ਧੀ ਵਾਮਿਕਾ ਦੇ ''Mummy'' ਆਖਣ ਤੋਂ ਬਾਅਦ ਭਾਵੁਕ ਹੋਈ ਅਨੁਸ਼ਕਾ ਸ਼ਰਮਾ, ਵੇਖੋ ਪਿਆਰੀ ਵੀਡੀਓ

Saturday, Jan 01, 2022 - 04:37 PM (IST)

ਧੀ ਵਾਮਿਕਾ ਦੇ ''Mummy'' ਆਖਣ ਤੋਂ ਬਾਅਦ ਭਾਵੁਕ ਹੋਈ ਅਨੁਸ਼ਕਾ ਸ਼ਰਮਾ, ਵੇਖੋ ਪਿਆਰੀ ਵੀਡੀਓ

ਨਵੀਂ ਦਿੱਲੀ (ਬਿਊਰੋ) : ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਸੁਪਰਸਪੋਰਟ ਪਾਰਕ, ਸੈਂਚੁਰੀਅਨ 'ਚ 3 ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਟੈਸਟ 'ਚ ਡੀਨ ਐਲਗਰ ਦੀ ਅਗਵਾਈ ਵਾਲੀ ਦੱਖਣੀ ਅਫਰੀਕਾ 'ਤੇ ਦਬਦਬਾ ਬਣਾਇਆ। ਇਸ ਮੈਚ 'ਚ ਉਨ੍ਹਾਂ ਦੀ ਬੇਟੀ ਵਾਮਿਕਾ ਵੀ ਪਿਤਾ ਨੂੰ ਚੀਅਰ ਕਰਨ ਪਹੁੰਚੀ। ਸਟੈਂਡ 'ਚ ਮੌਜੂਦ ਅਨੁਸ਼ਕਾ ਸ਼ਰਮਾ ਅਤੇ ਵਾਮਿਕਾ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਹੁਣ ਨਵੀਂ ਅਨੁਸ਼ਕਾ ਸ਼ਰਮਾ ਨੇ ਪਹਿਲੀ ਵਾਰ ਆਪਣੀ ਧੀ ਦੀ ਆਵਾਜ਼ ਦੁਨੀਆ ਨੂੰ ਸੁਣਾਈ ਹੈ।

ਵੀਡੀਓ ਵਾਇਰਲ ਹੋ ਰਹੀ ਵੀਡੀਓ
ਅਨੁਸ਼ਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਸਟੋਰੀਜ਼ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਤੁਸੀਂ ਵਾਮਿਕਾ ਨੂੰ 'ਮੰਮਾ' ਕਹਿੰਦੇ ਹੋਏ ਸਾਫ ਸੁਣ ਸਕਦੇ ਹੋ। ਇਸ ਨੂੰ ਸ਼ੇਅਰ ਕਰਦੇ ਹੋਏ ਅਨੁਸ਼ਕਾ ਨੇ ਲਿਖਿਆ, ''ਮੈਂ ਆਪਣੇ ਸਾਲ ਦੇ ਆਖਰੀ ਦਿਨ ਨੂੰ ਇਸ ਤੋਂ ਬਿਹਤਰ ਤਰੀਕੇ ਨਾਲ ਨਹੀਂ ਮਨਾ ਸਕਦੀ ਸੀ।''

 
 
 
 
 
 
 
 
 
 
 
 
 
 
 

A post shared by FilmyKalakar (@filmykalakar)

ਇਸ ਤਰ੍ਹਾਂ ਮਨਾਇਆ ਨਵਾਂ ਸਾਲ
ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਟੀਮ ਇਸ ਸਮੇਂ ਟੂਰਨਾਮੈਂਟ ਲਈ ਦੱਖਣੀ ਅਫਰੀਕਾ 'ਚ ਹੈ। ਅਨੁਸ਼ਕਾ ਦੇ ਨਾਲ ਬੇਟੀ ਵਾਮਿਕਾ ਨੇ ਵੀ ਨਵਾਂ ਸਾਲ ਦੱਖਣੀ ਅਫਰੀਕਾ 'ਚ ਹੀ ਮਨਾਇਆ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਜਸ਼ਨ ਦੀ ਜਾਣਕਾਰੀ ਦਿੱਤੀ। ਤਸਵੀਰ 'ਚ ਅਨੁਸ਼ਕਾ ਅਤੇ ਵਿਰਾਟ ਮੇਜ਼ 'ਤੇ ਰੱਖੇ ਕੇਕ ਦੇ ਸਾਹਮਣੇ ਖੜ੍ਹੇ ਹਨ। ਕੇਕ 'ਤੇ ਨਵਾਂ ਸਾਲ 2022 ਲਿਖਿਆ ਹੋਇਆ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਨੁਸ਼ਕਾ ਨੇ ਕੈਪਸ਼ਨ 'ਚ ਲਿਖਿਆ, ''ਇਸ ਸਾਲ ਸਾਨੂੰ ਸਭ ਤੋਂ ਵੱਡੀ ਖੁਸ਼ੀ ਮਿਲੀ ਹੈ।'' ਅਨੁਸ਼ਕਾ ਨੇ ਅੱਗੇ ਪਰਿਵਾਰ ਦਾ ਇਮੋਸ਼ਨ ਵੀ ਬਣਾਇਆ ਹੈ। ਉਹ ਅੱਗੇ ਲਿਖਦੀ ਹੈ, ''ਇਸ ਲਈ 2021 ਲਈ ਦਿਲੋਂ ਧੰਨਵਾਦ। ਧੰਨਵਾਦ।''

ਹਾਲੇ ਤਕ ਵਾਮਿਕਾ ਦੀ ਝਲਕ ਨਹੀਂ ਦਿਖਾਈ ਦਿੱਤੀ
ਸਾਲ 2021 ਵਿਰਾਟ-ਅਨੁਸ਼ੇਕਾ ਲਈ ਵੀ ਖ਼ਾਸ ਰਿਹਾ ਕਿਉਂਕਿ ਇਸ ਸਾਲ 11 ਜਨਵਰੀ ਨੂੰ ਧੀ ਵਾਮਿਕਾ ਦਾ ਜਨਮ ਹੋਇਆ ਸੀ। ਧੀ ਦੇ ਜਨਮ ਤੋਂ ਬਾਅਦ ਤੋਂ ਹੀ ਇਹ ਜੋੜਾ ਆਪਣੀ ਨਿੱਜਤਾ ਨੂੰ ਲੈ ਕੇ ਕਾਫ਼ੀ ਸੁਚੇਤ ਹੈ। ਹੁਣ ਤਕ ਉਨ੍ਹਾਂ ਨੇ ਆਪਣੀ ਧੀ ਨੂੰ ਮੀਡੀਆ ਦੀਆਂ ਨਜ਼ਰਾਂ ਤੋਂ ਦੂਰ ਰੱਖਿਆ ਹੈ ਅਤੇ ਉਸ ਦਾ ਚਿਹਰਾ ਨਹੀਂ ਦਿਖਾਇਆ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News