ਕੰਗਨਾ ਰਣੌਤ ਥੱਪੜ ਕਾਂਡ 'ਤੇ ਅਨੂੰ ਕਪੂਰ ਨੇ ਦਿੱਤਾ ਹੈਰਾਨ ਕਰ ਦੇਣ ਵਾਲਾ ਜਵਾਬ

06/21/2024 12:31:23 PM

ਮੁੰਬਈ- ਬਾਲੀਵੁੱਡ ਅਦਾਕਾਰ ਅਨੂੰ ਕਪੂਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'Hamare Baarah' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਹਾਲਾਂਕਿ ਹੁਣ ਇਸ ਨੂੰ ਅਦਾਲਤ ਤੋਂ ਕਲੀਨ ਚਿੱਟ ਮਿਲ ਗਈ ਹੈ ਤੇ ਅੱਜ 21 ਜੂਨ ਨੂੰ ਇਹ ਫ਼ਿਲਮ ਵੱਡੇ ਪਰਦੇ 'ਤੇ ਰਿਲੀਜ਼ ਹੋਈ ਹੈ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਇਸ ਦੇ ਮੇਕਰਜ਼ ਨੇ ਪੂਰੀ ਸਟਾਰ ਕਾਸਟ ਨਾਲ ਪ੍ਰੈੱਸ ਕਾਨਫਰੰਸ ਕੀਤੀ, ਜਿੱਥੇ ਸਿਤਾਰਿਆਂ ਤੋਂ ਕਈ ਸਵਾਲ ਪੁੱਛੇ ਗਏ। ਇਸ ਦੌਰਾਨ ਅਦਾਕਾਰ ਅਨੂੰ ਕਪੂਰ ਨੇ ਕੰਗਨਾ ਰਣੌਤ ਦੇ ਥੱਪੜ ਮਾਰਨ ਦੀ ਘਟਨਾ 'ਤੇ ਸਵਾਲ ਚੁੱਕੇ। ਇਸ ਸਵਾਲ ਦਾ ਅਦਾਕਾਰ ਵੱਲੋਂ ਦਿੱਤਾ ਗਿਆ ਜਵਾਬ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ।

ਇਹ ਖ਼ਬਰ ਵੀ ਪੜ੍ਹੋ- ਕਾਸਟਿੰਗ ਕਾਊਚ ਨੂੰ ਲੈ ਕੇ ਛਲਕਿਆ ਈਸ਼ਾ ਕੋਪੀਕਰ ਦਾ ਦਰਦ, ਕਿਹਾ ਇਹ

ਕੀ ਕਿਹਾ ਅਨੂੰ ਕਪੂਰ ਨੇ?

ਜਦੋਂ ਅਨੂੰ ਕਪੂਰ ਨੂੰ ਕੰਗਨਾ ਰਣੌਤ ਦੇ ਥੱਪੜ ਮਾਰਨ ਦੀ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਕੰਗਨਾ ਜੀ ਕੌਣ ਹਨ? ਕੋਈ ਵੱਡੀ ਹੀਰੋਇਨ ਹੈ? ਉਸ ਦਾ ਇਹ ਜਵਾਬ ਸੁਣ ਕੇ ਉੱਥੇ ਬੈਠੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਹੋਰ ਤਾਂ ਹੋਰ, ਕਿਸੇ ਨੇ ਅਦਾਕਾਰ ਨੂੰ ਦੱਸਿਆ ਕਿ ਉਹ ਹਾਲ ਹੀ ਵਿਚ ਮੰਡੀ ਤੋਂ ਚੋਣ ਜਿੱਤ ਸੀ ਤੇ ਨਵੀਂ ਐੱਮ.ਪੀ ਹੈ। ਇਸ 'ਤੇ ਅਦਾਕਾਰ ਨੇ ਕਿਹਾ ਕਿ ਓ ਹੋ ਉਹ ਵੀ ਹੈ।ਫਿਰ ਅਨੂੰ ਕਪੂਰ ਅੱਗੇ ਕਹਿੰਦੇ ਹਨ ਕਿ ਜੇ ਮੈਂ ਅਜਿਹੀ ਗੱਲ ਕਹਾਂ ਤਾਂ ਸਭ ਤੋਂ ਪਹਿਲਾਂ ਇਹ ਕਿਹਾ ਜਾਵੇਗਾ ਅਨੂੰ ਕਪੂਰ ਬੇਕਾਰ ਦੀ ਗੱਲ ਕਰਦਾ ਹੈ। ਉੱਥੇ ਹੀ ਜੇ ਕਿਸੇ ਨੇ ਮੈਨੂੰ ਥੱਪੜ ਮਾਰਿਆ ਤਾਂ ਮੈਂ ਕਾਨੂੰਨੀ ਪ੍ਰਕਿਰਿਆ 'ਚੋਂ ਲੰਘਾਂਗਾ।

ਇਹ ਖ਼ਬਰ ਵੀ ਪੜ੍ਹੋ- International Yoga Day:ਫਿਟਨੈੱਸ ਕੁਈਨ ਮਲਾਇਕਾ ਅਰੋੜਾ ਸਮੇਤ ਹੋਰ ਸਿਤਾਰਿਆਂ ਨੇ ਮਨਾਇਆ ਯੋਗਾ ਡੇਅ

ਦੱਸਣਯੋਗ ਹੈ ਕਿ ਮੰਡੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਜਾਣ ਦੇ ਕੁਝ ਦਿਨ ਬਾਅਦ ਹੀ ਕੰਗਨਾ ਰਣੌਤ ਨੂੰ ਹਵਾਈ ਅੱਡੇ 'ਤੇ ਸੀ.ਆਈ.ਐਸ.ਐਫ. ਦੀ ਮਹਿਲਾ ਜਵਾਨ ਨੇ ਥੱਪੜ ਮਾਰ ਦਿੱਤਾ ਸੀ। ਜਿੱਥੇ ਕੁਝ ਲੋਕਾਂ ਨੇ ਕੰਗਨਾ ਰਣੌਤ ਦਾ ਸਮਰਥਨ ਕੀਤਾ, ਉੱਥੇ ਹੀ ਕੁਝ ਲੋਕ ਇਹ ਕਹਿੰਦੇ ਵੀ ਨਜ਼ਰ ਆਏ ਕਿ CISF ਮਹਿਲਾ ਅਧਿਕਾਰੀ ਨੇ ਕੁਝ ਗਲਤ ਨਹੀਂ ਕੀਤਾ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


DILSHER

Content Editor

Related News