ਹਸਪਤਾਲ ’ਚ ਦਾਖ਼ਲ ਹੋਈ ਅਰਜੁਨ ਕਪੂਰ ਦੀ ਭੈਣ, ਮਿਲਣ ਪਹੁੰਚੇ ਜਾਨ੍ਹਵੀ ਤੇ ਬੋਨੀ ਕਪੂਰ

Monday, Jun 07, 2021 - 01:38 PM (IST)

ਹਸਪਤਾਲ ’ਚ ਦਾਖ਼ਲ ਹੋਈ ਅਰਜੁਨ ਕਪੂਰ ਦੀ ਭੈਣ, ਮਿਲਣ ਪਹੁੰਚੇ ਜਾਨ੍ਹਵੀ ਤੇ ਬੋਨੀ ਕਪੂਰ

ਮੁੰਬਈ (ਬਿਊਰੋ)– ਪ੍ਰੋਡਿਊਸਰ ਬੋਨੀ ਕਪੂਰ ਦੀ ਵੱਡੀ ਬੇਟੀ ਅੰਸ਼ੁਲਾ ਕਪੂਰ ਦੀ ਸ਼ਨੀਵਾਰ ਨੂੰ ਹਸਪਤਾਲ ’ਚ ਦਾਖ਼ਲ ਹੋਣ ਦੀ ਖ਼ਬਰ ਹੈ। ਅੰਸ਼ੁਲਾ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਐਤਵਾਰ ਨੂੰ ਬੋਨੀ ਕਪੂਰ ਤੇ ਜਾਨ੍ਹਵੀ ਕਪੂਰ ਨੂੰ ਵੀ ਹਸਪਤਾਲ ਦੇ ਬਾਹਰ ਦੇਖਿਆ ਗਿਆ ਸੀ।

PunjabKesari

ਖ਼ਬਰਾਂ ਮੁਤਾਬਕ ਅੰਸ਼ੁਲਾ ਨੇ ਆਪਣਾ ਬਲੱਡ ਪ੍ਰੈਸ਼ਰ ਤੇ ਸ਼ੁਗਰ ਲੈਵਲ ਚੈੱਕ ਕਰਵਾਉਣਾ ਸੀ। ਇਹ ਇਕ ਰੁਟੀਨ ਚੈੱਕਅੱਪ ਹੈ ਤੇ ਉਸ ਨੂੰ ਅੱਜ ਜਾਂ ਕੱਲ ਛੁੱਟੀ ਦੇ ਦਿੱਤੀ ਜਾਵੇਗੀ।

PunjabKesari

ਅੰਸ਼ੁਲਾ ਦੀ ਛੋਟੀ ਭੈਣ ਤੇ ਅਦਾਕਾਰਾ ਜਾਨ੍ਹਵੀ ਕਪੂਰ ਉਸ ਨੂੰ ਮਿਲਣ ਹਸਪਤਾਲ ਪਹੁੰਚੀ। ਇਸ ਦੌਰਾਨ ਉਹ ਸਾਦੇ ਲੁੱਕ ’ਚ ਸੀ। ਉਸ ਨੇ ਟੀ-ਸ਼ਰਟ ਤੇ ਟਰੈਕ ਪੈਂਟ ਪਹਿਨ ਰੱਖੀ ਸੀ।

PunjabKesari

ਉਥੇ ਬਾਅਦ ’ਚ ਬੋਨੀ ਕਪੂਰ ਨੂੰ ਵੀ ਹਸਪਤਾਲ ਦੇ ਬਾਹਰ ਦੇਖਿਆ ਗਿਆ। ਉਹ ਸਫੈਦ ਰੰਗ ਦੇ ਕੁੜਤੇ-ਪਜਾਮੇ ’ਚ ਨਜ਼ਰ ਆਏ। ਉਨ੍ਹਾਂ ਨੇ ਬਲੈਕ ਮਾਸਕ ਲਗਾਇਆ ਹੋਇਆ ਸੀ।

PunjabKesari

ਦੱਸਣਯੋਗ ਹੈ ਕਿ ਅੰਸ਼ੁਲਾ ਕਪੂਰ ਬੋਨੀ ਤੇ ਉਸ ਦੀ ਪਹਿਲੀ ਪਤਨੀ ਮੋਨਾ ਕਪੂਰ ਦੀ ਬੇਟੀ ਹੈ। ਉਹ ਅਰਜੁਨ ਕਪੂਰ ਦੀ ਭੈਣ ਹੈ। ਅਰਜੁਨ ਨਾਲ ਅੰਸ਼ੁਲਾ ਦੀ ਬਾਂਡਿੰਗ ਸ਼ਾਨਦਾਰ ਹੈ।

PunjabKesari

ਅੰਸ਼ੁਲਾ ਤੇ ਅਰਜੁਨ ਦਾ ਆਨਲਾਈਨ ਸੈਲੇਬ੍ਰਿਟੀਜ਼ ਫੰਡਰੇਜ਼ਿੰਗ ਪਲੇਟਫਾਰਮ Fankind ਇਸ ਮਹਾਮਾਰੀ ਦੇ ਦੌਰ ’ਚ ਬਹੁਤ ਲੋਕਾਂ ਦੀ ਮਦਦ ਕਰ ਰਿਹਾ ਹੈ। ਉਨ੍ਹਾਂ ਨੇ 1 ਕਰੋੜ ਰੁਪਏ ਇਕੱਠੇ ਕਰਕੇ ਲਗਭਗ 30 ਹਜ਼ਾਰ ਲੋਕਾਂ ਤੇ ਪਰਿਵਾਰਾਂ ਦੀ ਮਦਦ ਕੀਤੀ ਹੈ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News