ਇੰਗਲੈਂਡ ''ਚ ਪਤੀ ਨਾਲ ਸਮਾਂ ਬਿਤਾ ਰਹੀ ਹੈ ਅਨੁਸ਼ਕਾ ਸ਼ਰਮਾ, ਇੰਸਟਾਗ੍ਰਾਮ ''ਤੇ ਤਸਵੀਰ ਕੀਤੀ ਸਾਂਝੀ

Saturday, Jul 31, 2021 - 10:40 AM (IST)

ਇੰਗਲੈਂਡ ''ਚ ਪਤੀ ਨਾਲ ਸਮਾਂ ਬਿਤਾ ਰਹੀ ਹੈ ਅਨੁਸ਼ਕਾ ਸ਼ਰਮਾ, ਇੰਸਟਾਗ੍ਰਾਮ ''ਤੇ ਤਸਵੀਰ ਕੀਤੀ ਸਾਂਝੀ

ਮੁੰਬਈ- ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਇਨੀਂ ਦਿਨੀਂ ਡਰਹਮ ਦੀਆਂ ਖੂਬਸੂਰਤ ਲੋਕੇਸ਼ਨ ‘ਤੇ ਘੁੰਮ ਰਹੇ ਹਨ। ਉਹ ਇਨੀਂ ਦਿਨੀਂ ਇੰਗਲੈਂਡ ‘ਚ ਪਤੀ ਵਿਰਾਟ ਕੋਹਲੀ ਅਤੇ ਬੇਟੀ ਵਾਮਿਕਾ ਦੇ ਨਾਲ ਮੌਜੂਦ ਹੈ। ਜਿੱਥੇ ਇੱਕ ਟੈਸਟ ਸੀਰੀਜ਼ ਤੋਂ ਬਾਅਦ ਵਿਰਾਟ ਦੇ ਨਾਲ ਅਨੁਸ਼ਕਾ ਘੁੰਮਣ ਨਿਕਲੀ। ਇਸ ਤੋਂ ਇਲਾਵਾ ਇਸ ਜੋੜੀ ਦੇ ਨਾਲ ਕ੍ਰਿਕੇਟਰ ਈਸ਼ਾਂਤ ਸ਼ਰਮਾ ਉਸ ਦੀ ਪਤਨੀ ਅਤੇ ਉਮੇਸ਼ ਯਾਦਵ ਵੀ ਆਪਣੀ ਪਤਨੀ ਦੇ ਨਾਲ ਨਜ਼ਰ ਆਏ।

PunjabKesari

ਇਸ ਦੇ ਨਾਲ ਹੀ ਆਥੀਆ ਸ਼ੈੱਟੀ ਵੀ ਇਸ ਜੋੜੀ ਦੇ ਨਾਲ ਮੌਜੂਦ ਸੀ। ਜਿਸ ਦੀ ਖੂਬ ਚਰਚਾ ਹੋ ਰਹੀ ਹੈ। ਆਥਿਆ ਆਪਣੇ ਪ੍ਰੇਮੀ ਦੇ ਨਾਲ ਨਜ਼ਰ ਆਈ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।

Anushka Sharma turns muse for Athiya Shetty and Virat Kohli is all hearts:  'Some nice photos on the way' | Bollywood - Hindustan Timesਪ੍ਰਸ਼ੰਸਕਾਂ ਵੱਲੋਂ ਵੀ ਇਸ ਜੋੜੀ ਦੀਆਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਇਨੀਂ ਦਿਨੀਂ ਆਪਣੀ ਧੀ ਦੇ ਨਾਲ ਖੂਬ ਕੁਆਲਿਟੀ ਟਾਈਮ ਬਿਤਾ ਰਹੇ ਹਨ।


author

Aarti dhillon

Content Editor

Related News