ਅੰਕਿਤਾ ਲੋਖੰਡੇ ਨੇ ਸਾਂਝੀ ਕੀਤੀ ਸੁਸ਼ਾਂਤ ਦੀ ਇਹ ਵੀਡੀਓ, ਦਿਖਾਇਆ ਰਿਆ ਚੱਕਰਵਰਤੀ ਦਾ ਸੱਚ

08/27/2020 9:31:52 PM

ਮੁੰਬਈ (ਬਿਊਰੋ) — ਸੁਸ਼ਾਂਤ ਕੇਸ 'ਚ ਅਦਾਕਾਰਾ ਰਿਆ ਚੱਕਰਵਰਤੀ 'ਤੇ ਕਈ ਦੋਸ਼ ਲੱਗੇ ਹਨ। ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਰਿਆ ਚੱਕਰਵਰਤੀ ਨੇ ਖ਼ੁਦ 'ਤੇ ਲੱਗੇ ਸਾਰੇ ਦੋਸ਼ਾਂ 'ਤੇ ਸਫ਼ਾਈ ਦਿੱਤੀ। ਇਸ ਦੌਰਾਨ ਰਿਆ ਨੇ ਸੁਸ਼ਾਂਤ ਦੇ ਡਿਪ੍ਰੈਸ਼ਨ, ਹਾਰਡ ਡਿਸਕ, ਸੰਦੀਪ ਸਿੰਘ ਬਾਰੇ ਗੱਲਬਾਤ ਕੀਤੀ। ਰਿਆ ਨੇ ਇਹ ਦੱਸਿਆ ਸੀ ਕਿ ਯੂਰੋਪ ਟਰਿੰਪ 'ਤੇ ਜਾਂਦੇ ਸਮੇਂ ਸੁਸ਼ਾਂਤ ਨੇ ਜ਼ਹਾਜ 'ਚ ਬੈਠਦੇ ਸਮੇਂ ਕਿਹਾ ਸੀ ਕਿ ਉਸ ਨੂੰ ਕਲੋਸਟ੍ਰੋਫੋਬੀਆ ਹੈ। ਰਿਆ ਨੇ ਇਸ ਦਾਅਵੇ 'ਤੇ ਹੁਣ ਸੁਸ਼ਾਂਤ ਦੀ ਸਾਬਕਾ ਪ੍ਰੇਮਿਕਾ ਅੰਕਿਤਾ ਲੋਖੰਡੇ ਨੇ ਰਿਐਕਟ ਕੀਤਾ ਹੈ।

ਅੰਕਿਤਾ ਨੇ ਸਾਂਝਾ ਕੀਤਾ ਸੁਸ਼ਾਂਤ ਦਾ ਵੀਡੀਓ
ਅੰਕਿਤਾ ਲੋਖੰਡੇ ਨੇ ਸੁਸ਼ਾਂਤ ਦਾ ਇੱਕ ਪੁਰਾਣਾ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਅਦਾਕਾਰ ਜ਼ਹਾਜ ਉਡਾਉਂਦੇ ਹੋਏ ਨਜ਼ਰ ਆ ਰਹੇ ਹਨ। ਕੈਪਸ਼ਨ 'ਚ ਅੰਕਿਤਾ ਨੇ ਲਿਖਿਆ, 'ਕੀ ਇਹ ਕਲੋਸਟ੍ਰੋਫੋਬੀਆ ਹੈ? ਤੁਸੀਂ ਹਮੇਸ਼ਾ ਉਡਣਾ ਚਾਹੁੰਦੇ ਸੀ ਅਤੇ ਤੁਸੀਂ ਅਜਿਹਾ ਹੀ ਕੀਤਾ ਵੀ। ਸਾਨੂੰ ਸਾਰਿਆਂ ਨੂੰ ਤੁਹਾਡੇ 'ਤੇ ਮਾਣ ਹੈ। ਅੰਕਿਤਾ ਦੇ ਇਸ ਟਵੀਟ 'ਤੇ ਲੋਕਾਂ ਦੇ ਕਾਫ਼ੀ ਸਾਰੇ ਕੁਮੈਂਟਸ ਆ ਰਹੇ ਹਨ। ਉਹ ਅੰਕਿਤਾ ਨੂੰ ਸੁਪੋਰਟ ਕਰਦੇ ਦਿਸੇ ਅਤੇ ਉਨ੍ਹਾਂ ਦੀ ਗੱਲ 'ਤੇ ਸਹਿਮਤੀ ਜਤਾਈ। ਕਈ ਲੋਕਾਂ ਨੇ ਰਿਆ ਨੂੰ ਟਰੋਲ ਕਰਦੇ ਹੋਏ #ShamelessRhea, #ArrestRheaChakraborty ਵੀ ਟਰੈਂਡ ਕਰਵਾਇਆ।

ਕੀ ਕਿਹਾ ਸੀ ਰਿਆ ਚੱਕਰਵਰਤੀ ਨੇ?
ਯੂਰੋਪ ਟਰਿੰਪ ਬਾਰੇ ਗੱਲ ਕਰਦਿਆਂ ਰਿਆ ਨੇ ਕਿਹਾ, 'ਯੂਰੋਪ ਦੇ ਟਰਿੰਪ ਜਾਣ ਵਾਲੇ ਦਿਨ ਸੁਸ਼ਾਂਤ ਨੇ ਮੈਨੂੰ ਤੇ ਸਾਰਿਆਂ ਨੂੰ ਦੱਸਿਆ ਕਿ ਉਸ ਨੂੰ ਫਲਾਈਟ 'ਚ ਬੈਠਣ ਨਾਲ ਬਹੁਤ ਕਲੋਸਟ੍ਰੋਫੋਬੀਆ ਹੈ। ਇਸ ਲਈ ਉਹ ਦਵਾਈ ਲੈਂਦਾ ਹੈ, ਜਿਸ ਦਾ ਨਾਂ 'ਮੋਡਾਫਿਨੀ' ਹੈ ਅਤੇ ਉਸ ਦੇ ਕੋਲ ਉਹ ਦਵਾਈ ਹਮੇਸ਼ਾ ਹੀ ਹੁੰਦੀ ਸੀ। ਉਸ ਨੇ ਫਲਾਈਟ 'ਚ ਜਾਣ ਤੋਂ ਪਹਿਲਾਂ ਉਹ ਦਵਾਈ ਖ਼ੁਦ ਹੀ ਲੈ ਲਈ ਸੀ। ਉਲ ਕੋਈ ਪ੍ਰਿਸਕ੍ਰਿਪਸ਼ਨ ਨਹੀਂ ਲੈਣਾ ਪੈਂਦਾ ਕਿਉਂਕਿ ਉਸ ਕੋਲ ਪਹਿਲਾਂ ਹੀ ਉਹ ਦਵਾਈ ਸੀ। ਸੁਭਾਵਿਕ ਹੈ ਕਿ ਉਹ ਹਰ ਫਲਾਈਟ ਤੋਂ ਪਹਿਲਾ ਇਹ ਦਵਾਈ ਲੈਂਦੇ ਹੋਣਗੇ। ਉਥੇ ਪਹੁੰਚ ਕੇ ਅਸੀਂ ਪਹਿਲਾਂ ਪੈਰਿਸ ਲੈਂਡ ਹੋਏ ਸੀ।'


sunita

Content Editor

Related News