‘ਹਮਾਰੇ ਬਾਰਹ’ ਦੇ ਨਿਰਮਾਤਾਵਾਂ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਸਮਰਥਨ ਲਈ ਕੀਤਾ ਧੰਨਵਾਦ

06/05/2024 5:34:53 PM

ਮੁੰਬਈ (ਬਿਊਰੋ) - ਫਿਲਮ ‘ਹਮਾਰੇ ਬਾਰਹ’ ਦੇ ਟੀਜ਼ਰ ’ਚ ਭਾਰਤੀ ਸਿਨੇਮਾ ’ਚ ਘੱਟ ਹੀ ਦਿਖਾਈ ਦੇਣ ਵਾਲੀ ਕਹਾਣੀ ਦਾ ਵਿਲੱਖਣ ਚਿਤਰਣ ਦਰਸ਼ਕਾਂ ਨੂੰ ਹੈਰਾਨ ਕਰ ਰਿਹਾ ਹੈ। ਉੱਤਰ ਪ੍ਰਦੇਸ਼ ਵਿਚ ਸੈੱਟ, ‘ਹਮਾਰੇ ਬਾਰਹ’ ਆਬਾਦੀ ਵਾਧੇ ਤੇ ਇਸਦੇ ਬਹੁ-ਆਯਾਮੀ ਪ੍ਰਭਾਵਾਂ ਨੂੰ ਉਜਾਗਰ ਕਰਦੀ ਹੈ ਤੇ ਫਿਲਮ ਨਿਰਮਾਤਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨਾਲ ਮੁਲਾਕਾਤ ਕੀਤੀ ਤੇ ਸਮਰਥਨ ਤੇ ਪੁਲਸ ਸੁਰੱਖਿਆ ਲਈ ਧੰਨਵਾਦ ਪ੍ਰਗਟ ਕੀਤਾ। 

ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ ਵੱਡੀ ਜਿੱਤ 'ਤੇ KRK ਨੇ ਦਿੱਤੀ ਵਧਾਈ, ਕਿਹਾ- ਅੱਜ ਰਣੌਤ ਨੇ ਸਮ੍ਰਿਤੀ ਇਰਾਨੀ ਦਾ ਕਰੀਅਰ ਕਰ 'ਤਾ ਬਰਬਾਦ

ਦੂਜੇ ਪਾਸੇ, ਨਿਰਮਾਤਾ ਬਰਿੰਦਰ ਭਗਤ ਤੇ ਸੰਜੇ ਨਾਗਪਾਲ ਨੇ ਹਾਲ ਹੀ ’ਚ ਗਰਾਊਂਡ ਜ਼ੀਰੋ ਤੋਂ ਇਕ ਪ੍ਰੇਸ਼ਾਨ ਕਰਨ ਵਾਲਾ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿਚ ਦੋਸ਼ ਲਾਇਆ ਗਿਆ ਹੈ ਕਿ ਬੰਬ ਦੀ ਧਮਕੀ ਕਾਰਨ ਫਲਾਈਟ ਨੂੰ ਅਚਾਨਕ ਰੋਕ ਦਿੱਤਾ ਗਿਆ ਸੀ। ਇਹ ਘਟਨਾ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਮਿਲੀਆਂ ਧਮਕੀਆਂ ਦੀ ਲੜੀ ਤੋਂ ਬਾਅਦ ਦੀ ਹੈ। ਮਹਾਰਾਸ਼ਟਰ ਦੇ ਸੀ. ਐੱਮ. ਨਾਲ ਬੈਠਕ ਤੋਂ ਪਹਿਲਾਂ ਇਹ ਘਟਨਾ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਵਿਗਾੜਨ ਦੇ ਇਕ ਠੋਸ ਯਤਨ ਨੂੰ ਦਰਸਾਉਂਦੀ ਹੈ।

ਇਹ ਖ਼ਬਰ ਵੀ ਪੜ੍ਹੋ - ਮੋਦੀ ਦੇ ਤੀਜੀ ਵਾਰ PM ਬਣਨ 'ਤੇ ਬਾਗੋ-ਬਾਗ ਹੋਈ ਇਹ ਗਾਇਕਾ, ਲਿਖਿਆ- ਤੁਹਾਨੂੰ ਰੱਬ ਨੇ ਚੁਣਿਆ ਹੈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News