ਫਾਇਰਿੰਗ ਤੋਂ ਬਾਅਦ AP Dhillon ਦਾ ਪਹਿਲਾਂ ਬਿਆਨ ਆਇਆ ਸਾਹਮਣੇ

Tuesday, Sep 03, 2024 - 10:26 AM (IST)

ਕੈਨੇਡਾ- ਕੈਨੇਡਾ ਦੇ ਵੈਨਕੂਵਰ 'ਚ ਵਿਕਟੋਰੀਆ ਆਈਲੈਂਡ 'ਤੇ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਕਥਿਤ ਤੌਰ 'ਤੇ ਗੋਲੀਆਂ ਚਲਾਈਆਂ ਗਈਆਂ ਸਨ। ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਰੋਹਿਤ ਗੋਦਾਰਾ ਨਾਮਕ ਵਿਅਕਤੀ ਨੇ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਦਸ ਦਈਏ ਕਿ ਰੈਪਰ ਏਪੀ ਢਿੱਲੋਂ ਬ੍ਰਿਟਿਸ਼ ਕੋਲੰਬੀਆ ਦੇ ਵਿਕਟੋਰੀਆ ਆਈਲੈਂਡ ਵਿਖੇ ਰਹਿੰਦੇ ਹਨ। ਮਾਮਲੇ ਦੀ ਇਕ CCTV ਵੀਡੀਓ ਵਿਚ ਸਾਹਮਣੇ ਆਈ ਜਿਸ ਵਿਚ ਹਮਲਾਵਰ ਢਿੱਲੋਂ ਦੇ ਘਰ ਦੇ ਬਾਹਰ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਹਨ।ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਗੈਂਗ ਵੱਲੋਂ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਇਕ ਪੋਸਟ ਕੀਤੀ ਵੀ ਗਈ ਹੈ, ਜਿਸ ਵਿਚ ਸਲਮਾਨ ਖ਼ਾਨ ਦਾ ਵੀ ਜ਼ਿਕਰ ਹੈ ਕਿ ਗੋਲੀਬਾਰੀ ਢਿੱਲੋਂ ਦੀ ਸਲਮਾਨ ਨਾਲ ਨੇੜਤਾ ਕਾਰਨ ਕੀਤੀ ਗਈ ਸੀ।

PunjabKesari

ਇਸ ਸਾਰੇ ਘਟਨਾਕ੍ਰਮ ਉਤੇ ਗਾਇਕ ਏਪੀ ਢਿੱਲੋਂ ਦਾ ਪਹਿਲਾਂ ਪ੍ਰਤੀਕ੍ਰਮ ਸਾਹਮਣੇ ਆਇਆ ਹੈ। ਗਾਇਕ ਨੇ ਇੰਸਟਾਗ੍ਰਾਮ ਉਤੇ ਪੋਸਟ ਪਾ ਕੇ ਲਿਖਿਆ “ਮੈਂ ਅਤੇ ਮੇਰੇ ਲੋਕ ਸੁਰੱਖਿਅਤ ਹਾਂ। ਮੇਰੀ ਹਾਲਤ ਬਾਰੇ ਪੁੱਛਣ ਵਾਲੇ ਸਾਰਿਆਂ ਦਾ ਧੰਨਵਾਦ।”

ਇਹ ਖ਼ਬਰ ਵੀ ਪੜ੍ਹੋ -ਪਤਨੀ ਨਾਲ ਰਿਸ਼ਤਾ ਖ਼ਰਾਬ ਹੋਣ 'ਤੇ ਬੋਲੇ ਹਨੀ ਸਿੰਘ, ਦੱਸਿਆ ਇਹ ਕਾਰਨ

ਦੱਸ ਦਈਏ ਕਿ ਪਿਛਲੇ ਸਾਲ ਨਵੰਬਰ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕੈਨੇਡਾ 'ਚ ਗਾਇਕ ਗਿੱਪੀ ਗਰੇਵਾਲ ਦੇ ਘਰ 'ਤੇ ਕਥਿਤ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਸੀ। ਇਹ ਕਥਿਤ ਘਟਨਾ ਵੈਨਕੂਵਰ ਦੇ ਵਾਈਟ ਰੌਕ ਇਲਾਕੇ 'ਚ ਵਾਪਰੀ ਸੀ ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News