ਫ਼ਿਲਮ ‘ਚੱਕਦਾ ਐਕਸਪ੍ਰੈੱਸ’ ਲਈ ਇੰਗਲੈਂਡ ’ਚ ਕ੍ਰਿਕਟ ਦੀ ਟ੍ਰੇਨਿੰਗ ਲਵੇਗੀ ਅਨੁਸ਼ਕਾ

Wednesday, Aug 03, 2022 - 05:37 PM (IST)

ਫ਼ਿਲਮ ‘ਚੱਕਦਾ ਐਕਸਪ੍ਰੈੱਸ’ ਲਈ ਇੰਗਲੈਂਡ ’ਚ ਕ੍ਰਿਕਟ ਦੀ ਟ੍ਰੇਨਿੰਗ ਲਵੇਗੀ ਅਨੁਸ਼ਕਾ

ਮੁੰਬਈ (ਬਿਊਰੋ)– ਅਨੁਸ਼ਕਾ ਸ਼ਰਮਾ ਨੇ ਆਪਣੇ ਕਰੀਅਰ ’ਚ ਹਮੇਸ਼ਾ ਪ੍ਰਫੈਕਸ਼ਨਿਸਟ ਬਣਨ ਦੀ ਕੋਸ਼ਿਸ਼ ਕੀਤੀ ਹੈ। ਆਪਣੀ ਅਗਲੀ ਫ਼ਿਲਮ ‘ਚੱਕਦਾ ਐਕਸਪ੍ਰੈੱਸ’ ’ਚ ਉਹ ਮਹਿਲਾ ਕ੍ਰਿਕਟ ’ਚ ਆਲ-ਟਾਈਮ ਮਹਾਨ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ। ਫ਼ਿਲਮ ਝੂਲਨ ਦੇ ਜੀਵਨ ਤੇ ਸਮੇਂ ਤੋਂ ਪ੍ਰੇਰਿਤ ਹੈ।

ਅਨੁਸ਼ਕਾ ਫ਼ਿਲਮ ਦੇ ਕੁਝ ਇੰਟੈਸਿਵ ਹਿੱਸਿਆਂ ਦੀ ਸ਼ੂਟਿੰਗ ਤੋਂ ਪਹਿਲਾਂ ਖ਼ੁਦ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਤੇ ਕ੍ਰਿਕਟ ਦੀ ਟ੍ਰੇਨਿੰਗ ਲਈ ਲੀਡਜ਼ ਯੂ. ਕੇ. ਗਈ ਸੀ। ਇਕ ਟ੍ਰੇਡ ਸੂਤਰ ਨੇ ਦੱਸਿਆ ਕਿ ਅਨੁਸ਼ਕਾ ਸਕ੍ਰੀਨ ’ਤੇ ਝੂਲਨ ਬਣਨ ’ਚ ਕੋਈ ਕਸਰ ਨਹੀਂ ਛੱਡ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਆਮਿਰ ਖ਼ਾਨ ਦੀ ਜਲੰਧਰ ਫੇਰੀ ਨੇ ਸ਼ਹਿਰਵਾਸੀ ਕੀਤੇ ਪ੍ਰੇਸ਼ਾਨ!

ਉਹ ਆਪਣੀ ਬਾਡੀ ਨੂੰ ਤਿਆਰ ਕਰੇਗੀ, ਫ਼ਿਲਮ ਦੇ ਕ੍ਰਿਕਟ ਹਿੱਸੇ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ, ਅਗਸਤ ਦੇ ਵਿਚਾਲੇ ਉਹ ਲੀਡਜ਼ ’ਚ ਆਪਣੇ ਕ੍ਰਿਕਟ ਦੇ ਹੁਨਰ ਨੂੰ ਨਿਖਾਰੇਗੀ। ਉਹ ਹਮੇਸ਼ਾ ਤੋਂ ਬਹੁਤ ਹੀ ਪ੍ਰਤੀਬੱਧ ਅਦਾਕਾਰਾ ਰਹੀ ਹੈ ਤੇ ਆਪਣੀ ਭੂਮਿਕਾ ਨਾਲ ਇਨਸਾਫ਼ ਕਰਨਾ ਚਾਹੁੰਦੀ ਹੈ।

ਉਹ ਅਗਸਤ ਦੇ ਅਖੀਰ ਤੋਂ ਸਤੰਬਰ ਦੇ ਅੱਧ ਤੱਕ ਮਹੱਤਵਪੂਰਨ ਦ੍ਰਿਸ਼ਾਂ ਦੀ ਸ਼ੂਟਿੰਗ ਤੋਂ ਪਹਿਲਾਂ ਸਖ਼ਤ ਟ੍ਰੇਨਿੰਗ ਰਾਹੀਂ ਖ਼ੁਦ ਨੂੰ ਤਿਆਰ ਕਰੇਗੀ। ਅਨੁਸ਼ਕਾ ਨੇ ‘ਚੱਕਦਾ ਐਕਸਪ੍ਰੈੱਸ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਹ ਫ਼ਿਲਮ ਕਲੀਨ ਸਲੇਟ ਫ਼ਿਲਮਜ਼ ਵਲੋਂ ਨਿਰਮਿਤ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News