ਗੁਰੂ ਗੋਬਿੰਦ ਸਿੰਘ ਜੀ ਦੀਆਂ ਤੁਕਾਂ ਦੀ ਗਲਤ ਵਰਤੋਂ ਦੇ ਮਾਮਲੇ ''ਚ ਅਨੁਪਮ ਖੇਰ ਨੇ ਮੰਗੀ ਮੁਆਫ਼ੀ

7/2/2020 1:56:40 PM

ਜਲੰਧਰ (ਵੈੱਬ ਡੈਸਕ) — ਅਦਾਕਾਰ ਅਨੁਪਮ ਖੇਰ ਨੇ ਹਾਲ ਹੀ 'ਚ ਆਪਣੇ ਇੱਕ ਟਵੀਟ ਨਾਲ ਮੁੜ ਵਿਵਾਦਾਂ ਨੂੰ ਸਹੇੜ ਲਿਆ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇੱਕ ਟਵੀਟ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਭਾਜਪਾ ਦੇ ਬੁਲਾਰੇ ਸਾਂਬਿਤ ਪਾਤਰਾ ਲਈ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਚਾਰੀਆਂ ਤੁਕਾਂ ਦਾ ਗ਼ਲਤ ਇਸਤੇਮਾਲ ਕੀਤਾ ਸੀ। ਉਨ੍ਹਾਂ ਲਿਖਿਆ 'ਸਵਾ ਲਾਖ ਸੇ ਏਕ ਭਿੜਾ ਦੂੰ'। ਇਹ ਟਵੀਟ ਉਨ੍ਹਾਂ ਨੇ ਸਾਂਬਿਤ ਸਵਰਾਜ ਨੂੰ ਟੈਗ ਕੀਤਾ ਹੈ। ਇਸ ਤੋਂ ਬਾਅਦ ਇਹ ਮੁੱਦਾ ਕਾਫ਼ੀ ਭੱਖਦਾ ਗਿਆ ਹੈ, ਜਿਸ ਨੂੰ ਦੇਖਦਿਆਂ ਅਨੁਪਮ ਖੇਰ ਨੇ ਟਵੀਟ ਕਰਦਿਆਂ ਮੁਆਫ਼ੀ ਮੰਗੀ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ, 'ਆਪਣੇ ਪਿਛਲੇ ਇੱਕ ਟਵੀਟ 'ਚ ਮੈਂ ਗ਼ਲਤ ਲਿਖਿਆ ਸੀ। ਉਸ ਲਈ ਮੈਂ ਮੁਆਫ਼ੀ ਮੰਗਦਾ ਹਾਂ। ਸਹੀ ਜਜ਼ਬਾਤ ਅਤੇ ਸ਼ਬਦ। 'ਸਵਾ ਲਾਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ'।
PunjabKesari
ਦੱਸ ਦਈਏ ਕਿ ਅਨੁਪਮ ਖੇਰ ਵਲੋਂ ਕੀਤੇ ਗਏ ਪਹਿਲੇ ਟਵੀਟ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਜਿਸ ਕਾਰਨ ਉਹ ਇਸ ਟਵੀਟ 'ਤੇ ਇਤਰਾਜ਼ ਜਾਹਿਰ ਕਰ ਰਹੇ ਹਨ। ਪੰਜਾਬ ਦੀ ਸਿਆਸਤ ਵੀ ਇਸ ਟਵੀਟ ਨੂੰ ਲੈ ਕੇ ਗਰਮ ਹੋ ਗਈ। ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਅਤੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਇਸ ਮਾਮਲੇ 'ਚ ਅਨੁਪਮ ਖੇਰ ਨੂੰ ਮੁਆਫ਼ੀ ਮੰਗਣ ਲਈ ਕਿਹਾ ਸੀ। ਰਾਜਾ ਵੜਿੰਗ ਨੇ ਲਿਖਿਆ ਕਿ 'ਗੁਰੂ ਗੋਬਿੰਦ ਸਿੰਘ ਜੀ ਦੀਆਂ ਉਚਾਰੀਆਂ ਤੁਕਾਂ ਨਾਲ ਛੇੜਛਾੜ ਕਰਨ ਦਾ ਹੱਕ ਤੁਹਾਨੂੰ ਕਿਸ ਨੇ ਦਿੱਤਾ? ਇਹ ਕੋਈ ਤੁਹਾਡੀ ਫ਼ਿਲਮ ਦਾ ਡਾਇਲਾਗ ਨਹੀਂ ਹੈ। ਉਨ੍ਹਾਂ ਪੰਜਾਬ ਪੁਲਸ ਅਤੇ ਮੁੰਬਈ ਪੁਲਸ ਨੂੰ ਅਪੀਲ ਕੀਤੀ ਕਿ ਅਨੁਪਮ ਖੇਰ ਖਿਲਾਫ ਤੁਰੰਤ ਐਕਸ਼ਨ ਲਿਆ ਜਾਵੇ। ਉਨ੍ਹਾਂ ਕਿਹਾ ਕਿ ਖੇਰ ਇਹ ਟਵੀਟ ਤੁਰੰਤ ਡਿਲੀਟ ਕਰਨ ਅਤੇ ਇਸ ਗਲਤੀ ਲਈ ਮੁਆਫ਼ੀ ਮੰਗਣ।
PunjabKesari
ਉਥੇ ਹੀ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਇਤਰਾਜ ਜਤਾਉਂਦੇ ਹੋਏ ਕਿਹਾ ਕਿ 'ਅਨੁਪਮ ਖੇਰ ਗੁਰੂ ਗੋਬਿੰਦ ਸਿੰਘ ਦੇ ਪਵਿੱਤਰ ਸ਼ਬਦਾਂ ਨੂੰ ਕਿਵੇਂ ਭਾਜਪਾ ਦੇ ਬੁਲਾਰੇ ਲਈ ਇਸਤੇਮਾਲ ਕਰ ਸਕਦੇ ਨੇ। ਇਹ ਆਰ. ਐੱਸ. ਐੱਸ. ਦੀ ਸਿੱਖਾਂ ਦੇ ਤਾਕਤਵਰ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਹੈ।

How dare @AnupamPKher use sacred words of Guru Gobind Singh ji to describe the spokesperson of BJP. It spoils the martial image of Sikhs. It is a bid of RSS to dilute strong tenets of Sikhism. PM Modi should tender immediate apology and kick out Kher and his wife from bjp. pic.twitter.com/VGSt4v3gPa

— Ravneet Singh Bittu (@RavneetBittu) July 2, 2020


 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

Content Editor sunita