ਪ੍ਰੈਗਨੈਂਸੀ ਦੇ 8ਵੇਂ ਮਹੀਨੇ ਵੀ ਕੰਮ ''ਚ ਰੁੱਝੀ ਅਨੁਸ਼ਕਾ, ਫਿਟਨੈੱਸ ਦਾ ਇੰਝ ਰੱਖ ਰਹੀ ਹੈ ਪੂਰਾ ਖ਼ਿਆਲ

Friday, Nov 27, 2020 - 09:15 AM (IST)

ਪ੍ਰੈਗਨੈਂਸੀ ਦੇ 8ਵੇਂ ਮਹੀਨੇ ਵੀ ਕੰਮ ''ਚ ਰੁੱਝੀ ਅਨੁਸ਼ਕਾ, ਫਿਟਨੈੱਸ ਦਾ ਇੰਝ ਰੱਖ ਰਹੀ ਹੈ ਪੂਰਾ ਖ਼ਿਆਲ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇਸ ਸਮੇਂ ਗਰਭਵਤੀ ਹੈ ਅਤੇ ਆਪਣੀ ਜ਼ਿੰਦਗੀ ਦੇ ਇਨ੍ਹਾਂ ਪਲਾਂ ਦਾ ਆਨੰਦ ਮਾਣ ਰਹੀ ਹੈ। ਪਿਛਲਾ ਕਾਫ਼ੀ ਸਮਾਂ ਉਨ੍ਹਾਂ ਨੇ ਪਤੀ ਵਿਰਾਟ ਕੋਹਲੀ ਨਾਲ ਦੁਬਈ 'ਚ ਬਿਤਾਇਆ ਤੇ ਹੁਣ ਉਹ ਵਾਪਸ ਕੰਮ ਦੇ ਸਿਲਸਿਲੇ 'ਚ ਪਰਤ ਆਈ ਹੈ।

PunjabKesari

ਅਨੁਸ਼ਕਾ ਆਪਣੇ ਸ਼ੈਡਿਊਲ ਦੇ ਹਿਸਾਬ ਨਾਲ ਚੱਲ ਰਹੀ ਹੈ। ਉਹ ਇਨ੍ਹੀਂ ਦਿਨੀਂ ਇਕ ਤੋਂ ਬਾਅਦ ਇਕ ਕਮਰਸ਼ੀਅਲ ਪ੍ਰੋਜੈਕਟ ਨਿਪਟਾ ਰਹੀ ਹੈ। ਇਸ ਦਰਮਿਆਨ ਉਹ ਆਪਣੀ ਫਿਟਨੈਸ ਦਾ ਪੂਰਾ ਖ਼ਿਆਲ ਰੱਖ ਰਹੀ ਹੈ।

PunjabKesari

ਅਨੁਸ਼ਕਾ ਸ਼ਰਮਾ 8 ਮਹੀਨੇ ਪ੍ਰੈਗਨੈਂਟ ਹੈ ਪਰ ਉਨ੍ਹਾਂ ਆਪਣਾ ਜ਼ਿਆਦਾ ਭਾਰ ਵੀ ਨਹੀਂ ਵਧਾਇਆ ਹੈ। ਉਨ੍ਹਾਂ ਖ਼ੁਦ ਨੂੰ ਕਾਫ਼ੀ ਮੇਨਟੇਨ ਰੱਖਿਆ ਹੈ, ਜਿਸ ਦੀ ਤਾਰੀਫ਼ ਹੁਣ ਸੋਸ਼ਲ ਮੀਡੀਆ 'ਤੇ ਵੀ ਪ੍ਰਸ਼ੰਸਕ ਖ਼ੂਬ ਕਰ ਰਹੇ ਹਨ। ਹਾਲ ਹੀ 'ਚ ਅਨੁਸ਼ਕਾ ਸ਼ਰਮਾ ਇਕ ਕਮਰਸ਼ੀਅਲ ਵਿਗਿਆਪਨ ਦੌਰਾਨ ਸਪੌਟ ਕੀਤੀ ਗਈ। ਉਨ੍ਹਾਂ ਬਲੈਕ ਕਲਰ ਦਾ ਆਊਟਫਿਟ ਪਹਿਨਿਆ ਸੀ ਤੇ ਉਹ ਇਸ 'ਚ ਕਾਫ਼ੀ ਫਿੱਟ ਨਜ਼ਰ ਆ ਰਹੀ ਹੈ।

PunjabKesari

ਖ਼ੂਬ ਵਾਇਰਲ ਹੋ ਰਹੀਆਂ ਤਸਵੀਰਾਂ :
ਪਿਛਲੇ ਕੁਝ ਦਿਨਾਂ ਤੋਂ ਅਨੁਸ਼ਕਾ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਹੈ। ਉਹ ਅਕਸਰ ਬੇਬੀ ਬੰਪ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ, ਜਿੰਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ। ਉਨ੍ਹਾਂ ਦੀਆਂ ਖ਼ੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਵੀ ਹੋ ਰਹੀਆਂ ਹਨ।
PunjabKesari


author

sunita

Content Editor

Related News