ਕਰੋੜਾਂ ਦਾ ਮਾਲਕ ਹੈ ਇਹ ਮਸ਼ਹੂਰ ਅਦਾਕਾਰ, ਫਿਰ ਵੀ ਰਹਿੰਦਾ ਹੈ ਕਿਰਾਏ ਦੇ ਮਕਾਨ ''ਚ, ਜਾਣੋ ਵਜ੍ਹਾ

Monday, Nov 25, 2024 - 12:19 PM (IST)

ਕਰੋੜਾਂ ਦਾ ਮਾਲਕ ਹੈ ਇਹ ਮਸ਼ਹੂਰ ਅਦਾਕਾਰ, ਫਿਰ ਵੀ ਰਹਿੰਦਾ ਹੈ ਕਿਰਾਏ ਦੇ ਮਕਾਨ ''ਚ, ਜਾਣੋ ਵਜ੍ਹਾ

ਐਂਟਰਟੇਨਮੈਂਟ ਡੈਸਕ- ਹਰੇਕ ਅਭਿਨੇਤਾ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਆਪਣਾ ਘਰ ਹੋਵੇ ਅਤੇ ਉਹ ਆਪਣੇ ਘਰ ਦਾ ਮਾਲਕ ਬਣੇ। ਤੁਸੀਂ ਅਕਸਰ ਬਾਲੀਵੁੱਡ ਸਿਤਾਰਿਆਂ ਬਾਰੇ ਸੁਣਿਆ ਹੋਵੇਗਾ ਕਿ ਅਭਿਨੇਤਾ ਜਾਂ ਅਭਿਨੇਤਰੀ ਨੇ ਨਵਾਂ ਘਰ ਜਾਂ ਅਪਾਰਟਮੈਂਟ ਖਰੀਦਿਆ ਹੈ। ਪਰ ਕੀ ਤੁਸੀਂ ਉਸ ਦਿੱਗਜ ਬਾਲੀਵੁੱਡ ਸਿਤਾਰੇ ਬਾਰੇ ਜਾਣਦੇ ਹੋ, ਜਿਸ ਨੇ ਸਿਰਫ਼ ਇੱਕ ਜਾਂ ਦੋ ਨਹੀਂ ਸਗੋਂ 500 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ? ਉਹ ਕਰੀਬ 405 ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਹੈ ਪਰ ਅੱਜ ਵੀ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ।

ਇਹ ਵੀ ਪੜ੍ਹੋ- ਪੀਲੇ ਰੰਗ ਦਾ ਕਿਉਂ ਹੁੰਦਾ ਹੈ ਸੋਨਾ? ਕੀ ਤੁਸੀਂ ਜਾਣਦੇ ਹੋ ਇਸ ਦਾ ਸਹੀ ਜਵਾਬ
ਇਹ ਅਭਿਨੇਤਾ ਕੋਈ ਹੋਰ ਨਹੀਂ ਬਲਕਿ ਅਨੁਪਮ ਖੇਰ ਹੈ, ਜੋ ਕਾਮੇਡੀ ਭੂਮਿਕਾਵਾਂ ਲਈ 5 ਵਾਰ ਫਿਲਮਫੇਅਰ ਐਵਾਰਡ ਜਿੱਤ ਚੁੱਕੇ ਹਨ। 40 ਸਾਲਾਂ ਦੇ ਆਪਣੇ ਕਰੀਅਰ ‘ਚ ਉਨ੍ਹਾਂ ਨੇ ਕਈ ਫਿਲਮਾਂ ਕੀਤੀਆਂ। ਨਾਮ, ਪੈਸਾ ਅਤੇ ਸ਼ੋਹਰਤ ਤਾਂ ਕਮਾਏ ਪਰ ਮੁੰਬਈ ਵਿਚ ਆਪਣੇ ਨਾਂ ‘ਤੇ ਘਰ ਨਹੀਂ ਖਰੀਦ ਸਕੇ। ਅੱਜ ਵੀ ਇਹ ਅਦਾਕਾਰ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। 

