ਇਕ ਹੋਰ ਟਿਕ-ਟਾਕ ਸਟਾਰ ਨੇ ਕੀਤੀ ਖ਼ੁਦਕੁਸ਼ੀ, ਘਰ ਦੇ ਪੱਖੇ ਨਾਲ ਲਟਕਦੀ ਮਿਲੀ ਲਾਸ਼

Tuesday, Feb 23, 2021 - 12:04 PM (IST)

ਇਕ ਹੋਰ ਟਿਕ-ਟਾਕ ਸਟਾਰ ਨੇ ਕੀਤੀ ਖ਼ੁਦਕੁਸ਼ੀ, ਘਰ ਦੇ ਪੱਖੇ ਨਾਲ ਲਟਕਦੀ ਮਿਲੀ ਲਾਸ਼

ਮੁੰਬਈ: ਇਕ ਹੋਰ ਮਸ਼ਹੂਰ ਟਿਕ-ਟਾਕ ਸਟਾਰ ਦੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਣੇ ਦੇ ਵਘੋਲੀ ਕੰਪਲੈਕਸ ’ਚ ਰਹਿ ਰਹੇ ਮਸ਼ਹੂਰ ਟਿਕ-ਟਾਕ ਸਟਾਰ ਸਮੀਰ ਗਾਇਕਵਾੜ ਐਤਵਾਰ ਨੂੰ ਆਪਣੇ ਘਰ ’ਚ ਮਿ੍ਰਤਕ ਪਾਇਆ ਗਿਆ। ਇਹ ਘਟਨਾ ਐਤਵਾਰ ਸ਼ਾਮ ਪੰਜ ਵਜੇ ਦੀ ਹੈ। ਟਿਕ-ਟਾਕ ਸਟਾਰ ਸਮੀਰ ਗਾਇਕਵਾੜ 22 ਸਾਲ ਦਾ ਸੀ। ਉਸ ਦੀ ਲਾਸ਼ ਵਘੋਲੀ ਸਥਿਤ ਉਸ ਦੇ ਘਰ ਪੱਖੇ ਨਾਲ ਲਟਕੀ ਹੋਈ ਮਿਲੀ। ਪੁਲਸ ਨੇ ਸ਼ੁਰੂਆਤੀ ਜਾਂਚ ’ਚ ਖ਼ੁਦਕੁਸ਼ੀ ਦਾ ਮਾਮਲਾ ਦੱਸਿਆ ਹੈ। ਉਧਰ ਸਮੀਰ ਦੇ ਚਚੇਰੇ ਭਰਾ ਪ੍ਰਫੁੱਲ ਗਾਇਕਵਾੜ ਨੇ ਦੱਸਿਆ ਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ  ਲੈ ਕੇ ਪਰੇਸ਼ਾਨ ਸੀ। ਉਸ ਦੇ ਪੇ੍ਰਮ ਸਬੰਧ ਵੀ ਠੀਕ ਨਹੀਂ ਸਨ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਐਤਵਾਰ ਸ਼ਾਮ ਨੂੰ ਹੀ ਸਮੀਰ ਨੇ ਖ਼ੁਦ ਨੂੰ ਕਮਰੇ ’ਚ ਬੰਦ ਕਰ ਲਿਆ ਸੀ। ਇਸ ਤੋਂ ਬਾਅਦ ਸਾੜ੍ਹੀ ਨਾਲ ਘਰ ਦੇ ਸੀਲਿੰਗ ਪੱਖੇ ਨਾਲ ਫਾਹਾ ਲਗਾ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ। ਪੁਲਸ ਨੇ ਦੱਸਿਆ ਕਿ ਕਮਰੇ ’ਚ ਸਭ ਤੋਂ ਪਹਿਲਾਂ ਸਮੀਰ ਦਾ ਚਚੇਰਾ ਭਰਾ ਪ੍ਰਫੁੱਲ ਗਾਇਕਵਾੜ ਹੀ ਪਹੁੰਚਿਆ।

PunjabKesari
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਤਮਿਲ ਫ਼ਿਲਮ ’ਚ ਮਸ਼ਹੂਰ ਇੰਦਰ ਕੁਮਾਰ ਦੀ ਖ਼ੁਦਕੁਸ਼ੀ ਦੀ ਖ਼ਬਰ ਆਈ ਸੀ। ਇੰਦਰ ਕੁਮਾਰ ਨੇ 19 ਫਰਵਰੀ ਨੂੰ ਆਤਮਹੱਤਿਆ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਉਸ ਨੇ ਤਾਮਿਲਨਾਡੂ ਦੇ ਪੇਰੰਬਲੂਰ ’ਚ ਆਪਣੀ ਇਕ ਦੋਸਤ ਦੇ ਘਰ ’ਚ ਖ਼ੁਦਕੁਸ਼ੀ ਕੀਤੀ। ਇੰਦਰ ਕੁਮਾਰ ਆਪਣੇ ਦੋਸਤ ਦੇ ਘਰ ’ਚ ਗਏ ਸਨ ਜਿਥੇ ਦੂਜੇ ਦਿਨ ਉਸ ਨੂੰ ਮਿ੍ਰਤਕ ਪਾਇਆ ਗਿਆ। 
ਸੂਤਰਾਂ ਦੀ ਮੰਨੀਏ ਤਾਂ ਉਸ ਨੂੰ ਫ਼ਿਲਮਾਂ ’ਚ ਕੰਮ ਨਹੀਂ ਮਿਲ ਰਿਹਾ ਸੀ ਜਿਸ ਕਾਰਨ ਉਹ ਲੰਬੇ ਸਮੇਂ ਤੋਂ ਪਰੇਸ਼ਾਨ ਸੀ। ਪੁਲਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੋਂ ਕੋਈ ਵੀ ਸੁਸਾਇਡ ਨੋਟ ਨਹੀਂ ਮਿਲਿਆ ਹੈ। ਇੰਦਰ ਕੁਮਾਰ ਦਾ ਸਰੀਰ ਪੱਖੇ ਨਾਲ ਲਟਕਦਾ ਹੋਇਆ ਮਿਲਿਆ ਤਾਂ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


author

Aarti dhillon

Content Editor

Related News