ਅਨੁਸ਼ਕਾ ਤੇ ਬੇਬੋ ਸਣੇ ਇਨ੍ਹਾਂ ਹਸੀਨਾਵਾਂ ਨੇ ਕਰਵਾਈ ਪਲਾਸਟਿਕ ਸਰਜਰੀ, ਕਈਆਂ ਦਾ ਚਿਹਰਾ ਹੋ ਗਿਆ ਸੀ ਖ਼ਰਾਬ

4/21/2021 1:55:55 PM

ਮੁੰਬਈ (ਬਿਊਰੋ) - ਬਾਲੀਵੁੱਡ 'ਚ ਬਣੇ ਰਹਿਣ ਲਈ ਅਦਾਕਾਰਾਂ ਨੂੰ ਆਪਣੀ ਖ਼ੂਬਸੂਰਤੀ ਬਣਾਈ ਰੱਖਣ ਲਈ ਕਾਫ਼ੀ ਕੰਮ ਕਰਨਾ ਪੈਂਦਾ ਹੈ। ਆਪਣੇ ਫਿੱਗਰ, ਲਿਪਸ, ਬ੍ਰੈਸਟ ਤੇ ਜੌਅ ਲਾਈਨ ਨੂੰ ਬਿਹਤਰ ਦਿਖਾਉਣ ਲਈ ਅਦਾਕਾਰਾਂ ਆਪਣੀ ਪਲਾਸਟਿਕ ਸਰਜਰੀ ਕਰਵਾਉਂਦੀਆਂ ਹਨ। ਸਰਜਰੀ ਤੋਂ ਬਾਅਦ ਕਈ ਅਦਾਕਾਰਾਂ ਦਾ ਚਿਹਰਾ ਖਰਾਬ ਹੋ ਗਿਆ।

ਕਰੀਨਾ ਕਪੂਰ ਖ਼ਾਨ 
ਕਰੀਨਾ ਕਪੂਰ ਖ਼ਾਨ ਨੇ ਆਪਣੇ ਮਸਲਸ ਮਜਬੂਤ ਬਣਾਉਣ ਤੇ ਰਿੰਕਲਸ ਹਟਾਉਣ ਲਈ ਬੌਟਾਕਸ ਦਾ ਇੰਜੈਕਸ਼ਨ ਲਿਆ ਸੀ।

PunjabKesari

ਦੀਪਿਕਾ ਪਾਦੂਕੋਣ
ਸਭ ਤੋਂ ਪਹਿਲਾਂ ਬਾਲੀਵੁੱਡ 'ਚ ਨੰਬਰ ਇਕ ਮੌਜੂਦ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਗੱਲ ਕਰਦੇ ਹਾਂ। ਦੀਪਿਕਾ ਪਾਦੂਕੋਣ ਜਦੋਂ ਬਾਲੀਵੁੱਡ 'ਚ ਆਈ ਸੀ ਉਦੋਂ ਉਵੇਂ ਦੀ ਨਹੀਂ ਦਿਖਦੀ ਸੀ ਜਿਵੇਂ ਅੱਜ ਦਿਖਦੀ ਹੈ। ਦੀਪਿਕਾ ਨੇ 'ਸਕਿਨ ਲਾਇਟਨਿੰਗ' ਸਰਜਰੀ ਕਰਵਾਈ ਸੀ। ਉਨ੍ਹਾਂ ਇਕ ਇੰਟਰਵਿਊ 'ਚ ਖ਼ੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਸਭ ਤੋਂ ਖ਼ਰਾਬ ਸਲਾਹ ਦਿੱਤੀ ਗਈ ਸੀ ਕਿ ਪਲਾਸਟਿਕ ਸਰਜਰੀ ਕਰਵਾ ਲੈਣ।

PunjabKesari

ਅਨੁਸ਼ਕਾ ਸ਼ਰਮਾ
ਅਨੁਸ਼ਕਾ ਸ਼ਰਮਾ ਨੇ ਖ਼ੂਬਸੂਰਤ ਦਿਖਣ ਲਈ ਬੁੱਲ੍ਹਾਂ ਦੀ ਸਰਜਰੀ ਕਰਵਾਈ ਸੀ। ਸਾਲ 2016 'ਚ ਵੋਗ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਸੀ। ਹਾਲਾਂਕਿ ਇਸ ਵਜ੍ਹਾ ਨਾਲ ਉਨ੍ਹਾਂ ਆਪਣੀ ਫ਼ਿਲਮ 'ਬੌਂਬੇ ਵੈਲਵੇਟ' ਦੇ ਕਿਰਦਾਰ ਨੂੰ ਦੱਸਿਆ ਸੀ।

PunjabKesari

ਕੋਇਨਾ ਮਿਤਰਾ
ਅਦਾਕਾਰਾ ਕੋਇਨਾ ਮਿਤਰਾ ਨੇ ਨੱਕ ਦੀ ਸਰਜਰੀ ਕਰਵਾਈ ਸੀ ਪਰ ਉਨ੍ਹਾਂ ਦਾ ਟ੍ਰੀਟਮੈਂਟ ਠੀਕ ਤਰ੍ਹਾਂ ਨਾਲ ਨਹੀਂ ਹੋਇਆ ਤੇ ਉਨ੍ਹਾਂ ਦੀਆਂ ਹੱਡੀਆਂ ਸੁੱਜਣ ਲੱਗੀਆਂ। ਡਾਕਟਰਾਂ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਸਨ। 

PunjabKesari

ਆਇਸ਼ਾ ਟਕੀਆ
ਅਦਾਕਾਰਾ ਆਇਸ਼ਾ ਟਕੀਆ ਦੀ ਪਲਾਸਟਿਕ ਸਰਜਰੀ ਗਲਤ ਹੋਣ ਮਗਰੋਂ ਉਨ੍ਹਾਂ ਨੂੰ ਪਛਾਣਨਾ ਵੀ ਮੁਸ਼ਕਿਲ ਹੋ ਗਿਆ ਸੀ।

PunjabKesari


sunita

Content Editor sunita