ਸ਼ੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਅਨੁਪਮ ਖੇਰ, ਕੋਰਟ ਰੂਮ ਦਾ ਸੀਨ ਕਰਦੇ ਹੋਏ ਜ਼ਖਮੀ

Wednesday, Jul 06, 2022 - 10:42 AM (IST)

ਸ਼ੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਅਨੁਪਮ ਖੇਰ, ਕੋਰਟ ਰੂਮ ਦਾ ਸੀਨ ਕਰਦੇ ਹੋਏ ਜ਼ਖਮੀ

ਮੁੰਬਈ- ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੂੰ ਲੈ ਕੇ ਇਕ ਖ਼ਬਰ ਸਾਹਮਣੇ ਆਈ ਹੈ। ਖ਼ਬਰ ਹੈ ਕਿ ਲਖਨਊ 'ਚ ਆਪਣੀ ਆਉਣ ਵਾਲੀ ਫਿਲਮ 'ਕਾਗਜ' ਦੀ ਸ਼ੂਟਿੰਗ ਕਰ ਰਹੇ ਅਨੁਪਮ ਖੇਰ ਇਕ ਹਾਸਦੇ ਦਾ ਸ਼ਿਕਾਰ ਹੋ ਗਏ ਹਨ। ਸ਼ੂਟਿੰਗ ਦੌਰਾਨ ਅਦਾਕਾਰ ਨੂੰ ਸੱਟ ਲੱਗ ਗਈ ਹੈ। ਇੰਗਲਿਸ਼ ਪੋਰਟਲ ਦੀ ਰਿਪੋਰਟ ਮੁਤਾਬਕ ਇਕ ਸੂਤਰ ਨੇ ਦੱਸਿਆ ਕਿ ਜਦੋਂ ਅਨੁਪਮ ਖੇਰ ਕੋਰਟ ਰੂਮ ਦਾ ਕੋਈ ਸੀਨ ਸ਼ੂਟ ਕਰ ਰਹੇ ਸਨ ਉਦੋਂ ਉਨ੍ਹਾਂ ਨੂੰ ਸੱਟ ਲੱਗ ਗਈ।

PunjabKesari
ਸੂਤਰਾਂ ਨੇ ਦੱਸਿਆ-'ਇਹ ਇਕ ਬਹੁਤ ਇੰਟੈਂਸ ਕੋਰਟ ਰੂਮ ਸੀਨ ਸੀ ਅਤੇ ਅਨੁਪਮ ਸਰ ਉਸ 'ਚ ਪੂਰੀ ਤਰ੍ਹਾਂ ਨਾਲ ਖੋਏ ਹੋਏ ਸਨ। ਸ਼ੂਟਿੰਗ ਦੌਰਾਨ ਉਹ ਸੈੱਟ 'ਤੇ ਘੁੰਮ ਰਹੇ ਸਨ ਤਾਂ ਅਚਾਨਕ ਉਨ੍ਹਾਂ ਦਾ ਸਿਰ ਇਕ ਕੋਨੇ 'ਚ ਲਕੜੀ ਦੇ ਢਾਂਚੇ ਨਾਲ ਟਕਰਾ ਗਿਆ। ਅਦਾਕਾਰ ਦਾ ਸਿਰ ਟਕਰਾਉਂਦੇ ਹੀ ਉਨ੍ਹਾਂ ਦੇ ਕੋਅ ਅਦਾਕਾਰ ਦਰਸ਼ਨ ਕੁਮਾਰ ਅਤੇ ਸਤੀਸ਼ ਕੌਸ਼ਿਕ ਭੱਜ ਕੇ ਅਦਾਕਾਰ ਦੇ ਕੋਲ ਇਹ ਦੇਖਣ ਲਈ ਗਏ ਕਿ ਉਹ ਠੀਕ ਹਨ ਜਾਂ ਨਹੀਂ ਉਨ੍ਹਾਂ ਨੂੰ ਜ਼ਿਆਦਾ ਸੱਟ ਤਾਂ ਨਹੀਂ ਲੱਗੀ। ਇਸ ਤੋਂ ਬਾਅਦ ਅਦਾਕਾਰ ਦੇ ਲਈ ਤੁਰੰਤ ਆਈਸਪੈਕ ਮੰਗਵਾਇਆ ਗਿਆ ਤਾਂ ਜੋ ਉਨ੍ਹਾਂ ਨੂੰ ਸੋਜ ਨਾ ਹੋਵੇ'।

PunjabKesari
ਸੂਤਰ ਨੇ ਅੱਗੇ ਕਿਹਾ-'ਫਿਲਮਮੇਕਰ ਨੇ ਸ਼ੂਟਿੰਗ ਨੂੰ ਰੋਕਣ ਲਈ ਕਿਹਾ ਪਰ ਅਦਾਕਾਰ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਸ਼ੂਟਿੰਗ ਨੂੰ ਜਾਰੀ ਰੱਖਿਆ। ਉਨ੍ਹਾਂ ਨੇ ਨਿਰਦੇਸ਼ਕ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਕੁਝ ਸਮਾਂ ਦਿਓ ਤਾਂ ਜੋ ਦਰਦ ਘੱਟ ਹੋ ਸਕੇ। ਇਸ ਤੋਂ ਬਾਅਦ ਸਭ ਨੂੰ ਥੋੜ੍ਹਾ ਤਣਾਅ 'ਚ ਦੇਖ ਕੇ ਅਨੁਪਮ ਸ਼ਰ ਨੇ ਸੈੱਟ 'ਤੇ ਮਾਹੌਲ ਨੂੰ ਹਲਕਾ ਕਰਨ ਲਈ ਆਪਣੀ ਸੱਟ ਦੇ ਬਾਰੇ 'ਚ ਚੁਟਕੁਲੇ ਸੁਣਾਏ। ਇਸ ਤੋਂ ਬਾਅਦ ਉਨ੍ਹਾਂ ਨੇ ਬਿਨਾਂ ਕਿਸੇ ਪਰੇਸ਼ਾਨੀ ਦੇ ਅੱਗੇ ਦੀ ਸ਼ੂਟਿੰਗ ਕੀਤੀ ਸੀ'। ਦੱਸ ਦੇਈਏ ਕਿ ਅਨੁਪਮ ਖੇਰ ਦੀ ਇਹ ਫਿਲਮ 2020 'ਚ ਰਿਲੀਜ਼ ਹੋਈ ਫਿਲਮ 'ਕਾਗਜ' ਦਾ ਅਗਲਾ ਪਾਰਟ ਹੈ। ਪਹਿਲੀ ਫਿਲਮ 'ਚ ਪੰਕਜ ਤ੍ਰਿਪਾਠੀ ਅਤੇ ਸਤੀਸ਼ ਕੌਸ਼ਿਕ ਸਨ। ਫਿਲਮ 'ਚ ਅਨੁਪਮ ਖੇਰ ਤੋਂ ਇਲਾਵਾ ਸਤੀਸ਼ ਕੌਸ਼ਿਕ, ਦਰਸ਼ਨ ਕੁਮਾਰ ਸਮੇਤ ਕਈ ਸਿਤਾਰੇ ਹਨ। 


author

Aarti dhillon

Content Editor

Related News