ਪ੍ਰਸਿੱਧ ਅਦਾਕਾਰ ਅਨੁਪਮ ਸ਼ਯਾਮ ਦੀ ਹਾਲਤ ਨਾਜ਼ੁਕ, ਆਮਿਰ ਖ਼ਾਨ ਤੇ ਸੋਨੂੰ ਸੂਦ ਤੋਂ ਮੰਗੀ ਮਦਦ

7/28/2020 3:52:08 PM

ਮੁੰਬਈ (ਬਿਊਰੋ) — ਸਾਲ 1994 'ਚ ਆਈ ਫ਼ਿਲਮ 'ਬੈਂਡਿਟ ਕਵੀਨ' ਜੋ ਕਿ ਫੂਲਨ ਦੇਵੀ ਦੀ ਜ਼ਿੰਦਗੀ 'ਤੇ ਬਣੀ ਸੀ, ਉਸ 'ਚ ਅਦਾਕਾਰ ਅਨੁਪਮ ਸ਼ਯਾਮ ਨੇ ਕੰਮ ਕੀਤਾ ਸੀ। ਇਸ ਤੋਂ ਇਲਾਵਾ 8 ਆਸਕਰ ਐਵਾਰਡ ਜਿੱਤਣ ਵਾਲੀ ਫ਼ਿਲਮ 'ਸਲੱਮ ਡੌਗ ਮਿਲੇਨੀਅਰ' ਅਤੇ ਅਨੇਕਾਂ ਸੀਰੀਅਲਸ 'ਚ ਨਜ਼ਰ ਆਉਣ ਵਾਲੇ ਅਦਾਕਾਰ ਅਨੁਪਮ ਸ਼ਯਾਮ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੋਰੇਗਾਂਵ ਦੇ ਲਾਈਫਲਾਈਨ ਹਸਪਤਾਲ ਦੇ ਆਈ. ਸੀ. ਯੂ 'ਚ ਦਾਖ਼ਲ ਕਰਵਾਇਆ ਗਿਆ ਹੈ। ਅਨੁਪਮ ਸ਼ਯਾਮ ਨੇ ਸੋਨੂੰ ਸੂਦ ਤੇ ਆਮਿਰ ਖਾਨ ਨੂੰ ਟਵੀਟ ਟੈਗ ਕਰਦਿਆਂ ਮਦਦ ਮੰਗੀ ਹੈ।

ਦੱਸ ਦਈਏ ਕਿ 62 ਸਾਲ ਦੇ ਇਸ ਅਦਾਕਾਰ ਨੂੰ ਕਿਡਨੀ 'ਚ ਇਨਫੈਕਸ਼ਨ ਦੇ ਖ਼ਤਰਨਾਕ ਤਰੀਕੇ ਨਾਲ ਵਧ ਜਾਣ ਕਾਰਨ ਆਈ. ਸੀ. ਯੂ. 'ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
PunjabKesari
ਖ਼ਬਰਾਂ ਮੁਤਾਬਕ ਪਿਛਲੇ 9 ਮਹੀਨਿਆਂ ਤੋਂ ਉਨ੍ਹਾਂ ਡਾਈਲਾਸਿਸ ਚੱਲ ਰਿਹਾ ਸੀ ਪਰ ਪੈਸਿਆਂ ਦੀ ਤੰਗੀ ਦੇ ਚੱਲਦਿਆਂ ਉਨ੍ਹਾਂ ਦਾ ਇਲਾਜ਼ ਰੋਕਣਾ ਪਿਆ ਸੀ।
ਇਸ ਅਦਾਕਾਰ ਨੂੰ ਹੁਣ ਆਰਥਿਕ ਮਦਦ ਦੀ ਦਰਕਾਰ ਹੈ ਕਿਉਂਕਿ ਬਿਨਾਂ ਪੈਸਿਆਂ ਤੋਂ ਉਨ੍ਹਾਂ ਦੇ ਇਲਾਜ਼ 'ਚ ਔਖ ਪੇਸ਼ ਆ ਰਹੀ ਹੈ। ਅਨੁਪਮ ਟੀ. ਵੀ. ਦੇ ਕਈ ਸੀਰੀਅਲਸ ਵੀ ਕਰ ਚੁੱਕਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

Content Editor sunita