ਧੀ ਨੂੰ ਲੋਰੀ ਸੁਣਾਉਂਦੇ ਨਜ਼ਰ ਆਏ ਅਪਾਰਸ਼ਕਤੀ ਖੁਰਾਣਾ, ਵੀਡੀਓ ਹੋ ਰਹੀ ਹੈ ਵਾਇਰਲ

Wednesday, Sep 22, 2021 - 10:37 AM (IST)

ਧੀ ਨੂੰ ਲੋਰੀ ਸੁਣਾਉਂਦੇ ਨਜ਼ਰ ਆਏ ਅਪਾਰਸ਼ਕਤੀ ਖੁਰਾਣਾ, ਵੀਡੀਓ ਹੋ ਰਹੀ ਹੈ ਵਾਇਰਲ

ਮੁੰਬਈ- ਬਾਲੀਵੁੱਡ ਅਦਾਕਾਰਾ ਅਤੇ ਗਾਇਕ ਅਪਾਰਸ਼ਕਤੀ ਖੁਰਾਣਾ ਜੋ ਕਿ ਪਿਛਲੇ ਮਹੀਨੇ ਹੀ ਪਾਪਾ ਬਣੇ ਹਨ। ਉਨ੍ਹਾਂ ਦੀ ਪਤਨੀ ਆਕ੍ਰਿਤੀ ਨੇ ਧੀ ਨੂੰ ਜਨਮ ਦਿੱਤਾ ਹੈ। ਜਿਸ ਤੋਂ ਬਾਅਦ ਖੁਰਾਣਾ ਪਰਿਵਾਰ ‘ਚ ਨੰਨ੍ਹੀ ਪਰੀ ਦੀਆਂ ਕਿਲਕਾਰੀਆਂ ਗੂੰਜ ਰਹੀਆਂ ਹਨ। ਅਪਾਰਸ਼ਕਤੀ ਵੀ ਇਨੀਂ ਦਿਨੀਂ ਆਪਣੀ ਲਾਡੋ ਰਾਣੀ ਦਾ ਖ਼ਾਸ ਖਿਆਲ ਰੱਖ ਰਹੇ ਹਨ। ਉਨ੍ਹਾਂ ਨੇ ਆਪਣੀ ਧੀ ਦੇ ਨਾਲ ਇੱਕ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।


ਇਸ ਵੀਡੀਓ ‘ਚ ਉਹ ਆਪਣੀ ਧੀ ਨੂੰ ਲੋਰੀ ਸੁਣਾਉਂਦੇ ਹੋਏ ਨਜ਼ਰ ਆ ਰਹੇ ਹਨ। ਉਹ ਆਪਣੀ ਬੱਚੀ ਨੂੰ ਪਰੈਮ ‘ਚ ਬਿਠਾ ਕੇ ਇੱਧਰ-ਉੱਧਰ ਘੁੰਮਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਵੱਡੀ ਗਿਣਤੀ 'ਚ ਲੋਕ ਦੇਖ ਚੁੱਕੇ ਹਨ। ਦੱਸ ਦਈਏ ਕਿ ਅਪਾਰਸ਼ਕਤੀ ਅਤੇ ਆਕ੍ਰਿਤੀ ਨੇ ਆਪਣੀ ਧੀ ਦਾ ਨਾਂਅ ਅਰਜ਼ੋਈ ਏ ਖੁਰਾਣਾ ਰੱਖਿਆ ਹੈ।
ਜੇ ਗੱਲ ਕਰੀਏ ਅਪਾਰਸ਼ਕਤੀ ਖੁਰਾਣਾ ਦੇ ਵਰਕ ਫਰੰਟ ਦੀ ਤਾਂ ਉਹ ਕਈ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਉਹ ਵਧੀਆ ਅਦਾਕਾਰ ਹੋਣ ਦੇ ਨਾਲ ਉਹ ਵਧੀਆ ਗਾਇਕ ਵੀ ਹਨ। ਉਹ ਆਪਣੇ ਸਿੰਗਲ ਟਰੈਕ ਦੇ ਨਾਲ ਵੀ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਈ ਗੀਤਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਈ ਟੀਵੀ ਇਸ਼ਤਿਹਾਰਾਂ ‘ਚ ਵੀ ਅਦਾਕਾਰੀ ਕਰ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਉਹ Helmet ਫ਼ਿਲਮ ‘ਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਉਹ ਕਈ ਬਾਲੀਵੁੱਡ ਫ਼ਿਲਮਾਂ ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ।


author

Aarti dhillon

Content Editor

Related News