'ਦਿ ਕਸ਼ਮੀਰ ਫਾਈਲਸ' ਨੂੰ ਲੈ ਕੇ CM ਕੇਜਰੀਵਾਲ ਤੋਂ ਨਰਾਜ਼ ਅਨੁਪਮ ਖੇਰ, ਆਖੀ ਇਹ ਗੱਲ
Sunday, Mar 27, 2022 - 05:57 PM (IST)
ਮੁੰਬਈ- ਕਸ਼ਮੀਰੀ ਪੰਡਿਤਾਂ ਦੇ ਕਤਲੇਆਮ 'ਤੇ ਬਣੀ ਫਿਲਮ 'ਦਿ ਕਸ਼ਮੀਰ ਫਾਈਲਸ' ਰਿਲੀਜ਼ ਦੇ ਬਾਅਦ ਤੋਂ ਹੀ ਚਰਚਾ 'ਚ ਹੈ। ਫਿਲਮ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਤੋਂ ਲੈ ਕੇ ਇਸ ਦੀ ਕਾਸਟ ਅਨੁਪਮ ਖੇਰ, ਮਿਥੁਨ ਚੱਕਰਵਰਤੀ, ਪੱਲਵੀ ਜੋਸ਼ੀ ਸਮੇਤ ਕਈ ਸਿਤਾਰੇ ਚਰਚਾ 'ਚ ਬਣੇ ਹੋਏ ਹਨ। ਜਿਥੇ ਇਕ ਪਾਸੇ ਲੋਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਉਧਰ ਕੁਝ ਲੋਕ ਇਸ 'ਤੇ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਫਿਲਮ 'ਤੇ ਕਈ ਤਰ੍ਹਾਂ ਦੀਆਂ ਰਾਜਨੀਤਿਕ ਟਿੱਪਣੀਆਂ ਵੀ ਦਿੱਤੀਆਂ। ਕੁਝ ਦਿਨ ਪਹਿਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ 'ਚ 'ਦਿ ਕਸ਼ਮੀਰ ਫਾਈਲਸ' ਨੂੰ ਟੈਕਸ ਫ੍ਰੀ ਕਰਨ ਦੇ ਖ਼ਿਲਾਫ਼ ਵਿਵਾਦਿਤ ਬਿਆਨ ਦਿੱਤਾ ਸੀ।
ਉਨ੍ਹਾਂ ਨੇ ਕਿਹਾ ਸੀ-ਦਿੱਲੀ 'ਚ 'ਦਿ ਫਾਈਲਸ' ਨੂੰ ਲੈ ਕੇ ਟੈਕਸ ਮੁਕਤ ਕਰਨ ਦੀ ਮੰਗ ਕਰਨ ਵਾਲੇ ਭਾਜਪਾ ਵਿਧਾਇਕਾਂ ਨੂੰ ਫਿਲਮ ਯੂ-ਟਿਊਬ 'ਤੇ ਅਪਲੋਡ ਕਰ ਦੇਣੀ ਚਾਹੀਦੈ। ਅਜਿਹਾ ਕਰਨ ਨਾਲ ਸਾਰੇ ਲੋਕ ਮੁਫ਼ਤ 'ਚ ਫਿਲਮ ਦਾ ਆਨੰਦ ਲੈ ਪਾਉਣਗੇ'।
ਹੁਣ ਸੀ.ਐੱਮ ਦੇ ਇਸ ਬਿਆਨ 'ਤੇ ਅਨੁਪਮ ਖੇਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰ ਅਨੁਪਮ ਖੇਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇਕ ਗੱਲ ਦਿਲ 'ਤੇ ਲੱਗ ਗਈ ਹੈ। ਇੰਟਰਵਿਊ 'ਚ ਅਨੁਪਮ ਨੇ ਕਿਹਾ ਕਿ ਸੀ.