ਏਕਤਾ ਤੇ ਭਾਈਚਾਰੇ ਦਾ ਸੁਨੇਹਾ ਦਿੰਦਾ ਇਹ ਗੀਤ ਸੁਣ ਪਿਘਲ ਜਾਵੇਗਾ ਤੁਹਾਡਾ ਦਿਲ (ਵੀਡੀਓ)
Sunday, Aug 16, 2015 - 04:11 PM (IST)
ਜਲੰਧਰ- ਐੱਮ ਟੀ. ਵੀ. ਕੋਕ ਸਟੂਡੀਓ ਸੀਜ਼ਨ 4 ਦੀ ਸ਼ੁਰੂਆਤ ਇਸ ਆਜ਼ਾਦੀ ਦਿਹਾੜੇ ਨਾਲ ਹੀ ਹੋ ਗਈ ਹੈ। ਜਿਹੜਾ ਪਹਿਲਾ ਗੀਤ ਕੋਕ ਸਟੂਡੀਓ ਵਲੋਂ ਇਸ ਸੀਜ਼ਨ ਰਿਲੀਜ਼ ਕੀਤਾ ਗਿਆ ਹੈ, ਉਸ ਨੂੰ ਸੁਣ ਤੁਹਾਡਾ ਦਿਲ ਜ਼ਰੂਰ ਪਿਘਲ ਜਾਵੇਗਾ। ਏਕਤਾ ਤੇ ਭਾਈਚਾਰੇ ਦਾ ਸੁਨੇਹਾ ਦਿੰਦਾ ਇਹ ਗੀਤ ਪੰਜਾਬੀ ਗਾਇਕੀ ਦੇ ਉੱਭਰਦੇ ਸਿਤਾਰਿਆਂ ਜਸ਼ਨ ਸਿੰਘ, ਰਫਤਾਰ ਤੇ ਮੰਜ ਮਿਊਜ਼ਿਕ ਨੇ ਗਾਇਆ ਹੈ।
ਜਸ਼ਨ ਸਿੰਘ ਆਪਣੇ ਗੀਤ ''ਮੇਰੇ ਸਾਈਂ ਨੇ ਮੌਜਾਂ ਲਾ ਦਿੱਤੀਆਂ'' ਨਾਲ ਵੀ ਕਾਫੀ ਲੋਕਾਂ ਦੇ ਦਿਲਾਂ ਵਿਚ ਆਪਣੀ ਜਗ੍ਹਾ ਬਣਾ ਚੁੱਕੇ ਹਨ। ਕੋਕ ਸਟੂਡੀਓ ਲਈ ਗੀਤ ਗਾਉਣਾ ਵੀ ਕਿਸੇ ਮਾਣ ਤੋਂ ਘੱਟ ਨਹੀਂ ਹੈ। ਚੰਗੇ ਸੰਗੀਤ ਲਈ ਜਾਣਿਆ ਜਾਂਦਾ ਕੋਕ ਸਟੂਡੀਓ ਇਕ ਸ਼ਾਨਦਾਰ ਪਲੇਟਫਾਰਮ ਹੈ, ਜਿਥੇ ਚੰਗੀ ਗਾਇਕੀ ਅਜੇ ਵੀ ਸੁਣਨ ਨੂੰ ਮਿਲਦੀ ਹੈ। ਇਸ ਗੀਤ ''ਚ ਰਫਤਾਰ ਦੇ ਰੈਪ ਤੇ ਮੰਜ ਮਿਊਜ਼ਿਕ ਦੇ ਬੋਲਾਂ ਨੇ ਵੀ ਲੋਕਾਂ ਨੂੰ ਕੀਲ ਕੇ ਰੱਖ ਦਿੱਤਾ ਹੈ।