ਆਯੂਸ਼ ਸ਼ਰਮਾ ਨੇ ''ਅੰਤਿਮ'' ਦਾ ਗੀਤ ''ਭਾਈ ਕਾ ਬਰਥ-ਡੇਅ'' ਕੀਤਾ ਲਾਂਚ

11/03/2021 11:48:16 AM

ਮੁੰਬਈ (ਬਿਊਰੋ) - ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਮਿਊਜ਼ਿਕ ਨੰਬਰ 'ਵਿਘਨਹਰਤਾ' ਦੀ ਭਾਰੀ ਸਫ਼ਲਤਾ ਤੋਂ ਬਾਅਦ 'ਅੰਤਿਮ : ਦਿ ਫਾਈਨਲ ਟਰੂਥ' ਦੇ ਨਿਰਮਾਤਾ 'ਭਾਈ ਕਾ ਬਰਥ-ਡੇਅ' ਦੇ ਨਾਲ ਫਿਰ ਤੋਂ ਚਾਰਟ 'ਤੇ ਧੁੰਮ ਮਚਾਉਣ ਲਈ ਤਿਆਰ ਹੈ। ਨਿਰਮਾਤਾਵਾਂ ਨੇ ਜੈਪੁਰ ਵਿਚ ਰਾਜ ਮੰਦਰ ਥੀਏਟਰ 'ਚ ਪ੍ਰਸ਼ੰਸਕਾਂ ਵਿਚ ਗੀਤ ਰਿਲੀਜ਼ ਕਰ ਦਿੱਤਾ ਹੈ। ਗੀਤ ਨੂੰ ਫ਼ਿਲਮ 'ਚ ਗੈਂਗਸਟਰ ਆਯੂਸ਼ ਸ਼ਰਮਾ 'ਤੇ ਫਿਲਮਾਇਆ ਗਿਆ ਹੈ ਅਤੇ ਇਹ ਉਸ ਗਿਰੋਹ ਦੇ ਇਕ ਲੀਡਰ ਦਾ ਜਨਮਦਿਨ ਹੈ, ਜਿਸ ਦਾ ਆਯੂਸ਼ ਸ਼ਰਮਾ ਹਿੱਸਾ ਹੈ। 

ਆਯੁਸ਼ ਦੇ ਦੇਸੀ ਡਾਂਸ ਮੂਵਸ ਨਾਲ ਇਸ ਦਿਨ ਨੂੰ ਦੇਸੀ ਅੰਦਾਜ਼ 'ਚ ਮਨਾਇਆ ਜਾ ਰਿਹਾ ਹੈ। ਕੋਰਿਓਗ੍ਰਾਫਰ ਮੁਦੱਸਰ ਦੁਆਰਾ ਕੋਰਿਓਗ੍ਰਾਫ ਕੀਤੇ ਗਏ ਡਾਂਸ ਮੂਵਸ ਨਾਲ ਗੀਤ ਦੇ ਵਿਜ਼ੁਅਲ ਖ਼ੂਬਸੂਰਤ ਲੱਗ ਰਹੇ ਹਨ, ਜੋ ਫੈਨਜ਼ ਲਈ ਇਕ ਟਰੀਟ ਹੋਵੇਗੀ। ਗੀਤ ਬਾਰੇ ਗੱਲ ਕਰਦੇ ਹੋਏ ਆਯੂਸ਼ ਸ਼ਰਮਾ ਨੇ ਸਾਂਝਾ ਕੀਤਾ, ''ਭਾਈ ਕਾ ਬਰਥ-ਡੇਅ ਇਕ ਬਹੁਤ ਹੀ ਰਿਅਲ ਅਤੇ ਲੋਕਲ ਫੀਲਿੰਗ ਨਾਲ ਇਕ ਬਹੁਤ ਹੀ ਮਜ਼ੇਦਾਰ, ਜਸ਼ਨ ਮਨਾਉਣ ਵਾਲਾ ਗੀਤ ਹੈ, ਜਿਵੇਂ ਜਦੋਂ ਸਾਰੇ ਦੋਸਤ ਸੈਲੀਬ੍ਰੇਸ਼ਨ ਲਈ ਇਕੱਠੇ ਆਉਂਦੇ ਹਨ। ਮੈਂ ਇਸ ਦੀ ਸ਼ੂਟਿੰਗ ਦੌਰਾਨ ਬਹੁਤ ਇੰਜੁਆਏ ਕੀਤਾ ਹੈ। ਖ਼ਾਸਕਰ ਡਾਂਸ ਸਟੈਪਸ ਕਰਦੇ ਹੋਏ, ਜੋ ਪੂਰੀ ਤਰ੍ਹਾਂ ਨਾਲ ਰਾ ਅਤੇ ਦੇਸੀ ਹਨ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


sunita

Content Editor

Related News