ਚਮਕੀਲਾ-ਅਮਰਜੋਤ ਦੀ ਬਰਸੀ 24 ਨੂੰ ਫਗਵਾੜਾ ’ਚ : ਸੂਬਾ ਉਦੇਸੀਆ ਵਾਲਾ

Thursday, Mar 21, 2024 - 11:22 AM (IST)

ਚਮਕੀਲਾ-ਅਮਰਜੋਤ ਦੀ ਬਰਸੀ 24 ਨੂੰ ਫਗਵਾੜਾ ’ਚ : ਸੂਬਾ ਉਦੇਸੀਆ ਵਾਲਾ

ਫਗਵਾੜਾ (ਸੋਮ) - ਪੰਜਾਬੀ ਦੀ ਪ੍ਰਸਿੱਧ ਦੋਗਾਣਾ ਗਾਇਕ ਜੋੜੀ ਸਵ. ਅਮਰ ਸਿੰਘ ਚਮਕੀਲਾ, ਅਮਰਜੋਤ, ਹਰਜੀਤ ਗਿੱਲ ਤੇ ਬਲਦੇਵ ਦੇਬੂ ਦੀ 36ਵੀਂ ਬਰਸੀ 24 ਮਾਰਚ ਐਤਵਾਰ ਨੂੰ ਫਗਵਾੜਾ ਦੀ ਅਨਾਜ ਮੰਡੀ (ਹੁਸ਼ਿਆਰਪੁਰ ਰੋਡ) ’ਚ ਮਨਾਈ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਜੰਮਦੇ ਹੀ ਕਰੋੜਾਂ ਦਾ ਮਾਲਕ ਬਣਿਆ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਸ਼ੁੱਭਦੀਪ, ਜਾਣੋ ਕੈਨੇਡਾ ਤੋਂ ਪੰਜਾਬ ਤੱਕ ਦੀ ਜਾਇਦਾਦ ਬਾਰੇ

ਇਸ ਸਬੰਧੀ ਪ੍ਰਬੰਧਕ ਸੂਬਾ ਉਦੇਸੀਆਂ ਵਾਲਾ ਨੇ ਦੱਸਿਆ ਕਿ ਚਮਕੀਲਾ-ਅਮਰਜੋਤ ਦੇ ਪੁੱਤਰ ਜੈਮਨ ਚਮਕੀਲਾ ਤੇ ਗੁਰਮੀਤ ਮਹਿਮੀ ਦੀ ਰਹਿਨੁਮਾਈ ਹੇਠ ਮਨਾਈ ਜਾ ਰਹੇ ਇਸ ਸਮਾਗਮ ’ਚ ਪੰਜਾਬੀ ਦੇ ਪ੍ਰਸਿੱਧ ਕਲਾਕਾਰ ਅਮਰ ਅਰਸ਼ੀ, ਨਰਿੰਦਰਜੋਤ, ਬਲਕਾਰ ਅਣਖੀਲਾ, ਮਨਜਿੰਦਰ ਗੁਲਸ਼ਨ, ਚਮਕ ਚਮਕੀਲਾ, ਅਮਰਪ੍ਰੀਤ, ਰਣਜੀਤ ਮਣੀ, ਕਿੱਕਰ ਡਾਲੇਵਾਲਾ, ਜੈਮਨ ਚਮਕੀਲਾ, ਅਮਨ ਫੁੱਲਾਂਵਾਲ, ਅਨੂਪ ਸਿੱਧੂ, ਦਲਵਿੰਦਰ ਦਿਆਲਪੁਰੀ, ਰੀਆ ਸੰਧੂ, ਅਵਤਾਰ ਚਮਕ, ਜੋਤੀ ਕੋਹਿਨੂਰ, ਪਾਲੀ ਦੇਤਵਾਲੀਆ, ਰਾਣਾ ਰਾਣੀਪੁਰੀਆ, ਜਸਵੰਤ ਸੰਦੀਲਾ, ਗੁਲਾਬ ਸਿੱਧੂ, ਅਨਮੋਲ ਵਿਰਕ, ਹਰਨੇਕ ਘਾਰੂ, ਬਲਜੀਤ ਘਾਰੂ, ਸੁੱਖੀ ਬੋਪਾਰਾਏ, ਗੀਤਾ ਬਾਲੀ, ਰੂਪ ਘਾਰੂ ਤੇ ਹੋਰ ਕਲਾਕਾਰ ਲੋਕਾਂ ਦਾ ਭਰਪੂਰ ਮਨੋਰੰਜਨ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ। 

 


author

sunita

Content Editor

Related News