ਛੋਟੀ ਅਨੂੰ ਤੋਂ ਵੱਖ ਹੋਣ ਤੋਂ ਬਾਅਦ ਆਹਮੋ-ਸਾਹਮਣੇ ਆਏ ਅਨੁਪਮਾ ਤੇ ਅਨੁਜ
Monday, Apr 03, 2023 - 11:28 AM (IST)
ਮੁੰਬਈ (ਬਿਊਰੋ)– ਸਟਾਰ ਪਲੱਸ ਦੇ ਮਸ਼ਹੂਰ ਟੀ. ਵੀ. ਸ਼ੋਅ ‘ਅਨੁਪਮਾ’ ਦਾ ਮੌਜੂਦਾ ਟ੍ਰੈਕ ਅਨੁਪਮਾ, ਅਨੁਜ ਤੇ ਮਾਇਆ ਦੇ ਆਲੇ-ਦੁਆਲੇ ਘੁੰਮ ਰਿਹਾ ਹੈ। ਮਾਇਆ ਦੇ ਪ੍ਰਵੇਸ਼ ਨੇ ਪਰਿਵਾਰਕ ਮੈਂਬਰਾਂ ਦੇ ਜੀਵਨ ’ਚ ਦਹਿਸ਼ਤ ਪੈਦਾ ਕਰ ਦਿੱਤੀ ਹੈ।
ਦਰਸ਼ਕਾਂ ਨੂੰ ‘ਅਨੁਪਮਾ’ ’ਚ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ ’ਚ ਪ੍ਰਸਾਰਿਤ ਕੀਤੇ ਗਏ ਪ੍ਰੋਮੋ ’ਚ ਇਹ ਦੇਖਿਆ ਜਾ ਸਕਦਾ ਹੈ ਕਿ ਅਨੁਜ ਤੇ ਅਨੁਪਮਾ ਛੋਟੀ ਅਨੂੰ ਤੋਂ ਵੱਖ ਹੋਣ ਨੂੰ ਲੈ ਕੇ ਝਗੜਾ ਕਰ ਰਹੇ ਹਨ, ਜਿਨ੍ਹਾਂ ਦੀ ਜ਼ਿੰਦਗੀ ’ਚ ਅਚਾਨਕ ਮੋੜ ਆਉਣ ਕਾਰਨ ਦੋਵੇਂ ਟੁੱਟ ਗਏ ਹਨ।
ਇਹ ਖ਼ਬਰ ਵੀ ਪੜ੍ਹੋ : ਡਾਂਸ ਕਰਦਿਆਂ ਵਰੁਣ ਧਵਨ ਨੇ ਹਾਲੀਵੁੱਡ ਸੁਪਰਮਾਡਲ Gigi Hadid ਨੂੰ ਗੋਦ ’ਚ ਚੁੱਕਿਆ, ਭੜਕ ਉਠੇ ਲੋਕ
ਅਨੁਜ ਦੀ ਜ਼ਿੰਦਗੀ ’ਚ ਆਉਣ ਵਾਲੇ ਮੋੜ ਬਾਰੇ ਗੱਲ ਕਰਦਿਆਂ ਸਟਾਰ ਪਲੱਸ ਦੇ ਸ਼ੋਅ ‘ਅਨੁਪਮਾ’ ’ਚ ਅਨੁਜ ਦਾ ਕਿਰਦਾਰ ਨਿਭਾਉਣ ਵਾਲੇ ਗੌਰਵ ਖੰਨਾ ਨੇ ਕਿਹਾ ਕਿ ਇਹ ਇਕ ਵੱਡਾ ਮੋੜ ਆਉਣ ਵਾਲਾ ਹੈ, ਜੋ ਅਨੁਪਮਾ ਤੇ ਅਨੁਜ ਦੀ ਜ਼ਿੰਦਗੀ ’ਚ ਤਬਾਹੀ ਮਚਾ ਦੇਵੇਗਾ।
‘ਅਨੁਪਮਾ’ ਸਟਾਰ ਪਲੱਸ ’ਤੇ ਇਕ ਟੈਲੀਵਿਜ਼ਨ ਡਰਾਮਾ ਸੀਰੀਜ਼ ਹੈ। ਡਾਇਰੈਕਟਰ ਕੁਟ ਪ੍ਰੋਡਕਸ਼ਨ ਦੇ ਬੈਨਰ ਹੇਠ ਰਾਜਨ ਸ਼ਾਹੀ ਤੇ ਦੀਪਾ ਸ਼ਾਹੀ ਵਲੋਂ ਤਿਆਰ ਕੀਤਾ ਗਿਆ ਇਹ ਸ਼ੋਅ ਰਾਤ 10 ਵਜੇ ਪ੍ਰਸਾਰਿਤ ਹੁੰਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।