ਐੱਮ ਅਰਵਿੰਦ ਕੇਜਰੀਵਾਲ ਦਿੱਲੀ ਅਸੈਂਬਲੀ 'ਚ ਸਟੈਂਡਅਪ ਕਮੇਡੀਅਮ ਜਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਨੁਪਮ ਖੇਰ ਨੇ ਗੁੱਸੇ ਹੋਏ ਕਿਹਾ-ਇੰਝ ਤਾਂ ਅਨਪੜ੍ਹ-ਗਵਾਰ ਸ਼ਖ਼ਸ ਵੀ ਗੱਲ ਨਹੀਂ ਕਰਦਾ। ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਅਨੁਪਮ ਨੇ ਕਿਹਾ ਕਿ-'ਕੇਜਰੀਵਾਲ ਦੇ ਸਟੇਟਮੈਂਟ ਤੋਂ ਬਾਅਦ ਤਾਂ ਹਰ ਹਿੰਦੁਸਤਾਨੀ ਨੂੰ ਇਹ ਫਿਲਮ ਦੇਖਣ ਦੇ ਲਈ ਥਿਏਟਰ ਵੱਲ ਰੁੱਖ ਕਰਨਾ ਚਾਹੀਦਾ। ਇਸ ਤਰ੍ਹਾਂ ਦੇ ਇੰਸੈਂਸੇਟਿਵ ਕੁਮੈਂਟ ਦਾ ਇਹ ਕਰਾਰਾ ਜਵਾਬ ਹੈ। ਉਹ ਬੇਦਰਦ ਹੈ, ਉਨ੍ਹਾਂ ਨੇ ਕਸ਼ਮੀਰੀ ਹਿੰਦੂਆਂ ਦੇ ਬਾਰੇ 'ਚ ਇਕ ਵਾਰ ਵੀ ਨਹੀਂ ਸੋਚਿਆ ਜਿਨ੍ਹਾਂ ਤੋਂ ਉਨ੍ਹਾਂ ਦੇ ਘਰ ਖੋਹ ਲਏ ਗਏ। ਉਨ੍ਹਾਂ ਦੇ ਬਾਰੇ 'ਚ ਨਹੀਂ ਸੋਚਿਆ ਜਿਨ੍ਹਾਂ ਔਰਤਾਂ ਦਾ ਬਲਾਤਕਾਰ ਹੋਇਆ, ਜਿਨ੍ਹਾਂ ਲੋਕਾਂ ਦੀਆਂ ਹੱਤਿਆਵਾਂ ਹੋਈਆਂ'।
ਅਦਾਕਾਰ ਨੇ ਗੁੱਸੇ 'ਚ ਕਿਹਾ ਕਿ-'ਉਨ੍ਹਾਂ ਦੇ ਪਿੱਛੇ ਖੜ੍ਹੋ ਲੋਕ ਹੱਸ ਰਹੇ ਸਨ। ਇਹ ਤਾਂ ਬਹੁਤ ਸ਼ਰਮਨਾਕ ਹੈ। ਇਹ ਸਟੇਟ ਅਸੈਂਬਲੀ 'ਚ ਵੀ ਹੋਇਆ। ਜੇਕਰ ਉਨ੍ਹਾਂ ਨੇ ਰਾਜਨੈਤਿਕ ਪਰੇਸ਼ਾਨੀਆਂ ਖੜ੍ਹੀਆਂ ਕਰਨੀਆਂ ਹਨ ਤਾਂ ਬੀ.ਜੇ.ਪੀ. ਜਾਂ ਪੀ.ਐੱਮ ਨਾਲ ਕਰੋ ਪਰ ਕਸ਼ਮੀਰ ਫਾਈਲਸ ਨੂੰ ਲੈ ਕੇ ਅਜਿਹਾ ਕਰਨਾ ਸਹੀ ਨਹੀਂ ਹੈ, ਖ਼ਾਸ ਤੌਰ 'ਤੇ ਜਦੋਂ ਲੋਕਾਂ ਨੇ 'ਦਿ ਕਸ਼ਮੀਰ ਫਾਈਲਸ' ਨੂੰ ਅਪਣਾ ਲਿਆ ਹੈ। ਇਸ ਫਿਲਮ ਨੂੰ ਪ੍ਰੋਪੋਗੇਂਡਾ ਫਿਲਮ ਦੱਸਿਆ ਜਾ ਰਿਹਾ ਹੈ, ਝੂਠਾ ਕਿਹਾ ਜਾ ਰਿਹਾ ਹੈ, ਮੈਨੂੰ ਲੱਗਦਾ ਹੈ ਕਿ ਇਹ ਬਹੁਤ ਸ਼ਰਮਨਾਕ ਹੈ'।
ਇਸ ਤੋਂ ਪਹਿਲੇ ਵਿਵੇਕ ਅਗਨੀਹੋਤਰੀ ਨੇ ਸੀ.ਐੱਮ. ਕੇਜਰੀਵਾਲ ਦੇ ਬਿਆਨ 'ਤੇ ਕਿਹਾ ਸੀ-ਕਈ ਲੋਕ ਤਾਂ ਇਹ ਵੀ ਚਾਹੁੰਦੇ ਹਨ ਕਿ ਭਗਵਾਨ ਪ੍ਰਿਥਵੀ 'ਤੇ ਆਏ। ਤਿੰਨੇ ਸ਼੍ਰੇਣੀਆਂ ਮੁਰਖ, ਪਾਗਲ ਅਤੇ ਬੇਵਕੂਫ ਲੋਕਾਂ ਤੋਂ ਬਚਣਾ ਚਾਹੀਦੈ, ਉਨ੍ਹਾਂ ਨੂੰ ਜਵਾਬ ਨਹੀਂ ਦੇਣਾ ਚਾਹੀਦਾ।