ਐਪਲੌਸ ਐਂਟਰਟੇਨਮੈਂਟ ਨੇ ਐਲਿਪਸਿਸ ਐਂਟਰਟੇਨਮੈਂਟ ਤੇ ਮਿਸਿਜ਼ ਫਨੀਬੋਨਸ ਮੂਵੀਜ਼ ਨਾਲ ਕੀਤੀ ਸਾਂਝੇਦਾਰੀ

04/26/2022 12:07:46 PM

ਮੁੰਬਈ (ਬਿਊਰੋ)– ਐਪਲੌਸ ਐਂਟਰਟੇਨਮੈਂਟ ਨੇ ਆਗਾਮੀ ਫ਼ਿਲਮ ਲਈ ਐਲਿਪਸਿਸ ਐਂਟਰਟੇਨਮੈਂਟ ਤੇ ਮਿਸਿਜ਼ ਫਨੀਬੋਨਸ ਮੂਵੀਜ਼ ਨਾਲ ਹੱਥ ਮਿਲਾਇਆ ਹੈ। ਇਹ ਫ਼ਿਲਮ ਸ਼ਾਰਟ ਸਟੋਰੀ ‘ਸਲਾਮ ਨੋਨੀ ਅੱਪਾ’ ਦਾ ਅਡੈਪਸ਼ਨ ਹੈ, ਜੋ ਟਵਿੰਕਲ ਖੰਨਾ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ ‘ਦਿ ਲੈਜੇਂਡ ਆਫ ਲਕਸ਼ਮੀ ਪ੍ਰਸਾਦ’ ਤੋਂ ਪ੍ਰੇਰਿਤ ਹੈ।

ਟਵਿੰਕਲ ਆਪਣੀ ਬੁੱਧੀ ਤੇ ਆਧੁਨਿਕ ਜੀਵਨ ਬਾਰੇ ਵਿਅੰਗਾਤਮਤਕ ਗਿਆਨ ਨੇਤਰ ਦੇ ਨਾਲ ਦੇਸ਼ ਦੇ ਹਿਊਮਰ ਆਥਰ ਤੇ ਕਾਲਮਨਿਸਟਸ ਦੇ ਰੂਪ ’ਚ ਉੱਭਰ ਕੇ ਸਾਹਮਣੇ ਆਈ ਹੈ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਦਾ ਖ਼ੁਲਾਸਾ, ਕਿਹਾ– ‘ਬਚਪਨ ’ਚ ਗਲਤ ਤਰੀਕੇ ਨਾਲ ਛੂਹਿਆ ਗਿਆ’

ਐਪਲੌਸ ਐਂਟਰਟੇਨਮੈਂਟ ਦੇ ਸੀ. ਈ. ਓ. ਸਮੀਰ ਨਾਇਰ ਦਾ ਕਹਿਣਾ ਹੈ, ‘‘ਸਲਾਮ ਨੋਨੀ ਅੱਪਾ’ ਨੂੰ ਅਡਾਪਟ ਕਰਕੇ ਬਹੁਤ ਰੋਮਾਂਚਿਤ ਹਾਂ, ਇਹ ਇਕ ਅਜਿਹੀ ਕਹਾਣੀ ਹੈ, ਜੋ ਟਵਿੰਕਲ ਦੀ ਅਜਿੱਤ ਬੁੱਧੀ ਤੇ ਪਿਆਰ, ਜੀਵਨ ਤੇ ਰਿਸ਼ਤਿਆਂ ’ਤੇ ਵਿਸ਼ੇਸ਼ ਨਜ਼ਰ ਦੇ ਨਾਲ ਰਵਾਇਤਾਂ ਨੂੰ ਨਜ਼ਰਅੰਦਾਜ਼ ਕਰਦੀ ਹੈ।’’

ਉਨ੍ਹਾਂ ਕਿਹਾ ਕਿ ਸੋਨਲ ਸਾਡੇ ਨਾਲ ਫੀਚਰ ਡੈਬਿਊ ਕਰ ਰਹੇ ਹਨ, ਐਲਿਪਸਿਸ ’ਚ ਸਾਡੀ ਹਿੱਸੇਦਾਰੀ ਨਾਲ ਇਸ ਫ਼ਿਲਮ ਨੂੰ ਬੇਹੱਦ ਖ਼ਾਸ ਬਣਾਉਂਦੀ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News