ਪੀ. ਐੱਮ. ਮੋਦੀ ਦੀ ਤਾਰੀਫ਼ ਕਰਨ ਵਾਲੇ ਅਨੁਪਮ ਖੇਰ ਨੇ ਵਿੰਨ੍ਹਿਆ ਮੋਦੀ ਸਰਕਾਰ ’ਤੇ ਨਿਸ਼ਾਨਾ

05/13/2021 11:49:09 AM

ਮੁੰਬਈ (ਬਿਊਰੋ)– ਅਦਾਕਾਰ ਅਨੁਪਮ ਖੇਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦੇ ਰਹੇ ਹਨ ਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਇਕ ਮਜ਼ਬੂਤ ਪੱਖ ਰੱਖਣ ਵਾਲੇ ਸ਼ਖ਼ਸ ਵਜੋਂ ਜਾਣੇ ਜਾਂਦੇ ਹਨ ਪਰ ਉਨ੍ਹਾਂ ਨੇ ਮੌਜੂਦਾ ਕੋਵਿਡ ਸੰਕਟ ਲਈ ਸਰਕਾਰ ਦੀ ਨਿੰਦਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਵਿਡ ਦੇ ਸੰਕਟ ’ਚ ‘ਫਿਸਲ’ ਗਈ ਤੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਜ਼ਰੂਰੀ ਹੈ।

ਅਨੁਪਮ ਖੇਰ ਨੇ ਕਿਹਾ ਕਿ ਸਰਕਾਰ ਕਿਤੇ ਅਸਫਲ ਰਹੀ ਹੈ ਤੇ ਉਨ੍ਹਾਂ ਨੂੰ ਇਸ ਸਮੇਂ ਸਮਝ ਲੈਣਾ ਚਾਹੀਦਾ ਹੈ ਕਿ ਚਰਿੱਤਰ ਬਣਾਉਣ ਨਾਲੋਂ ਜ਼ਿਆਦਾ ਲੋਕਾਂ ਦੀ ਜ਼ਿੰਦਗੀ ਜ਼ਰੂਰੀ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਵੇਤਾ ਤਿਵਾਰੀ ਤੇ ਪਤੀ ਅਭਿਨਵ ਕੋਹਲੀ ਦੀ ਲੜਾਈ ’ਤੇ ਮਹਿਲਾ ਕਮਿਸ਼ਨ ਸਖ਼ਤ, DGP ਨੂੰ ਕੀਤੀ ਦਖ਼ਲ ਦੇਣ ਦੀ ਮੰਗ

ਅਨੁਪਮ ਖੇਰ ਨੇ ਇਕ ਟੀ. ਵੀ. ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਇਹ ਗੱਲ ਆਖੀ ਹੈ। ਜਦੋਂ ਅਨੁਪਮ ਨੂੰ ਸਰਕਾਰ ਦੀ ਇਮੇਜ ਬਣਾਉਣ ਦੀ ਕੋਸ਼ਿਸ਼ ਤੇ ਹਸਪਤਾਲਾਂ ’ਚ ਜ਼ਰੂਰੀ ਦਵਾਈਆਂ ਦੀ ਘਾਟ ਤੇ ਨਦੀਆਂ ’ਚ ਵਹਿੰਦੀਆਂ ਲਾਸ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਮੇਰੇ ਖ਼ਿਆਲ ’ਚ ਆਲੋਚਨਾ ਜ਼ਿਆਦਾਤਰ ਮਾਮਲਿਆਂ ’ਚ ਜਾਇਜ਼ ਹੈ ਤੇ ਸਰਕਾਰ ਲਈ ਇਸ ਮੌਕੇ ਇਹ ਜ਼ਰੂਰੀ ਹੈ ਕਿ ਉਹ ਇਸ ਮੌਕੇ ਅਜਿਹਾ ਕੰਮ ਕਰਨ, ਜਿਸ ਲਈ ਉਨ੍ਹਾਂ ਨੂੰ ਦੇਸ਼ ਦੇ ਲੋਕਾਂ ਨੇ ਚੁਣਿਆ ਹੈ। ਮੈਨੂੰ ਲੱਗਦਾ ਹੈ ਕਿ ਸਿਰਫ ਇਕ ਸੰਵੇਦਨਸ਼ੀਲ ਵਿਅਕਤੀ ਅਜਿਹੀ ਸਥਿਤੀ ਨਾਲ ਪ੍ਰਭਾਵਿਤ ਨਹੀਂ ਹੋਵੇਗਾ। ਨਦੀਆਂ ’ਚ ਵਹਿੰਦੀਆਂ ਲਾਸ਼ਾਂ ਪਰ ਦੂਜੀਆਂ ਰਾਜਨੀਤਕ ਪਾਰਟੀਆਂ ਵਲੋਂ ਆਪਣੇ ਫਾਇਦੇ ਲਈ ਇਸ ਦੀ ਵਰਤੋਂ ਕਰਨਾ ਵੀ ਸਹੀ ਨਹੀਂ ਹੈ।’
 
ਅਨੁਪਮ ਖੇਰ ਦੀ ਪਤਨੀ ਕਿਰਨ ਖੇਰ ਹੈ ਭਾਜਪਾ ਦੀ ਸੰਸਦ ਮੈਂਬਰ
ਅਨੁਪਮ ਨੇ ਕਿਹਾ ਕਿ ਸਾਨੂੰ ਨਾਗਰਿਕ ਦੇ ਰੂਪ ’ਚ ਗੁੱਸਾ ਕਰਨਾ ਚਾਹੀਦਾ ਹੈ ਤੇ ਜੋ ਕੁਝ ਵਾਪਰਿਆ ਹੈ, ਉਸ ਲਈ ਸਰਕਾਰ ਨੂੰ ਜਵਾਬਦੇਹ ਠਹਿਰਾਉਣਾ ਮਹੱਤਵਪੂਰਨ ਹੈ।’

ਅਨੁਪਮ ਖੇਰ ਦੀ ਸਰਕਾਰ ਬਾਰੇ ਟਿੱਪਣੀ ਬਹੁਤ ਸਾਰੇ ਲੋਕਾਂ ਲਈ ਹੈਰਾਨ ਕਰਨ ਵਾਲੀ ਹੈ। ਉਨ੍ਹਾਂ ਦੀ ਪਤਨੀ ਅਦਾਕਾਰਾ ਕਿਰਨ ਖੇਰ ਭਾਜਪਾ ਤੋਂ ਸੰਸਦ ਮੈਂਬਰ ਹੈ। ਲਗਭਗ ਦੋ ਹਫ਼ਤੇ ਪਹਿਲਾਂ ਅਨੁਪਮ ਨੇ ਕੋਵਿਡ ਕੰਟਰੋਲ ’ਤੇ ਸਰਕਾਰ ਦੀ ਨਿੰਿਦਆ ਦਾ ਜਵਾਬ ਦੇਣ ਲਈ ਇਕ ਟਵੀਟ ’ਤੇ ਕੁਮੈਂਟ ਕੀਤਾ ਸੀ, ‘ਆਏਗਾ ਤੋ ਮੋਦੀ ਹੀ।’ ਇਸ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਟਰੋਲ ਵੀ ਕੀਤਾ ਗਿਆ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News