ਨਿੱਜੀ ਜ਼ਿੰਦਗੀ ’ਚ ਦਖ਼ਲਅੰਦਾਜੀ ਤੋਂ ਪਰੇਸ਼ਾਨ ਹੋਈ ਅਨੁਸ਼ਕਾ ਸ਼ਰਮਾ, ਫੋਟੋਗ੍ਰਾਫ਼ਰ ਦੀ ਲਾਈ ਕਲਾਸ

Thursday, Jan 07, 2021 - 10:35 AM (IST)

ਨਿੱਜੀ ਜ਼ਿੰਦਗੀ ’ਚ ਦਖ਼ਲਅੰਦਾਜੀ ਤੋਂ ਪਰੇਸ਼ਾਨ ਹੋਈ ਅਨੁਸ਼ਕਾ ਸ਼ਰਮਾ, ਫੋਟੋਗ੍ਰਾਫ਼ਰ ਦੀ ਲਾਈ ਕਲਾਸ

ਮੁੰਬਈ : ਇਨ੍ਹੀਂ ਦਿਨੀਂ ਅਨੁਸ਼ਕਾ ਸ਼ਰਮਾ ਆਪਣੇ ਪ੍ਰੈਗਨੈਂਸੀ ਪੀਰੀਅਡ ਨੂੰ ਕਾਫ਼ੀ ਇੰਜੁਆਏ ਕਰ ਰਹੀ ਹੈ। ਇਸ ਦੌਰਾਨ ਉਹ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਚਰਚਾ ਵਿਚ ਹੈ। ਉਥੇ ਹੀ ਹਾਲ ਹੀ ਵਿਚ ਅਨੁਸ਼ਕਾ ਨੇ ਫੋਟੋਗ੍ਰਾਫਰ ਦੀ ਕਲਾਸ ਲਗਾਈ ਹੈ। ਇਸ ਫੋਟੋਗ੍ਰਾਫਰ ਨੇ ਵਿਰਾਟ ਕੋਹਲੀ ਨਾਲ ਉਨ੍ਹਾਂ ਦੇ ਨਿੱਜੀ ਸਮੇਂ ਦੀ ਤਸਵੀਰ ਖਿੱਚ ਲਈ ਸੀ। ਅਨੁਸ਼ਕਾ ਨੇ ਇਹ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਇਹ ਸਭ ਤੁਰੰਤ ਬੰਦ ਕਰ ਦੇਣ ਦੀ ਹਿਦਾਇਤ ਦਿੱਤੀ ਹੈ।

ਇਹ ਵੀ ਪੜ੍ਹੋ : ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰ ਰਹੇ ਪੱਤਰਕਾਰਾਂ ਨੂੰ ਕੀਤਾ ਸਲਾਮ

ਦਰਅਸਲ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਕਿਸੇ ਜਗ੍ਹਾ ’ਤੇ ਬੈਠ ਕੇ ਕੁਆਲਿਟੀ ਸਮਾਂ ਬਿਤਾ ਰਹੇ ਸਨ। ਇਸ ਦੌਰਾਨ ਕਿਸੇ ਨੇ ਦੂਰੋਂ ਉਨ੍ਹਾਂ ਦੀ ਤਸਵੀਰ ਖਿੱਚ ਲਈ ਅਤੇ ਦੇਖਦੇ ਹੀ ਦੇਖਦੇ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਇਹ ਕਾਫ਼ੀ ਵਾਇਰਲ ਵੀ ਹੋ ਗਈ ਪਰ ਅਨੁਸ਼ਕਾ ਨੂੰ ਇਹ ਸਭ ਪਸੰਦ ਨਹੀਂ ਆਇਆ, ਜਿਸ ਕਾਰਨ ਉਨ੍ਹਾਂ ਤਸਵੀਰ ਸਾਂਝੀ ਕਰਦੇ ਹੋਏ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।

PunjabKesari

ਅਨੁਸ਼ਕਾ ਨੇ ਇਹੀ ਤਸਵੀਰ ਆਪਣੀ ਇੰਸਟਾਗ੍ਰਾਮ ਸਟੋਰੀ ਵਿਚ ਸਾਂਝੀ ਕਰਦੇ ਹੋਏ ਲਿਖਿਆ, ‘ਫੋਟੋਗ੍ਰਾਫਰ ਅਤੇ ਪਬਲੀਕੇਸ਼ਨ ਨੂੰ ਕਈ ਵਾਰ ਮਨਾ ਕਰਨ ਦੇ ਬਾਅਦ ਵੀ ਉਹ ਸਾਡੀ ਨਿੱਜੀ ਜ਼ਿੰਦਗੀ ਵਿਚ ਦਖ਼ਲ ਦੇ ਰਹੇ ਹਨ। ਹੁਣ ਇਸ ਨੂੰ ਬੰਦ ਕਰ ਦਿਓ।’ ਦੱਸ ਦੇਈਏ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਅਜਿਹੇ ਵਿਚ ਮੀਡੀਆ ਦੀਆਂ ਨਜ਼ਰਾਂ ਉਨ੍ਹਾਂ ’ਤੇ ਹੀ ਟਿਕੀਆਂ ਹੋਈਆਂ ਹਨ।

ਇਹ ਵੀ ਪੜ੍ਹੋ : 5 ਸਾਲ ਦੀ ਉਮਰ ’ਚ ਬਰਾਂਡ ਅੰਬੈਸਡਰ ਬਣੀ ਧੋਨੀ ਦੀ ਧੀ ਜੀਵਾ, ਇਸ ਵਿਗਿਆਪਨ ’ਚ ਆਵੇਗੀ ਨਜ਼ਰ, ਵੇਖੋ ਵੀਡੀਓ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 
 


author

cherry

Content Editor

Related News