ਫ਼ਸਲਾਂ ਦੀ ਖ਼ਰੀਦ 'ਤੇ ਅਨਮੋਲ ਗਗਨ ਮਾਨ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹੀ ਚੁਣੌਤੀ

11/10/2020 1:14:10 PM

ਚੰਡੀਗੜ੍ਹ (ਰਮਨਜੀਤ) - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਯੂਥ ਵਿੰਗ ਦੀ ਨਵ-ਨਿਯੁਕਤ ਸੂਬਾ ਉਪ ਪ੍ਰਧਾਨ ਅਨਮੋਲ ਗਗਨ ਮਾਨ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਉਹ ਆਪਣੇ ਕਿਸਾਨਾਂ ਨੂੰ ਬਚਾਉਣ ਲਈ ਐੱਮ. ਐੱਸ. ਪੀ. 'ਤੇ ਫ਼ਸਲਾਂ ਦੀ ਖਰੀਦ ਦੀ ਗਾਰੰਟੀ ਵਾਲਾ ਪੰਜਾਬ ਦਾ ਆਪਣਾ ਕਾਨੂੰਨ ਨਹੀਂ ਬਣਾ ਸਕਦੇ ਤਾਂ ਤੁਰੰਤ ਗੱਦੀ ਛੱਡ ਦੇਣ। ਮਾਨ ਨੇ ਕਿਹਾ ਕਿ ਜੇਕਰ ਸੂਬੇ 'ਚ 'ਆਪ' ਦੀ ਸਰਕਾਰ ਬਣਦੀ ਹੈ ਤਾਂ ਸ਼ਾਮ ਤਕ ਐੱਮ. ਐੱਸ. ਪੀ. 'ਤੇ ਖਰੀਦ ਦੀ ਗਾਰੰਟੀ ਵਾਲਾ ਕਾਨੂੰਨ ਬਣਾ ਦੇਵੇਗੀ।

 
 
 
 
 
 
 
 
 
 
 
 
 
 
 
 

A post shared by Anmol Gagan Maan (@anmolgaganmaanofficial) on Nov 9, 2020 at 3:54am PST

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਕੇਵਲ ਕਣਕ-ਝੋਨਾ ਹੀ ਨਹੀਂ ਬਲਕਿ ਬਾਸਮਤੀ ਤੋਂ ਲੈ ਕੇ ਸਾਰੀਆਂ ਫਸਲਾਂ ਅਤੇ ਸਬਜ਼ੀਆਂ ਇਸ ਕਾਨੂੰਨ ਦੇ ਦਾਇਰੇ ਵਿਚ ਲਿਆਂਦੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੰਕਾਰੀ ਅਤੇ ਬਦਲਾਖੋਰੀ ਵਾਲੇ ਰਵੱਈਏ ਤੋਂ ਸਪੱਸ਼ਟ ਝਲਕ ਰਿਹਾ ਹੈ ਕਿ ਉਹ ਕਿਸਾਨਾਂ ਨੂੰ ਐੱਮ. ਐੱਸ. ਪੀ. 'ਤੇ ਫਸਲਾਂ ਦੀ ਗਾਰੰਟੀ ਨਾਲ ਖਰੀਦ ਤੋਂ ਭੱਜ ਚੁੱਕੇ ਹਨ। ਅਜਿਹੇ ਹਾਲਾਤ ਵਿਚ ਕੈ. ਅਮਰਿੰਦਰ ਸਿੰਘ ਨੂੰ ਭੱਜਣ ਨਹੀਂ ਦਿੱਤਾ ਜਾਵੇਗਾ। ਹੁਣ ਜਾਂ ਤਾਂ ਅਮਰਿੰਦਰ ਸਿੰਘ ਐੱਮ.ਐੱਸ. ਪੀ. 'ਤੇ ਗਾਰੰਟੀ ਨਾਲ ਖਰੀਦ ਦਾ ਕਾਨੂੰਨ ਬਣਾਉਣ ਲਈ ਤੁਰੰਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਜਾਂ ਫਿਰ ਗੱਦੀ ਛੱਡ ਦੇਣ।
 

 
 
 
 
 
 
 
 
 
 
 
 
 
 

ਪਾਰਟੀ ਦੀ ਪੰਜਾਬ ਯੂਥ ਵਿੰਗ ਪ੍ਰਧਾਨ Co - Youth Wing President Punjab ਲੱਗਣ ਤੇ ਚਾਰੇ ਪਾਸਿਉ ਮੁਬਾਰਕਾਂ ਆ ਰਹੀਆਂ ਨੇ ਮੈਂ ਸਤਿਕਾਰਯੋਗ ਅਰਵਿੰਦ ਕੇਜੀਵਾਲ ਜੀ,ਸੰਦੀਪ ਪਾਠਕ ਜੀ, ਪੰਜਾਬ ਪ੍ਰਧਾਨ ਭਗਵੰਤ ਮਾਨ ਜੀ ,ਪੰਜਾਬ ਪ੍ਹਵਾਰੀ ਜਰਨੈਲ ਸਿੰਘ ਜੀ, LOP ਹਰਪਾਲ ਚੀਮਾ ਜੀ, ਹਰਚੰਦ ਬਰਸ਼ਟ ਜੀ , ਮੀਤ ਹੇਅਰ ਜੀ। ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ।ਜਿਹਨਾ ਨੇ ਮੈਨੂੰ ਇਹ ਜ਼ਿਮੇਵਾਰੀ ਸੋਂਪੀ ,ਪਾਰਟੀ ਦੇ ਸਾਰੇ ਵਲੰਟੀਅਰ ਦਾ ਧੰਨਵਾਦ ਜਿਹੜੇ ਬਹੁਤ ਉਤਸ਼ਾਹ ਵਿੱਚ ਨੇ , ਪਾਰਟੀ ਤੁਹਾਡੇ ਹੱਥ ਵਿੱਚ ਅੈ ,ਗੁਰੂਆਂ ਪੀਰਾਂ ਦੀ ਧਰਤੀ ਤੇ ਸੋਨੇ ਦੀ ਚਿੜੀ ਕਹੇ ਜਾਹ ਵਾਲੇ ਪੰਜਾਬ ਨੂੰ ਘੁਣ ਵਾਗੂੰ ਖਾਣ ਵਾਲੇ ਹਾਕਮਾਂ ਦੀਆਂ ਜੜਾਂ ਪੁੱਟਣ ਲਈ ਪੰਜਾਬ ਦੀ ਨੌਜਵਾਨ ਪੀੜੀ ਨੂੰ ਅੱਗੇ ਆੳਣ ਪਵੇਗਾ ਤੇ ਜਿੰਮੇਵਾਰੀ ਸਾਂਭਣੀ ਪਵੇਗੀ ਆਉਣ ਰਲ-ਮਿਲ ਪੰਜਾਬ ਨੂੰ ਸਵਰਗ ਬਣਾਈਏ। ਪੰਜਾਬ ਵਾਸੀਆਂ ਦੀਆਂ ਆਸਾਂ ਉੱਪਰ ਖਰੀ ਉਤਰਾਗੀ। ਇਨਕਲਾਬ ਜ਼ਿੰਦਾਬਾਦ । @aamaadmiparty @arvindkejriwal

A post shared by Anmol Gagan Maan (@anmolgaganmaanofficial) on Nov 7, 2020 at 10:24pm PST


sunita

Content Editor sunita