀਏ ਤਾਂ ਅਰਬਾਜ਼ ਖਾਨ ਇਨ੍ਹੀਂ ਦਿਨੀਂ ਦਬੰਗ 4 ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ: "ਦਬੰਗ 3 ਅਤੇ ਦਬੰਗ 4 ਦੇ ਵਿਚਕਾਰ ਇੰਨਾ ਲੰਬਾ ਸਮਾਂ ਨਹੀਂ ਲੱਗੇਗਾ ਜਿੰਨਾ ਦੂਜੇ ਅਤੇ ਤੀਸਰੇ ਹਿੱਸੇ ਵਿੱਚ ਲੱਗਿਆ ਸੀ। ਅਸੀਂ ਜਲਦੀ ਇਸ ਨੂੰ ਬਣਾਉਣ ਜਾ ਰਹੇ ਹਾਂ।" ਉਹ ਇਸ ਫਿਲਮ ਵਿੱਚ ਮਾਖਨਚੰਦ ਪਾਂਡੇ ਦੀ ਭੂਮਿਕਾ ਨਿਭਾ ਸਕਦੇ ਹਨ।

ਇਹ ਵੀ ਪੜ੍ਹੋ: ਨਿੱਜੀ ਚੈਨਲ ਵਲੋਂ ਸਿੱਧੂ ਮੂਸੇਵਾਲਾ 'ਤੇ ਬਣੀ ਡਾਕੂਮੈਂਟਰੀ ਰਿਲੀਜ਼, ਪਰਿਵਾਰ ਨੇ ਕੀਤਾ ਸੀ ਸਖ਼ਤ ਵਿਰੋਧ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News