PunjabKesari
ਅਨੁਪਮ ਨੇ 1984 ‘ਚ ‘ਸਾਰਾਂਸ਼’ ਨਾਲ ਡੈਬਿਊ ਕਰਨ ਤੋਂ ਬਾਅਦ 500 ਤੋਂ ਵੱਧ ਫਿਲਮਾਂ ਕੀਤੀਆਂ ਹਨ। ਅਦਾਕਾਰੀ ਜਗਤ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਉਨ੍ਹਾਂ ਨੂੰ 2004 ਵਿੱਚ ਪਦਮ ਸ਼੍ਰੀ ਅਤੇ 2006 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਹੈ। ਹਾਲ ਹੀ ‘ਚ ਅਨੁਪਮ ਖੇਰ ਨੇ ਗੱਲਬਾਤ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਫੈਸਲਾ ਹੈ ਕਿ ਉਹ ਆਪਣੇ ਘਰ ਵਿੱਚ ਨਹੀਂ ਸਗੋਂ ਕਿਰਾਏ ਦੇ ਮਕਾਨ ਵਿੱਚ ਰਹਿਣਾ ਪਸੰਦ ਕਰਨਗੇ। ਅਭਿਨੇਤਾ ਨੇ ਕਿਹਾ, ‘ਮੈਂ ਕਿਰਾਏ ਦੇ ਅਪਾਰਟਮੈਂਟ ਵਿਚ ਰਹਿੰਦਾ ਹਾਂ ਕਿਉਂਕਿ ਮੈਂ ਆਪਣੇ ਘਰ ਦਾ ਮਾਲਕ ਨਹੀਂ ਬਣਨਾ ਚਾਹੁੰਦਾ ਸੀ ਅਤੇ ਮੈਂ ਇਹ ਕਿਸ ਲਈ ਕਰਾਂਗਾ? ਮੈਨੂੰ ਹਰ ਮਹੀਨੇ ਕਿਰਾਇਆ ਦੇਣਾ ਅਤੇ ਬਸ ਰਹਿਣਾ ਠੀਕ ਲੱਗਦਾ ਹੈ। ਕਿਉਂਕਿ ਜਿਸ ਪੈਸੇ ਨਾਲ ਤੁਸੀਂ ਘਰ ਖਰੀਦ ਸਕਦੇ ਹੋ, ਉਸ ਨੂੰ ਆਪਣੇ ਬੈਂਕ ਖਾਤੇ ਵਿੱਚ ਰੱਖੋ ਅਤੇ ਉਸ ਤੋਂ ਕਿਰਾਇਆ ਅਦਾ ਕਰੋ।

ਇਹ ਵੀ ਪੜ੍ਹੋ- 'Bigg Boss 18' ਦੀ ਹਵਾ 'ਚ ਘੁਲਿਆ ਹੌਟਨੈੱਸ ਦਾ ਡੋਜ਼, ਇਨ੍ਹਾਂ ਹਸੀਨਾਵਾਂ ਨੂੰ ਮਿਲੀ ਵਾਈਲਡ ਕਾਰਡ ਐਂਟਰੀ (ਤਸਵੀਰਾਂ)
ਉਨ੍ਹਾਂ ਨੇ ਇਸ ਪਿੱਛੇ ਕਾਰਨ ਵੀ ਦੱਸਿਆ। ਅਭਿਨੇਤਾ ਨੇ ਕਿਹਾ, ‘ਮੇਰਾ ਮੰਨਣਾ ਹੈ ਕਿ ਆਪਣਾ ਘਰ ਅਤੇ ਜਾਇਦਾਦ ਛੱਡਣ ਦੀ ਬਜਾਏ, ਤੁਹਾਨੂੰ ਜ਼ਿੰਦਾ ਰਹਿੰਦਿਆਂ ਲੋਕਾਂ ਨੂੰ ਕੁਝ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਮੰਨਿਆ ਕਿ ਹਾਂ, ਮੈਂ ਆਪਣੀ ਮਾਂ ਲਈ ਸ਼ਿਮਲਾ ਵਿੱਚ ਇੱਕ ਘਰ ਲਿਆ ਸੀ। ਉਹ ਵੀ ਇਸ ਲਈ ਕਿਉਂਕਿ ਇਕ ਦਿਨ ਮੈਂ ਮਜ਼ਾਕ ਵਿਚ ਉਸ ਨੂੰ ਕਿਹਾ ਸੀ ਕਿ ਤੇਰਾ ਬੇਟਾ ਵੱਡਾ ਸਟਾਰ ਹੈ। ਆਪਣੀ ਪਤਨੀ ਕਿਰਨ ਖੇਰ ਬਾਰੇ ਗੱਲ ਕਰਦੇ ਹੋਏ ਅਭਿਨੇਤਾ ਨੇ ਕਿਹਾ ਕਿ ਸ਼ੁਰੂ ‘ਚ ਉਨ੍ਹਾਂ ਨੂੰ ਇਹ ਫੈਸਲਾ ਬਹੁਤ ਅਜੀਬ ਲੱਗਾ ਪਰ ਹੁਣ ਉਹ ਵੀ ਮੰਨ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਕਿਰਨ ਦਾ ਚੰਡੀਗੜ੍ਹ ਵਿੱਚ ਆਪਣਾ ਘਰ ਵੀ ਹੈ।

PunjabKesariਇਹ ਵੀ ਪੜ੍ਹੋ- ਪਹਿਲੀ ਵਾਰ ਪਤੀ ਨਾਲ ਨਜ਼ਰ ਆਈ ਇਹ ਅਦਾਕਾਰਾ, ਸਾਦਗੀ ਨੇ ਖਿੱਚਿਆ ਪ੍ਰਸ਼ੰਸਕਾਂ ਦਾ ਧਿਆਨ
ਮੀਡੀਆ ਰਿਪੋਰਟਾਂ ਮੁਤਾਬਕ ਅਨੁਪਮ ਖੇਰ ਦੀ ਕੁੱਲ ਜਾਇਦਾਦ 405 ਕਰੋੜ ਰੁਪਏ ਹੈ। ਉਨ੍ਹਾਂ ਦੀ ਸਾਲਾਨਾ ਆਮਦਨ ਲਗਭਗ 30 ਕਰੋੜ ਰੁਪਏ ਹੈ। ਇਸ ਹਿਸਾਬ ਨਾਲ ਉਹ ਹਰ ਮਹੀਨੇ ਲਗਭਗ 3 ਕਰੋੜ ਰੁਪਏ ਕਮਾ ਲੈਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News