ਹਮਸਫ਼ਰ ਤੋਂ ਬਾਅਦ ਅਨੁਸ਼ਕਾ-ਵਿਰਾਟ ਬਣੇ ਬਿਜ਼ਨੈੱਸ ਪਾਰਟਨਰ, ਦੋਵਾਂ ਨੇ ਇਕੱਠੇ ਦਿੱਤੇ ਸ਼ਾਨਦਾਰ ਪੋਜ਼
Friday, Aug 05, 2022 - 12:07 PM (IST)
ਬਾਲੀਵੁੱਡ ਡੈਸਕ- ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਇੰਡਸਟਰੀ ਦੇ ਸਭ ਤੋਂ ਵਧੀਆ ਜੋੜਿਆਂ ’ਚੋਂ ਇਕ ਹਨ। ਜਦੋਂ ਵੀ ਦੋਵੇਂ ਇਕੱਠੇ ਨਜ਼ਰ ਆਉਂਦੇ ਹਨ ਤਾਂ ਪ੍ਰਸ਼ੰਸਕਾਂ ਦੋਵਾਂ ਨੂੰ ਖੂਬ ਪਿਆਰ ਦਿੰਦੇ ਹਨ। ਹਾਲਾਂਕਿ ਵਿਰਾਟ ਅਤੇ ਅਨੁਸ਼ਕਾ ਦੋਵੇਂ ਹੀ ਮੀਡੀਆ ਕੈਮਰੇ ਤੋਂ ਕੁਝ ਦੂਰੀ ਬਣਾ ਕੇ ਰੱਖਦੇ ਹਨ। ਦੋਵੇਂ ਹਾਲ ਹੀ ’ਚ ਲੰਡਨ ਤੋਂ ਛੁੱਟੀਆਂ ਬਿਤਾਉਣ ਤੋਂ ਬਾਅਦ ਮੁੰਬਈ ਪਰਤੇ ਹਨ। ਹਾਲ ਹੀ ’ਚ ਅਨੁਸ਼ਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪਤੀ ਵਿਰਾਟ ਨਾਲ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ’ਚ ਦੋਵੇਂ ਮੈਚਿੰਗ ਕਰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਮਿਊਜ਼ਿਕ ਕੰਪੋਜ਼ਰ ਰੌਕਸਟਾਰ ਦੇਵੀ ਸ੍ਰੀ ਪ੍ਰਸਾਦ ਦਾ ਨਵਾਂ ਗੀਤ ‘ਹਰ ਘਰ ਤਿਰੰਗਾ’ ਹੋਇਆ ਵਾਇਰਲ
ਇਨ੍ਹਾਂ ਤਸਵੀਰਾਂ ’ਚ ਅਨੁਸ਼ਕਾ ਨੇ ਇਕ ਕੈਪਸ਼ਨ ਦਿੱਤਾ ਹੈ ਜਿਸ ਨਾਲ ਹਰ ਇਕ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਅਨੁਸ਼ਕਾ ਨੇ ਕੈਪਸ਼ਨ ’ਚ ਲਿਖਿਆ ਕਿ ‘ਹਮੇਸ਼ਾ ਇਕ ਪਿਆਰੇ ਮੁੰਡੇ ਨਾਲ ਬੈਂਡ ਸ਼ੁਰੂ ਕਰਨਾ ਚਾਹੁੰਦੀ ਸੀ।’ ਅਨੁਸ਼ਕਾ ਨੇ ਪਤੀ ਵਿਰਾਟ ਕੋਹਲੀ ਨਾਲ ਇਕੱਠੇ ਬੈਂਡ ਸ਼ੁਰੂ ਕਰਨ ਦਾ ਸੰਕੇਤ ਦਿੱਤਾ ਹੈ ਅਤੇ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਲੁੱਕ ਦੀ ਗੱਲ ਕਰੀਏ ਤਾਂ ਦੋਵਾਂ ਨੇ ਮੈਚਿੰਗ ਕੀਤੀ ਹੋਈ ਹੈ। ਅਨੁਸ਼ਕਾ ਨੇ ਵਾਈਟ ਟੀ-ਸ਼ਰਟ ਨਾਲ ਅਸਮਾਨੀ ਰੰਗ ਦੀ ਜੈਕੇਟ ਅਤੇ ਡੈਨਿਮ ਜੀਂਸ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਦੇ ਨਾਲ ਵਿਰਾਟ ਕੋਹਲੀ ਨੇ ਟੀ–ਸ਼ਟਰ ਨਾਲ ਅਸਮਾਨੀ ਰੰਗ ਦੀ ਜੈਕੇਟ ਅਤੇ ਡੈਨਿਮ ਜੀਂਸ ਨਾਲ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਦੀਪਿਕਾ ਪਾਦੁਕੋਣ ਦੀਆਂ ਤਸਵੀਰਾਂ ਆਈਆਂ ਸਾਹਮਣੇ, ਬਲੈਕ ਸਾੜ੍ਹੀ ’ਚ ਲੱਗ ਰਹੀ ਖੂਬਸੂਰਤ
ਅਦਾਕਾਰਾ ਦੀ ਆਉਣ ਵਾਲੀ ਫ਼ਿਲਮ ‘ਚੱਕਦਾ ਐਕਸਪ੍ਰੈਸ’ ਸਤੰਬਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਉਹ ਮਹਿਲਾ ਕ੍ਰਿਕਟਰ ਝੂਲਨ ਗੋਸਵਾਮੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਹ ਫ਼ਿਲਮ ਨੈੱਟਫ਼ਲਿਕਸ ’ਤੇ ਰਿਲੀਜ਼ ਹੋਵੇਗੀ।