ਇੰਗਲੈਂਡ ’ਚ ਫ਼ਿਲਮ ‘ਚੱਕਦਾ ਐਕਸਪ੍ਰੈੱਸ’ ਲਈ ਕ੍ਰਿਕਟ ਦੀ ਟ੍ਰੇਨਿੰਗ ਲੈ ਰਹੀ ਅਨੁਸ਼ਕਾ, ਮੈਦਾਨ ’ਚ ਕਰ ਰਹੀ ਆਰਾਮ

Saturday, Aug 27, 2022 - 01:44 PM (IST)

ਇੰਗਲੈਂਡ ’ਚ ਫ਼ਿਲਮ ‘ਚੱਕਦਾ ਐਕਸਪ੍ਰੈੱਸ’ ਲਈ ਕ੍ਰਿਕਟ ਦੀ ਟ੍ਰੇਨਿੰਗ ਲੈ ਰਹੀ ਅਨੁਸ਼ਕਾ, ਮੈਦਾਨ ’ਚ ਕਰ ਰਹੀ ਆਰਾਮ

ਮੁੰਬਈ- ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਚੱਕਦਾ ਐਕਸਪ੍ਰੈੱਸ’ ਨੂੰ ਲੈ ਕੇ ਸੁਰਖੀਆਂ ’ਚ ਹੈ। ਇਹ ਫ਼ਿਲਮ ਭਾਰਤੀ ਮਹਿਲਾ ਕ੍ਰਿਕਟਰ ਝੂਲਨ ਗੋਸਵਾਮੀ ਦੀ ਬਾਇਓਪਿਕ ਹੈ। ਅਜਿਹੇ ’ਚ ਉਹ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਅਤੇ ਜ਼ੋਰਦਾਰ ਅਭਿਆਸ ਕਰ ਰਹੀ ਹੈ।

PunjabKesari

ਇਹ ਵੀ ਪੜ੍ਹੋ : ਕਰਨ ਸਿੰਘ ਨੇ ਬਿਪਾਸ਼ਾ ਦੇ ਬੇਬੀ ਬੰਪ ਨਾਲ ਬਣਾਈ ਇਕ ਕਿਊਟ ਵੀਡੀਓ, ਆਉਣ ਵਾਲੇ ਬੱਚੇ ਨੂੰ ਗਾਣਾ ਸੁਣਾਉਂਦੇ ਆਏ ਨਜ਼ਰ

ਅਨੁਸ਼ਕਾ ਇੰਗਲੈਂਡ ’ਚ ਕ੍ਰਿਕਟ ਦੀ ਟ੍ਰੇਨਿੰਗ ਲੈ ਰਹੀ ਹੈ, ਜਿੱਥੋਂ ਉਸ ਨੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿੱਥੇ ਤਸਵੀਰਾਂ ’ਚ ਉਹ ਮੈਦਾਨ ’ਚ ਨਜ਼ਰ ਆ ਰਹੀ ਹੈ। ਤਸਵੀਰ ’ਚ ਅਨੁਸ਼ਕਾ ਜ਼ਮੀਨ ’ਤੇ ਪਈ ਨਜ਼ਰ ਆ ਰਹੀ ਹੈ।

PunjabKesari

ਇਹ ਵੀ ਪੜ੍ਹੋ : ਸਾੜ੍ਹੀ ਲੁੱਕ ’ਚ ਜਾਹਨਵੀ ਨੇ ਮਚਾਈ ਤਬਾਹੀ, ਕੈਮਰੇ ਸਾਹਮਣੇ ਦਿੱਤੇ ਬੈਕਲੈੱਸ ਪੋਜ਼

ਅਦਾਕਾਰਾ ਦੇ ਕੋਲ ਇਕ ਗੇਂਦ ਦਿਖਾਈ ਦੇ ਰਹੀ ਹੈ, ਜਿਸ ਤੋਂ ਸਾਫ਼ ਪਤਾ ਚੱਲ ਰਿਹਾ ਹੈ ਕਿ ਅਨੁਸ਼ਕਾ ਇਸ ਫ਼ਿਲਮ ਦੇ ਅਭਿਆਸ ’ਚ ਰੁੱਝੀ ਹੋਈ ਹੈ। ਇਕ ਤਸਵੀਰ ’ਚ ਅਦਾਕਾਰਾ ਨੂੰ ਖੁੱਲ੍ਹ ਕੇ ਹੱਸਦੇ ਦੇਖਿਆ ਜਾ ਸਕਦਾ ਹੈ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਚਿੱਟੇ ਰੰਗ ਦੀ ਟੀ-ਸ਼ਰਟ ਅਤੇ ਪਰਪਲ ਲੋਅਰ ’ਚ ਕਾਫ਼ੀ ਸ਼ਾਨਦਾਰ ਲੱਗ ਰਹੀ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਸਪੋਰਟਸ ਸ਼ੂਜ਼ ਵੀ ਪਹਿਨੇ ਹੋਏ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝੀ ਕਰਦੇ ਹੋਏ ਅਨੁਸ਼ਕਾ ਨੇ ਲਿਖਿਆ ਕਿ ‘ਇਸ ਹਾਸੇ ਨਾਲ ਬੇਵਕੂਫ਼ ਨਾ ਬਣੋ।’ ਅਨੁਸ਼ਕਾ ਸ਼ਰਮਾ ਲੰਬੇ ਸਮੇਂ ਬਾਅਦ ਫ਼ਿਲਮ ‘ਚੱਕਦਾ ਐਕਸਪ੍ਰੈੱਸ’ ਨਾਲ ਪਰਦੇ ’ਤੇ ਵਾਪਸੀ ਕਰ ਰਹੀ ਹੈ। ਇਸ ਤੋਂ ਪਹਿਲਾਂ ਉਹ ਆਖ਼ਰੀ ਵਾਰ 2018 ’ਚ ਸ਼ਾਹਰੁਖ ਖ਼ਾਨ ਦੇ ਨਾਲ ‘ਜ਼ੀਰੋ’ ’ਚ ਨਜ਼ਰ ਆਈ ਸੀ।
 


author

Shivani Bassan

Content Editor

Related News